View Details << Back

ਰੁੱਖ ਲਗਾਓ ਜਿੰਦਗੀ ਬਚਾਓ ਮੁਹਿੰਮ ਤਹਿਤ ਰੁੱਖ ਵੰਡੇ
ਰਾਜੀਵ ਗਾਂਧੀ ਦੇ ਜਨਮ ਦਿਹਾੜੇ ਤੇ ਯੂਥ ਕਾਗਰਸ ਨੇ ਵੰਡੇ ਬੂਟੇ

ਭਵਾਨੀਗੜ 20 ਅਗਸਤ (ਗੁਰਵਿੰਦਰ ਸਿੰਘ) ਅੱਜ ਰਾਜੀਵ ਗਾਂਧੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਯੂਥ ਕਾਗਰਸ ਵਲੋ ਭਵਾਨੀਗੜ ਦੇ ਨਵੇ ਬੱਸ ਸਟੈਂਡ ਵਿਖੇ ਰੁੱਖਾਂ ਦੀ ਛਬੀਲ ਲਾਈ ਗਈ । ਇਸ ਮੋਕੇ ਰਾਹਗਿਰਾ ਨੂੰ ਮੁਫਤ ਬੂਟੇ ਵੰਡੇ ਗਏ। ਇਸ ਸਬੰਧੀ ਜਾਣਕਾਰੀ ਦਿੰਦੀਆਂ ਪਰਦੀਪ ਸਿੰਘ ਤੇਜਾ ਪ੍ਰਧਾਨ ਯੂਥ ਵਿੰਗ ਹਲਕਾ ਸੰਗਰੂਰ ਅਤੇ ਦਰਸ਼ਨ ਦਾਸ ਜੱਜ ਸਰਪੰਚ ਬਾਲਦ ਖੁਰਦ ਨੇ ਦੱਸਿਆ ਕਿ ਮੈਡਮ ਸਿਮਰਜੀਤ ਕੋਰ ਇੰਚਾਰਜ ਵਣ ਵਿਭਾਗ ਭਵਾਨੀਗੜ ਦੇ ਸਹਿਯੋਗ ਸਦਕਾ ਅੱਜ ਸਵੇਰ ਤੋ ਹੀ ਬੂਟੇ ਵੰਡੇ ਜਾ ਰਹੇ ਹਨ ਓੁਹਨਾ ਦੱਸਿਆ ਕਿ ਕਾਗਰਸ ਹਾਇਕਮਾਡ ਦੇ ਹੁਕਮਾ ਤਹਿਤ ਪੂਰੇ ਭਾਰਤ ਵਿੱਚ ਅੱਜ ਸਵਰਗੀ ਰਾਜੀਵ ਗਾਂਧੀ ਦਾ ਜਨਮ ਦਿਹਾੜਾ ਰੁੱਖ ਵੰਡ ਕੇ ਮਨਾਇਆ ਜਾ ਰਿਹਾ ਹੈ। ਓੁਹਨਾ ਦੱਸਿਆ ਕਿ ਸਮੇ ਦੀ ਮੰਗ ਅਤੇ ਸਾਡਾ ਆਲਾ ਦੁਆਲਾ ਹਰਿਆਵਲ ਬਣਾਉਣ ਲਈ ਸਾਨੂੰ ਵੱਧ ਤੋ ਵੱਧ ਰੁੱਖ ਲਗਾਓੁਣੇ ਚਾਹੀਦੇ ਹਨ ਤੇ ਓੁਹਨਾ ਦੀ ਟੀਮ ਵਲੋ ਜਿਥੇ ਅੱਜ ਰੁੱਖ ਲਗਾਏ ਜਾ ਰਹੇ ਹਨ ਓੁਥੇ ਹੀ ਫਲ ਦਾਰ ਅਤੇ ਛਾਂ ਦਾਰ ਬੂਟੇ ਆਮ ਲੋਕਾ ਨੂੰ ਵੰਡੇ ਜਾ ਰਹੇ ਹਨ । ਦੁਪਹਿਰ ਤੱਕ ਓੁਹਨਾ ਚਾਰ ਸੋ ਦੇ ਕਰੀਬ ਬੂਟੇ ਵੰਡੇ ਜਾ ਚੁੱਕੇ ਸਨ । ਇਸ ਮੋਕੇ ਬੱਬੂ ਭਿੰਡਰ ਜਰਨਲ ਸਕੱਤਰ ਯੂਥ ਕਾਗਰਸ. ਜਸਪ੍ਰੀਤ ਸਿੰਘ ਬਲਾਕ ਮੀਤ ਪ੍ਰਧਾਨ . ਕੁਲਦੀਪ ਸਿੰਘ . ਦਵਿੰਦਰ ਸਿੰਘ ਤੋ ਇਲਾਵਾ ਹੋਰ ਵੀ ਯੂਥ ਆਗੂ ਮੋਜੂਦ ਸਨ ।   ਬੱਬੂ ਸਿੰਘ ਸਿੰਘ ਵਲਜੋਤ ਹਲਕਾ ਪ੍ਰਧਾਨ, ਸੈਬੀ ਖਾਨ ਮਲੇਰਕੋਟਲਾ  ਜਿਲਾ ਵਾਈਸ ਪ੍ਰਧਾਨ,  । ਸਿਮਰਨਜੀਤ ਕੌਰ ਵਣ ਅਧਿਕਾਰੀ ਵੀ ਮੋਜੂਦ ਸਨ ।
ਰਾਜੀਵ ਗਾਂਧੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬੂਟੇ ਵੰਡਣ ਮੋਕੇ ਯੂਥ ਆਗੂ । 


   
  
  ਮਨੋਰੰਜਨ


  LATEST UPDATES











  Advertisements