View Details << Back

ਧਰਮਸੋਤ ਨੇ ਕੈਪਟਨ ਦੀ ਸਹਿ ਤੇ ਖਾਦਾ 64 ਕਰੋੜ ਰੁਪਿਆ : ਭਰਾਜ

ਭਵਾਨੀਗੜ (ਗੁਰਵਿੰਦਰ ਸਿੰਘ) ਕਾਂਗਰਸ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਐਸ ਸੀ ਸਕਾਲਰਸ਼ਿਪ ਦੇ ਕੀਤੇ 64 ਕਰੋੜ ਰੁਪਏ ਦੇ ਘੁਟਾਲੇ ਖਿਲਾਫ ਨਾਭਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਚੱਲ ਰਹੇ ਲਗਾਤਾਰ ਧਰਨੇ ਵਿਚ ਹਲਕਾ ਸੰਗਰੂਰ ਤੋਂ ਪਹੁੰਚੇ ਆਗੂ ਨਰਿੰਦਰ ਕੌਰ ਭਰਾਜ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਧੂ ਸਿੰਘ ਧਰਮਸੋਤ ਜਿਹੇ ਘੁਟਾਲੇਬਾਜ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੇਣ ਹੈ ਜੋ ਗਰੀਬ ਬੱਚਿਆਂ ਦੇ ਹੱਕ ਖਾ ਰਹੇ ਹਨ ਅਤੇ ਇਹ ਕਾਂਗਰਸੀ ਮੰਤਰੀ ਸਭ ਘੁਟਾਲੇ ਕੈਪਟਨ ਦੀ ਸਹਿ ਤੇ ਕਰ ਰਹੇ ਹਨ। ਕੈਪਟਨ ਛੋਟੇ ਮੋਟੇ ਦੋਸ਼ੀਆਂ ਨੂੰ ਫੜ ਕੇ ਵੱਡੀਆਂ ਕਾਰਵਾਈ ਦੇ ਇਸ਼ਤਿਹਾਰ ਦੇ ਦਿਖਾਵੇ ਕਰ ਰਹੇ ਹਨ ਪਰ ਇਹਨਾਂ ਵੱਡੇ ਚੋਰਾ ਅਤੇ ਘੁਟਾਲੇਬਾਜਾ ਤੇ ਕੋਈ ਕਾਰਵਾਈ ਨਹੀਂ ਕਰ ਰਹੇ ਜਿਸ ਤੋ ਸਾਫ ਸਿੱਧ ਹੋ ਗਿਆ ਕਿ ਕਾਂਗਰਸ ਸਰਕਾਰ ਸਿਰਫ ਲੋਕਾਂ ਨੂੰ ਲੁੱਟ ਰਹੀ ਹੈ। ਜਿਸ ਦਾ ਜਵਾਬ ਪੰਜਾਬ ਦੇ ਲੋਕ 2022 ਇਹਨਾਂ ਘੁਟਾਲੇਬਾਜ ਮੰਤਰੀਆਂ ਨੂੰ ਸੱਤਾ ਵਿਚੋ ਬਾਹਰ ਕਰਕੇ ਦੇਣਗੇ
ਧਰਨੇ ਨੂੰ ਸੰਬੋਧਨ ਕਰਦੇ ਹੋਏ ਨਰਿੰਦਰ ਕੌਰ ਭਰਾਜ


   
  
  ਮਨੋਰੰਜਨ


  LATEST UPDATES











  Advertisements