View Details << Back

ਹਰ ਫਰੰਟ ਤੇ ਫੇਲ ਸਾਬਤ ਹੋਈ ਸੂਬਾ ਸਰਕਾਰ
ਸਰਕਾਰ ਦੀ ਘਟੀਆ ਕਾਰਜਕਾਰੀ ਤੋਂ ਲੋਕ ਹੋਏ ਦੁਖੀ : ਜੱਸੀ ਰਾਜਲਾ

ਭਵਾਨੀਗੜ 28 ਅਗਸਤ (ਗੁਰਵਿੰਦਰ ਸਿੰਘ) ਸੂਬੇ ਦੇ ਕਿਸਾਨਾਂ ਤੇ ਮਜਦੂਰਾਂ ਦੁਕਾਨਦਾਰਾਂ ਤੇ ਬੇਰੁਜ਼ਗਾਰਾਂ ਦੀ ਬਹੁਤ ਮਾੜੀ ਹਾਲਤ ਹੈ ਜਿਸ ਲਈ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਜ਼ਿੰਮੇਵਾਰੀ ਬਣਦੀ ਹੈ । ਇਸ ਕਾਰਨ ਕਰਕੇ ਕਾਂਗਰਸ ਸਰਕਾਰ ਦੀ ਘਟੀਆ ਕਾਰਜਕਾਰੀ ਤੋਂ ਲੋਕ ਬਹੁਤ ਦੁਖੀ ਹਨ । ਇਨ੍ਹਾਂ ਸ਼ਬਦਾਂ ਦਾ ਪ੍ਗਟਾਵਾ ਜਸਵੀਰ ਸਿੰਘ ਜੱਸੀ ਰਾਜਲਾ ਕੌਮੀ ਪ੍ਧਾਨ ਕੇ ਵਾਈ ਓ ਆਈ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤੀ । ਉਨ੍ਹਾਂ ਨੇ ਕਿਹਾ ਕਿ ਸੂਬੇ ਚ ਨਸ਼ਾ ਬੰਦ ਨੌਜਵਾਨ ਨੌਕਰੀਆਂ ਦੇ ਨਾਲ ਦਾ ਵਾਅਦਾ ਕਰਨ ਵਾਲੀ ਕੈਪਟਨ ਸਰਕਾਰ ਸੱਤਾ ਚ ਆਈ ਸੀ । ਪਰ ਅੱਜ ਤਕਰੀਬਨ ਸਾਢੇ ਤਿੰਨ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਨਾ ਤਾਂ ਸੂਬੇ ਚ ਨਸ਼ਾ ਬੰਦ ਹੋਏ ਨਾ ਹੀ ਕਿਸੇ ਨੌਜਵਾਨ ਨੂੰ ਨੌਕਰੀ ਮਿਲੀ । ਉਨ੍ਹਾਂ ਨੇ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੂਬੇ ਚ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਅਤੇ ਉਨ੍ਹਾਂ ਨੇ ਕਿਹਾ ਸੁਖਦੇਵ ਸਿੰਘ ਢੀਂਡਸਾ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਵਿਚ ਜਲਦ ਹੀ ਪਿੰਡ ਪੱਧਰ ਤੇ ਇਕੱਠੇ ਕਰਕੇ ਲੋਕਾਂ ਨੂੰ ਲੈ ਕੇ ਆਵਾਜ਼ ਬੁਲੰਦ ਮੀਟਿੰਗ ਕੀਤੀ ਜਾਵੇਗੀ ।ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਵੱਲੋਂ ਢੀਂਡਸਾ ਪਰਿਵਾਰ ਨੂੰ ਦਿੱਤੇ ਪਿਆਰ ਸਦਕਾ ਉਹ ਅੱਜ ਸਿਆਸਤ ਦੇ ਖੇਤਰ ਵਿੱਚ ਇੱਕ ਦਰਵੇਸ਼ ਸਿਆਸਤਦਾਨ ਵਜੋਂ ਉਨ੍ਹਾਂ ਦੇ ਦਿਲਾਂ ਵਿੱਚ ਰਾਜ ਕਰ ਰਹੇ ਹਨ ।
ਜਸਵੀਰ ਸਿੰਘ ਜੱਸੀ ਰਾਜਲਾ


   
  
  ਮਨੋਰੰਜਨ


  LATEST UPDATES











  Advertisements