View Details << Back

ਭਾਰਤੀ ਕਿਸਾਨ ਯੂਨੀਅਨ ਵਲੋ ਚੋਣ ਇਜਲਾਸ

ਭਵਾਨੀਗੜ 23 ਅਗਸਤ {ਗੁਰਵਿੰਦਰ ਸਿੰਘ} ਭਾਰਤੀ ਕਿਸਾਨ ਯੂਨੀਅਨ (ਡਕੌਂਦਾ ) ਵੱਲੋਂ ਨੇੜਲੇ ਪਿੰਡ ਮਾਝੀ ਦੇ ਗੁਰਦੁਆਰਾ ਸਾਹਿਬ ਵਿਖੇ ਬਲਾਕ ਪੱਧਰਾ ਚੋਣ ਅਜਲਾਸ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਦੀ ਨਿਗਰਾਨੀ ਹੇਠ ਕੀਤਾ ਗਿਆ । ਇਹ ਅਜਲਾਸ ਸਹੀਦ ਕਿਰਨਜੀਤ ਕੌਰ ਮਹਿਲ ਕਲਾਂ ਨੂੰ ਸਮਰਪਿਤ ਕੀਤਾ ਗਿਆ।   ਅਜਲਾਸ ਵਿੱਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਆਰਡੀਨੈਂਸਾਂ ਅਤੇ ਬਿਜਲੀ ਬਿੱਲ ਦੇ ਖਿਲਾਫ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਗਿਆ  ।ਇਸ ਮੌਕੇ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ, ਜਿਲਾ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਅਤੇ ਸੁਨਾਮ ਬਲਾਕ ਦੇ ਪ੍ਰਧਾਨ ਸੰਤ ਰਾਮ ਛਾਜਲੀ  ਨੇ ਬੋਲਦਿਆਂ ਕਿਹਾ ਕਿ  ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਕਿਸਾਨ ਵਿਰੋਧੀ ਤਿੰਨ ਆਰਡੀਨੈਂਸਾਂ ਨਾਲ ਪੰਜਾਬ ਦੀ ਕਿਸਾਨੀ ਅਤੇ ਸਮੁੱਚੀ ਆਰਥਿਕਤਾ ਤਬਾਹ ਹੋ ਜਾਵੇਗੀ  । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕਰੋਨਾ ਵਾਇਰਸ ਦੀ ਆੜ ਹੇਠ ਕਰਫਿਊ ਅਤੇ ਦਫਾ 144 ਲਗਾ ਕੇ ਕਿਸਾਨਾਂ, ਮਜਦੂਰਾਂ ਅਤੇ ਹੋਰ ਹੱਕ ਮੰਗਦੇ ਵਰਗਾਂ ਨੂੰ ਦਬਾਉਣ ਦੀਆਂ ਸਾਜਿਸ਼ਾਂ ਕਰ ਰਹੀਆਂ ਹਨ । ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦੀ ਧੱਕੇਸਾਹੀ ਖਿਲਾਫ ਸੰਘਰਸ਼ ਹੋਰ ਤਿੱਖਾ ਕਰਨ ਲਈ ਕਿਸਾਨਾਂ ਨੂੰ ਆਪਣੀ ਜਥੇਬੰਦਕ ਤਾਕਤ ਨੂੰ ਮਜਬੂਤ ਕਰਨ ਦੀ ਜਰੂਰਤ ਹੈ ਅਜਲਾਸ ਦੇ ਅਖੀਰ ਵਿੱਚ ਬਲਾਕ ਦੇ ਕਿਸਾਨਾਂ ਦੀ ਹਾਜਰੀ ਵਿੱਚ ਚੋਣ ਕੀਤੀ ਗਈ ,ਜਿਸ ਵਿੱਚ  ਕਰਮ ਸਿੰਘ ਬਲਿਆਲ  ਬਲਾਕ ਪ੍ਰਧਾਨ , ਸੁਖਦੇਵ ਸਿੰਘ ਬਾਲਦ ਜਨਰਲ ਸਕੱਤਰ, ਸੁਖਦੇਵ ਸਿੰਘ ਘਰਾਚੋਂ ਖਜਾਨਚੀ, ਜਰਨੈਲ ਸਿੰਘ ਭਵਾਨੀਗੜ੍ਹ ਜੁਆਇੰਟ ਸਕੱਤਰ, ਨਛੱਤਰ ਸਿੰਘ ਝਨੇੜੀ ਸੀਨੀਅਰ ਮੀਤ ਪ੍ਰਧਾਨ, ਰਣਧੀਰ ਸਿੰਘ ਭੱਟੀਵਾਲ ਸਹਾਇਕ ਸਕੱਤਰ, ਬੁੱਧ ਸਿੰਘ ਬਾਲਦ ਮੀਤ ਪ੍ਰਧਾਨ , ਕੇਵਲ ਸਿੰਘ ਮਾਝੀ ਮੀਤ ਪ੍ਰਧਾਨ ,  ਜਰਨੈਲ ਸਿੰਘ ਫਤਿਹਗੜ੍ਹ ਭਾਦਸੋਂ ਮੀਤ ਪ੍ਰਧਾਨ , ਜਰਨੈਲ ਸਿੰਘ ਘਰਾਚੋਂ ਪ੍ਰੈੱਸ ਸਕੱਤਰ , ਰਾਮ ਸਿੰਘ ਭਵਾਨੀਗੜ੍ਹ ਮੀਤ ਪ੍ਰਧਾਨ ,  ਗੁਰਜੀਤ ਸਿੰਘ  ਨਦਾਮਪੁਰ ਮੀਤ ਪ੍ਰਧਾਨ,  ਜਵਾਲਾ ਸਿੰਘ ਮੈਂਬਰ ਕਮੇਟੀ , ਬਹਾਦਰ ਸਿੰਘ ਘਰਾਚੋਂ ਸਹਾਇਕ ਖ਼ਜ਼ਾਨਚੀ, ਬਹਾਦਰ ਸਿੰਘ ਫਤਿਹਗੜ੍ਹ ਛੰਨਾ ਮੈਂਬਰ ਕਮੇਟੀ , ਸੁਖਬੀਰ ਸਿੰਘ ਲੱਖਾ ਮੈਂਬਰ ਕਮੇਟੀ  ਅਤੇ ਗੁਰਜੰਟ ਸਿੰਘ ਅਕਬਰਪੁਰ ਮੈਂਬਰ ਕਮੇਟੀ ਚੁਣੇ ਗਏ  । 

   
  
  ਮਨੋਰੰਜਨ


  LATEST UPDATES











  Advertisements