View Details << Back

ਸਰਕਾਰੀ ਸਮਾਰਟ ਹਾਈ ਸਕੂਲ ਬਲਿਆਲ ਦੇ ਬੱਚਿਆਂ ਨੇ ਮੱਲਾਂ ਮਾਰੀਆਂ

ਭਵਾਨੀਗੜ 21 ਅਗਸਤ {ਗੁਰਵਿੰਦਰ ਸਿੰਘ} ਸਰਕਾਰੀ ਸਮਾਰਟ ਹਾਈ ਸਕੂਲ ਬਲਿਆਲ ਦੇ ਵਿਦਿਆਰਥੀਆਂ ਨੇ ਆਨਲਾਈਨ ਗੀਤ ਅਤੇ ਕਵਿਤਾ ਦੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਮੱਲਾਂ ਮਾਰਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਮੁੱਖ ਅਧਿਆਪਕਾ ਮੈਡਮ ਸ਼ੀਨੂ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਲ੍ਹਾ ਸਿੱਖਿਆ ਅਫਸਰ ਸੰਗਰੂਰ ਮਲਕੀਤ ਸਿੰਘ ਦੀ ਅਗਵਾਈ ਹੇਠ ਅਤੇ ਸੁਖਵਿੰਦਰ ਕੌਰ ਸੁੱਖੀ ਨੋਡਲ ਅਫ਼ਸਰ ਗਤੀਵਿਧੀਆਂ ਤੇ ਸ੍ਰੀਮਤੀ ਬਲਜਿੰਦਰ ਕੌਰ ਬਲਾਕ ਕੁਆਰਡੀਨੇਟਰ ਦੀ ਨਿਗਰਾਨੀ ਹੇਠ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ। ਇਸ ਵਿੱਚ ਗੀਤ ਮੁਕਾਬਲਿਆਂ ਦੌਰਾਨ ਮਿਡਲ ਵਰਗ ਦੇ ਭੁਪਿੰਦਰ ਸਿੰਘ ਨੇ ਪਹਿਲੀ ਪੁਜੀਸ਼ਨ, ਕਵਿਤਾ ਉਚਾਰਨ ਸੈਕੰਡਰੀ ਵਰਗ ਵਿੱਚੋਂ ਅਰਸ਼ਦੀਪ ਕੌਰ ਨੇ ਪਹਿਲੀ ਪੁਜੀਸ਼ਨ ਅਤੇ ਮਿਡਲ ਵਰਗ ਵਿੱਚੋਂ ਹੁਸਨਦੀਪ ਕੌਰ ਨੇ ਸੈਕੰਡ ਪੁਜ਼ੀਸ਼ਨ ਹਾਸਲ ਕੀਤੀ। ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਦੇ ਕੇ ਸਨਮਾਨ ਕੀਤਾ ਗਿਆ। ਗਾਈਡ ਅਧਿਆਪਕ ਮੈਡਮ ਜਸਵੀਰ ਕੌਰ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਤ ਕੀਤਾ। ਉਨ੍ਹਾਂ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਵੀ ਵਧਾਈ ਦਿੱਤੀ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਪੋਹਲਾ ਸਿੰਘ, ਨਿਰਮਲ ਸਿੰਘ, ਜਸਵੀਰ ਕੌਰ, ਨਿਰਮਲ ਸਿੰਘ, ਦੀਪਿਕਾ ਰਾਣੀ ਅਤੇ ਪ੍ਰੀਤ ਕੌਰ ਸਮੇਤ ਸਟਾਫ ਮੈਂਬਰ ਹਾਜਰ ਸਨ।
ਸਰਕਾਰੀ ਸਮਾਰਟ ਸਕੂਲ ਬਲਿਆਲ ਦੇ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਪ੍ਬੰਧਕ


   
  
  ਮਨੋਰੰਜਨ


  LATEST UPDATES











  Advertisements