View Details << Back

ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਮੁਫਤ ਦਾਖਲੇ ਜਾਰੀ
ਮੁਫ਼ਤ ਦਿਤੀਆਂ ਜਾ ਰਹੀਆਂ ਕਾਪੀਆਂ ਕਿਤਾਬਾਂ :ਮੈਡਮ ਸਿੱਧੂ

ਭਵਾਨੀਗੜ੍ਹ:(ਕ੍ਰਿਸ਼ਨ ਚੌਹਾਨ) ਭਵਾਨੀਗੜ੍ਹ ਦੇ ਨੇੜਲੇ ਪਿੰਡ ਬਾਲਦ ਖੁਰਦ ਵਿਖੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ (ਬਾਲਦ ਖੁਰਦ) ਵਿਖੇ ਅੱਜ ਸਾਰੇ ਵਿਦਿਆਰਥੀਆਂ ਨੂੰ ਫਰੀ ਕਾਪੀਆਂ ਅਤੇ ਕਿਤਾਬਾਂ ਦਿੱਤੀਆਂ ਗਈਆਂ ਸਾਰੇ ਜਿਸ ਕਰਕੇ ਸਾਰੇ ਵਿਦਿਆਰਥੀਆਂ ਨੇ ਖੁਸ਼ੀ ਜਾਹਿਰ ਕੀਤੀ ਅਤੇ ਉਹਨਾਂ ਆਦਰਸ਼ ਸਕੂਲ ਦੇ ਸਾਰੇ ਅਧਿਆਪਕਾਂ ਦਾ ਅਤੇ ਖਾਸ ਕਰਕੇ ਪ੍ਰਿੰਸੀਪਲ ਮੈਡਮ ਜਸਪ੍ਰੀਤ ਕੌਰ ਸਿੱਧੂ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਪ੍ਰਿੰਸੀਪਲ ਜਸਪ੍ਰੀਤ ਸਿੱਧੂ ਜੀ ਨਾਲ ਖਾਸ ਗੱਲ ਬਾਤ ਦੌਰਾਨ ਉਨ੍ਹਾਂ ਕਿਹਾ ਕਿ ਮੇਰਾ ਪੂਰਾ ਜੀਵਨ ਬੱਚਿਆਂ ਅਤੇ ਸਕੂਲ ਨੂੰ ਸਮਰਪਿਤ ਹੈ ਅਤੇ ਜਿੰਨਾ ਹੋ ਸਕਿਆ ਮੈਂ ਸਕੂਲ ਲਈ ਕੀਤਾ ਅਤੇ ਕਰਦੇ ਰਹਾਂਗੇ ਜਿਵੇਂ ਕਿ ਪਿਛਲੇ ਤਿੰਨ ਸਾਲਾਂ ਤੋਂ ਸਕੂਲ ਨੂੰ ਕੋਈ ਵੀ ਆਰਥਿਕ ਸਹੂਲਤ ਨਹੀਂ ਮਿਲੀ ਅਤੇ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ ਜਿਵੇਂ ਕਿ ਪਹਿਲਾਂ 1633 ਵਿਦਿਆਰਥੀ ਸਨ ਪਰ ਹੁਣ 1900 ਵਿਦਿਆਰਥੀ ਹਨ ਅਤੇ ਲਗਾਤਾਰ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਜੋ ਕਿ ਬਹੁਤ ਖੁਸ਼ੀ ਦੀ ਗੱਲ ਹੈ ਆਦਰਸ਼ ਸਕੂਲ (ਬਾਲਦ ਖੁਰਦ) ਵਿੱਚ ਐਡਮਿਸ਼ਨ ਤੋਂ ਲੈਕੇ ਕਾਪੀਆਂ ਕਿਤਾਬਾਂ, ਵਰਦੀਆਂ ਅਤੇ ਸਪੈਸ਼ਲ ਕਲਾਸਾਂ ਆਦਿ ਦਾ ਕਿਸੇ ਵੀ ਵਿਦਿਆਰਥੀ ਤੋਂ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ ਅਤੇ ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਕਈ ਤਰ੍ਹਾਂ ਸਪੈਸ਼ਲ ਕਲਾਸਾਂ ਰਾਹੀਂ ਵਿਦਿਆਰਥੀਆਂ ਵਿੱਚ ਹੋਰ ਵੀ ਨਿਖਾਰ ਲਿਆਂਦਾ ਜਾਵੇਗਾ ਅਤੇ ਪ੍ਰਿੰਸੀਪਲ ਹੋਣ ਦੇ ਨਾਤੇ ਮੇਰਾ ਇਹ ਫਰਜ ਬਣਦਾ ਹੈ ਕਿ ਵਿਦਿਆਰਥੀਆਂ ਦੇ ਨਾਲ ਨਾਲ ਸਕੂਲ ਦਾ ਵੀ ਹਰ ਪੱਖੋਂ ਸੁਧਾਰ ਕੀਤਾ ਜਾਵੇਗਾ ਅਤੇ ਸਕੂਲ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਹ ਸਕੂਲ ਨੂੰ ਹੋਰ ਵੀ ਸੁੰਦਰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਇਸ ਦੌਰਾਨ ਉਨ੍ਹਾਂ ਨਾਲ ਆਦਰਸ਼ ਸਕੂਲ (ਬਾਲਦ ਖੁਰਦ) ਦੇ ਸਾਰੇ ਅਧਿਆਪਕ ਮੌਜੂਦ ਸਨ

   
  
  ਮਨੋਰੰਜਨ


  LATEST UPDATES











  Advertisements