View Details << Back

ਪੰਜਾਬ ਦਾ ਭਲਾ ਨਾ ਕਾਂਗਰਸ ਨੇ ਨਾ ਅਕਾਲੀ ਦਲ ਨੇ ਕੀਤਾ :ਰਾਜਲਾ
ਸੂਬੇ ਦੀ ਤਰੱਕੀ ਲਈ ਢੀਡਸਾ ਦਾ ਸਾਥ ਦੇਣਾ ਜਰੂਰੀ :- ਰਾਜਲਾ

ਭਵਾਨੀਗੜ੍ਹ 23ਅਗਸਤ (ਗੁਰਵਿੰਦਰ ਸਿੰਘ) ਮੌਜੂਦਾ ਸਮੇਂ ਵਿੱਚ ਰਲ ਮਿਲ ਕੇ ਪੰਥ ਅਤੇ ਪੰਜਾਬ ਨੂੰ ਬਚਾਉਣਾ ਸਾਡਾ ਫ਼ਰਜ਼ ਹੈ ਕਿਉਂਕਿ ਪੰਥ ਅਤੇ ਪੰਜਾਬ ਦਾ ਭਲਾ ਨਾ ਕਾਂਗਰਸ ਨੇ ਕੀਤਾ ਨਾ ਅਕਾਲੀ ਦਲ ਨੇ ਕੀਤਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜੱਸੀ ਰਾਜਲਾ ਨੇ ਸੁਪਰੀਮ ਟਾਈਮਜ਼ ਦੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕੀਤੀ ਅਤੇ ਅਤੇ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਨੇ ਆਪਣੇ ਪਰਿਵਾਰਾਂ ਬਾਰੇ ਹੀ ਸੋਚਿਆ ਹੈ ਕਿਸੇ ਦਾ ਕੁਝ ਨਹੀਂ ਕੀਤਾ ਅਤੇ ਅਕਾਲੀ ਦਲ ਨੇ ਆਪਣੇ ਪਰਿਵਾਰ ਦਾ ਹੀ ਕਬਜ਼ਾ ਕਰ ਰੱਖਿਆ ਹੈ ਰਾਜਲਾ ਨੇ ਕਿਹਾ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਸਾਰੇ ਬੁੱਧੀਜੀਵੀਆਂ ਨੂੰ ਇਕੱਠੇ ਹੋ ਕੇ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ। ਛੋਟੀਆਂ ਮੋਟੀਆਂ ਪਾਰਟੀਆਂ ਤੇ ਵੱਖੋ ਵੱਖਰੀਆਂ ਬਣਾ ਕੇ ਇਨ੍ਹਾਂ ਦਾ ਕੁਝ ਨਹੀਂ ਹੋ ਸਕਦਾ ।ਇਸ ਲਈ ਸਮੇਂ ਦੀ ਜ਼ਰੂਰਤ ਹੈ ਕਿ ਢੀਂਡਸਾ ਜੀ ਦਾ ਸਾਥ ਦੇ ਕੇ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਪੰਜਾਬ ਦੇ ਹਿੱਤਾਂ ਲਈ ਲੜਾਈ ਲੜੀ ਜਾਵੇ ।ਜੇਕਰ ਅਸੀਂ ਅੱਜ ਸਮੇਂ ਦਾ ਰੁੱਖ ਪਹਿਚਾਣ ਨਾ ਸਕੇ ਤਾਂ ਕੱਲ੍ਹ ਨੂੰ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮਾਫ ਨਹੀਂ ਕਰਨਗੀਆਂ ।ਸਗੋਂ ਇਸ ਟੀਚੇ ਨੂੰ ਹਾਸਲ ਕਰਨ ਲਈ ਅਸੀਂ ਆਪਣੇ ਮਤਭੇਦ ਨੂੰ ਭੁਲਾ ਦੇਣੇ ਚਾਹੀਦੇ ਹਨ ।ਕਿਉਂਕਿ ਸੂਬੇ ਦੇ ਹਿੱਤਾਂ ਅੱਗੇ ਸਾਡੇ ਆਪਸੀ ਮੱਤਭੇਦ ਬਹੁਤ ਛੋਟੇ ਹਨ ।ਰਾਜਲਾ ਨੇ ਕਿਹਾ ਢੀਂਡਸਾ ਪਰਿਵਾਰ ਹਮੇਸ਼ਾ ਪੰਜਾਬ ਦੇ ਕਿਸਾਨ ਦੀਆਂ ਹਿੱਤਾਂ ਲਈ ਖੜ੍ਹਦਾ ਆਇਆ ਹੈ ।ਇਸ ਲਈ ਉਨ੍ਹਾਂ ਦੀ ਅਗਵਾਈ ਵਿੱਚ ਸਾਡੀ ਪੰਥ ਦੀ ਅਤੇ ਪੰਜਾਬ ਦੀ ਭਲਾਈ ਹੈ । ਅਤੇ ਪੰਜਾਬ ਵਿਚ ਨਸ਼ਿਆਂ ਨੂੰ ਖ਼ਤਮ ਕਰਨ ਦੀ ਬਹੁਤ ਲੋੜ ਹੈ ।ਕਿਉਂਕਿ ਪੰਜਾਬ ਨੂੰ ਨਸ਼ੇ ਨੇ ਹੀ ਜ਼ਿਆਦਾਤਰ ਖ਼ਤਮ ਕਰ ਦਿੱਤਾ ਹੈ । ਅਤੇ ਨਸ਼ੇ ਨੇ ਨੌਜਵਾਨਾਂ ਦੀ ਜਵਾਨੀ ਖ਼ਤਮ ਕਰ ਦਿੱਤੀ । ਸਾਨੂੰ ਨਸ਼ੇ ਨੂੰ ਖ਼ਤਮ ਕਰਨ ਲਈ ਢੀਂਡਸਾ ਸਾਹਿਬ ਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ ।ਸਾਨੂੰ ਉਨ੍ਹਾਂ ਦਾ ਸਾਥ ਦੇਣਾ ਬਹੁਤ ਲਾਹੇਵੰਦ ਹੋਵੇਗਾ ।
ਜੱਸੀ ਰਾਜਲਾ


   
  
  ਮਨੋਰੰਜਨ


  LATEST UPDATES











  Advertisements