View Details << Back

ਲੰਮੇ ਸਮੇ ਤੋਂ ਕੰਮ ਕਰ ਰਹੇ ਵਰਕਰਾਂ ਨੂੰ ਨੌਕਰੀਓਂ ਹਟਾਉਣ ਦੇ ਫਰਮਾਨ
ਮੰਗਾਂ ਨੂੰ ਲੈ ਕੇ ਸੰਘਰਸ਼ ਵਿੱਢਣ ਲਈ ਮਜਬੂਰ ਟੋਲ ਵਰਕਰ: ਆਗੂ

ਭਵਾਨੀਗੜ੍ {ਗੁਰਵਿੰਦਰ ਸਿੰਘ} ਮਾਝੀ ਟੋਲ ਪਲਾਜਾ ਵਰਕਰਾਂ ਨੇ ਦੂਸਰੇ ਦਿਨ ਧਰਨੇ ਦੌਰਾਨ ਰੋਸ ਪ੍ਦਰਸ਼ਨ ਕੀਤਾ ਇਸ ਦੌਰਾਨ ਮਾਲਵਾ ਜੋਨ ਦੇ ਟੋਲ ਪਲਾਜਾ ਵਰਕਰਾਂ ਨੇ ਹਿੱਸਾ ਲਿਆ ਵਰਕਰਾਂ ਨੇ ਰੋਸ ਪ੍ਰਦਰਸ਼ਨ ਮੌਕੇ ਕਿਹਾ ਕਿ ਟੋਲ ਪਲਾਜਾ ਕੰਪਨੀ ਸ਼ਰੇਆਮ ਕਿਰਤ ਕਾਨੂੰਨਾਂ ਦੀਆਂ ਧੱਜੀਆਂ ਉਡਾ ਕੇ ਸਾਡਾ ਸੋਸਣ ਕਰ ਰਹੀ ਹੈ ਲੰਮੇ ਸਮੇਂ ਤੋਂ ਸਾਡੇ ਵਰਕਰਾਂ ਦੇ ਲੱਖਾਂ ਰੁਪਏ ਬਕਾਏ ਦੀ ਅਦਾਇਗੀ ਨਹੀਂ ਕੀਤੀ ਗਈ, ਪਿਛਲੇ ਦੋ ਮਹੀਨਿਆਂ ਤੋਂ ਤਨਖਾਹਾਂ ਵੀ ਨਹੀਂ ਦਿੱਤੀਆਂ ਗਈਆਂ, ਬਕਾਏ ਮੰਗਣ ਵਾਲੇ ਵਰਕਰਾਂ ਨੂੰ ਜਬਰੀ ਨੌਕਰੀਓਂ ਹਟਾਉਣ ਦੇ ਫਰਮਾਨ ਜਾਰੀ ਕਰ ਦਿੱਤੇ ਗਏ , 10 ਸਾਲਾਂ ਤੋਂ ਨੌਕਰੀ ਕਰ ਰਹੇ ਵਰਕਰਾਂ ਨੂੰ ਕਰੋਨਾਂ ਦੀ ਆੜ ਵਿੱਚ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਮੌਕੇ ਟੋਲ ਪਲਾਜਾ ਵਰਕਰਜ਼ ਯੂਨੀਅਨ ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਜੇਕਰ ਟੋਲ ਪਲਾਜਾ ਕੰਪਨੀ ਵਰਕਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਸੁਚਿਧਾ ਨਹੀਂ ਹੁੰਦੀ ਤਾਂ ਉਹਨਾਂ ਵੱਡੇ ਪੱਧਰ ਤੇ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ ਜਿਸ ਦੀ ਜਿੰਮੇਵਾਰੀ ਟੋਲ ਕੰਪਨੀ ਦੀ ਹੋਵੇਗੀ ਇਸ ਮੌਕੇ ਮਾਝੀ ਟੋਲ ਪਲਾਜਾ ਵਰਕਰ ਯੂਨੀਅਨ ਪ੍ਰਧਾਨ ਗੁਰਪ੍ਰੀਤ ਸਿੰਘ, ਕਾਲਾ ਝਾੜ ਟੋਲ ਪਲਾਜ਼ਾ ਵਰਕਰ ਯੂਨੀਅਨ ਪ੍ਰਧਾਨ ਦਵਿੰਦਰਪਾਲ ਸਿੰਘ ਭੱਟੀ, ਅਮਨ ਸਰਮਾ, ਮਨਪ੍ਰੀਤ ਸਿੰਘ, ਸਤਗੁਰ ਸਿੰਘ, ਮਨਪ੍ਰੀਤ ਸਿੰਘ ਚਹਿਲ ਟੋਲ, ਛਿੰਦਾ ਸਿੰਘ, ਪ੍ਰਦੀਪ ਸਿੰਘ, ਗੁਰਦੀਪ ਸਿੰਘ, ਹਰਮਨਜੀਤ ਸਿੰਘ ਚਹਿਲ ਟੋਲ ਪਲਾਜਾ, ਹਰਦੀਪ ਸਿੰਘ ਸਤਨਾਮ ਸਿੰਘ, ਤਰੁਣ ਕੁਮਾਰ, ਸੁਨੀਲ ਕੁਮਾਰ, ਕੁਲਦੀਪ ਸਿੰਘ, ਗੁਰਮੀਤ ਸਿੰਘ ਕਾਲਾ ਝਾੜ, ਗੁਰਵਿੰਦਰ ਸਿੰਘ, ਜਗਤਾਰ ਸਿੰਘ, ਜਸਵੰਤ ਸਿੰਘ,ਆਦਿ ਸ਼ਾਮਲ ਸਨ ।

   
  
  ਮਨੋਰੰਜਨ


  LATEST UPDATES











  Advertisements