View Details << Back

" ਸੰਗੀਤ ਸਾਜ ਵਾਦਨ ਮੁਕਾਬਲੇ" ਕਰਵਾਏ 31 ਸਕੂਲਾ ਨੇ ਲਿਆ ਹਿੱਸਾ
ਹਰਕੀਰਤ ਨੇ ਪਹਿਲਾ ਹਰਮਨਦੀਪ ਨੇ ਦੂਜਾ ਸਥਾਨ ਪ੍ਰਾਪਤ ਕੀਤਾ

ਭਵਾਨੀਗੜ 18 ਸਤੰਬਰ (ਗੁਰਵਿੰਦਰ ਸਿੰਘ) ਸਿੱਖਿਆ ਵਿਭਾਗ ਪੰਜਾਬ ਵਲੋ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਦਿਆਰਥੀਆਂ ਦੇ ਆਨਲਾਇਨ ਵਿਦਿਅਕ ਮੁਕਾਬਲਿਆਂ ਤਹਿਤ " ਸੰਗੀਤ ਸਾਜ ਵਾਦਨ ਮੁਕਾਬਲਾ " ਕਰਵਾਇਆ ਗਿਆ ਜਿਸ ਵਿੱਚ ਮੈਡਮ ਗੁਰਜੋਤ ਕੋਰ ਸਰਾਓ ਬਲਾਕ ਕੋਆਰਡੀਨੇਟ ਸੰਗਰੂਰ ਦੀ ਅਗਵਾਈ ਵਿੱਚ ਬੜੇ ਸੁਚੱਜੇ ਢੰਗ ਨਾਲ ਕਰਵਾਇਆ ਗਿਆ । ਇਸ ਮੁਕਾਬਲੇ ਵਿੱਚ ਬਲਾਕ ਸੰਗਰੂਰ ਦੋ ਦੇ 31 ਸਕੂਲਾ ਦੇ 68 ਵਿਦਿਆਰਥੀਆਂ ਨੇ ਹਿੱਸਾ ਲਿਆ । ਤਾਜਾ ਆਏ ਨਤੀਜਿਆਂ ਅਨੁਸਾਰ ਮਿਡਲ ਵਰਗ ਦੇ ਨਤੀਜੇ ਵਿੱਚ ਸਰਕਾਰੀ ਮਿਡਲ ਸਕੂਲ ਕੰਧਾਰਗੜ ਛੰਨਾ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਹਰਕੀਰਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਰਕਾਰੀ ਹਾਈ ਸਕੂਲ ਰਾਜਪੁਰਾ ਦੀ ਛੇਵੀਂ ਦੀ ਵਿਦਿਆਰਥਣ ਹਰਮਨਦੀਪ ਕੋਰ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਆਪਣਾ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ । ਇਸੇ ਤਰਾ ਸੈਕੰਡਰੀ ਵਰਗ ਵਿੱਚ ਸਮਾਰਟ ਸਕੂਲ ਫੱਗੂਵਾਲਾ ਦੇ ਦਸਵੀ ਜਮਾਤ ਦੇ ਵਿਦਿਆਰਥੀ ਸੋਨੀ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਮਾਰਟ ਸਕੂਲ ਬਖੋਪੀਰ ਦੇ ਵਿਦਿਆਰਥੀ ਸੁਖਪ੍ਰੀਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ । ਇਸ ਮੋਕੇ ਬਲਾਕ ਕੋਆਰਡੀਨੇਟ ਗੁਰਹੋਤ ਕੋਰ ਸਰਾਓ ਨੇ ਆਖਿਆ ਕਿ ਕੀਤੀ ਹੋਈ ਮਿਹਨਤ ਕਦੇ ਵਿਅਰਥ ਨਹੀ ਜਾਦੀ ਤੇ ਹਰ ਵਿਦਿਆਰਥੀ ਨੂੰ ਮਿਹਨਤ ਕਰਨੀ ਚਾਹੀਦੀ ਹੈ ਤਾ ਕਿ ਹੋਰ ਮਿਹਨਤ ਕਰਕੇ ਵਿਦਿਆਰਥੀ ਜਿੰਦਗੀ ਵਿੱਚ ਕੁੱਝ ਬਣ ਸਕਣ । ਇਸ ਮੋਕੇ ਓੁਹਨਾ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਾ ਦਿੰਦਿਆਂ ਓੁਹਨਾ ਨੂੰ ਹੋਰ ਮਿਹਨਤ ਕਰਕੇ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ਓੁਥੇ ਹੀ ਓੁਹਨਾ ਗਾਇਡ. ਅਧਿਆਪਕਾਂ ਅਤੇ ਸਕੂਲ ਮੁੱਖੀਆ ਨੂੰ ਇਸ ਪ੍ਰਾਪਤੀ ਤੇ ਮੁਬਾਰਕਵਾਦ ਦਿੱਤੀ ।

   
  
  ਮਨੋਰੰਜਨ


  LATEST UPDATES











  Advertisements