View Details << Back

ਕਣਕ ਝੋਨੇ ਦੀ ਖ਼ਰੀਦ ਐਮਐਸਪੀ ਉੱਪਰ ਮਿਲਿਆ ਲਿਖਤੀ ਭਰੋਸਾ
ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕਾਂਗਰਸ ਤੇ ਆਪ ਦੀ ਝੂਠੀ ਸਿਆਸਤ ਖ਼ਤਮ: ਗਰਗ

ਭਵਾਨੀਗੜ {ਗੁਰਵਿੰਦਰ ਸਿੰਘ} ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਐਕਟ ਵਿੱਚ ਤਰਮੀਮ ਕਰਨ ਲਈ ਜਾਰੀ ਤਿੰਨ ਆਰਡੀਨੈਂਸਾਂ ਪ੍ਰਤੀ ਪਾਏ ਜਾ ਰਹੇ ਖਦਸ਼ੇ ਕਿ ਇਸ ਨਾਲ ਖੇਤੀ ਪੈਦਾਵਾਰ ਕਣਕ ,ਝੋਨੇ ਦੀ ਸਰਕਾਰੀ ਖਰੀਦ ਬੰਦ ਹੋ ਜਾਵੇਗੀ ਅਤੇ ਪ੍ਰਾਈਵੇਟ ਵਪਾਰੀ ਆਪਣੀ ਮਨਮਰਜ਼ੀ ਅਨੁਸਾਰ ਘੱਟ ਰੇਟ ਤੇ ਫ਼ਸਲ ਖ਼ਰੀਦ ਸਕੇਗਾ ਮੰਡੀਕਰਨ ਸਿਸਟਮ ਨੂੰ ਤੋੜਿਆ ਜਾ ਰਿਹਾ ਹੈ ਇਹ ਕੂੜ ਪ੍ਰਚਾਰ ਲਗਾਤਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਕਿਸਾਨ ਯੂਨੀਅਨ ਵੱਲੋਂ ਵੀ ਇਹ ਖਦਸ਼ਾ ਜਾਹਿਰ ਕੀਤਾ ਜਾ ਰਿਹਾ ਸੀ ਇਸ ਸੰਘਰਸ਼ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਹੀ ਇਹ ਕਿਸਾਨਾਂ ਹਿੱਤਾਂ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ ਸੀ ਕੀ ਕਿਸੇ ਵੀ ਕੀਮਤ ਤੇ ਨਾ ਐਮਐਸਪੀ ਖਤਮ ਹੋਣ ਦੇਵਾਂਗੇ ਨਾ ਹੀ ਮੰਡੀਕਰਨ ਸਿਸਟਮ ਨੂੰ ਕੋਈ ਨੁਕਸਾਨ ਹੋਣ ਦੇਵਾਂਗੇ ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ ਅਤੇ ਅਮਿਤ ਸ਼ਾਹ ਨਾਲ ਇਹ ਖ਼ਦਸ਼ਾ ਜ਼ਾਹਿਰ ਕਰਦਿਆਂ ਲਿਖਤੀ ਸਪੱਸ਼ਟੀਕਰਨ ਦੇਣ ਦੀ ਗੱਲ ਕੀਤੀ ਜਿਸ ਸਬੰਧੀ ਕੇਂਦਰ ਸਰਕਾਰ ਨੇ ਲਿਖਤੀ ਰੂਪ ਵਿੱਚ ਸਪਸ਼ਟੀਕਰਨ ਦਿੱਤਾ APMC ਐਕਟ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ ਕਿਸਾਨਾਂ ਦੀ ਫ਼ਸਲ ਕਣਕ ਅਤੇ ਝੋਨਾ ਪਹਿਲਾਂ ਦੀ ਤਰ੍ਹਾਂ ਐਮ ਐਸ ਪੀ ਰੇਟ ਉੱਪਰ ਹੀ ਖਰੀਦਿਆ ਜਾਵੇਗਾ ਇਹ ਖਰੀਦ ਆੜ੍ਹਤੀਆਂ ਰਾਹੀਂ ਅਤੇ ਅਦਾਇਗੀ ਵੀ ਪਹਿਲਾਂ ਦੀ ਤਰ੍ਹਾਂ ਹੋਵੇਗੀ ਪੰਜਾਬ ਦੇ ਮੰਡੀਕਰਨ ਸਿਸਟਮ ਮੁਤਾਬਿਕ ਖਰੀਦ ਪਹਿਲਾਂ ਦੀ ਤਰ੍ਹਾਂ ਸਰਕਾਰ ਵੱਲੋਂ ਤੈਅ ਕੀਤੇ ਰੇਟ ਅਨੁਸਾਰ ਹੀ ਕੀਤੀ ਜਾਵੇਗੀ ਪੰਜਾਬ ਸਰਕਾਰ ਹੋਰ ਨਵੀਆਂ ਮੰਡੀਆਂ ਵੀ ਸਥਾਪਿਤ ਕਰ ਸਕਦੀ ਹੈ ਇਹ ਸਾਰਾ ਅਧਿਕਾਰ ਪੰਜਾਬ ਸਰਕਾਰ ਕੋਲ ਪਹਿਲਾਂ ਦੀ ਤਰ੍ਹਾਂ ਹੀ ਰਹੇਗਾ ਕੇਂਦਰ ਸਰਕਾਰ ਸਾਰੇ ਖ਼ਰਚੇ ਟੈਕਸ ਸਮੇਤ ਪਹਿਲਾਂ ਦੀ ਤਰਾਂ ਹੀ ਦੇਵੇਗਾ ਇਸ ਖ਼ਰੀਦ ਪ੍ਣਾਲੀ ਤੇ ਜ਼ਾਰੀ ਆਰਡੀਨੈਸਾਂ ਦਾ ਕੋਈ ਪ੍ਭਾਵ ਨਹੀਂ ਹੋਵੇਗਾ ਇਹ ਝੂਠੇ ਖਦਸ਼ੇ ਰਾਜਨੀਤੀ ਤੋਂ ਪੇ੍ਰਿਤ ਹਨ ਇਸ ਲਿਖਤੀ ਪੱਤਰ ਨਾਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਝੂਠ ਦੀ ਰਾਜਨੀਤੀ ਖਤਮ ਹੋ ਗਈ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਲਾਲਸਾ ਵੀ ਠੁੱਸ ਹੋ ਗਈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਦੀ ਤਰਜਮਾਮੀ ਕਰਦਾ ਹੈ ਤੇ ਕਰਦਾ ਰਹੇਗਾ ਇਸ ਲਈ ਕਦੇ ਵੀ ਕਿਸੇ ਭੀ ਸਰਕਾਰ ਨੂੰ ਕਿਸਾਨਾਂ ਹਿੱਤਾਂ ਦੇ ਖਿਲਾਫ ਕੋਈ ਕਦਮ ਨਹੀਂ ਚੁੱਕਣ ਦੇਵੇਗਾ ਇਸ ਲਈ ਅਕਾਲੀ ਦਲ ਹਮੇਸ਼ਾਂ ਅੱਗੇ ਹੋ ਕੇ ਲੜਾਈ ਲੜੇਗਾ ਕੇਂਦਰ ਸਰਕਾਰ ਵਲੋਂ ਇਹ ਲਿਖਤੀ ਭਰੋਸੇ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਜੀ ਦਾ ਧੰਨਵਾਦ ਕਰਦਿਆਂ ਕਿਸਾਨਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਇਸ ਮੌਕੇ ਕਿਸਾਨ ਆਗੂ ਕੁਲਵੰਤ ਸਿੰਘ ਜੌਲੀਆਂ,ਬਿੰਦਰ ਸਿੰਘ ਬਟਿਰਿਆਣਾ,ਰਜਿਵੰਦਰ ਕਾਕੜਾ , ਅਵਤਾਰ ਸਿੰਘ ਕਾਲਾ ਚਹਿਲ,ਬਲਜੀਤ ਸਿੰਘ ਸਰਾਉ ,ਭਗਵੰਤ ਸਿੰਘ ,ਗੁਰਮੇਲ ਸਿੰਘ ਝਨੇੜੀ ਆਦਿ ਹਾਜ਼ਰ ਸਨ

   
  
  ਮਨੋਰੰਜਨ


  LATEST UPDATES











  Advertisements