View Details << Back

ਵੱਖ ਵੱਖ ਥਾਵਾਂ ਤੇ ਫੂਕੇ ਕੇਂਦਰ ਸਰਕਾਰ ਦੇ ਪੁਤਲੇ
ਕਿਸਾਨਾਂ ਨੂੰ ਖਤਮ ਕਰਨ ਦੀ ਸਾਜਿਸ਼ ਸਿਰੇ ਨਹੀ ਚੜੇਗੀ : ਗੁਰਦੀਪ ਘਰਾਚੋ

ਗੁਰਵਿੰਦਰ ਸਿੰਘ (ਭਵਾਨੀਗੜ) ਕੇਦਰ ਸਰਕਾਰ ਵਲੋ ਪਾਸ ਕੀਤੇ ਤਿੰਨ ਆਰਡੀਨੈਸਾ ਖਿਲਾਫ਼ ਜਿਥੇ ਪੂਰੇ ਪੰਜਾਬ ਦਾ ਕਿਸਾਨ ਸੜਕਾ ਤੇ ਓੁਤਰ ਆਇਆ ਹੈ ਓੁਥੇ ਹੀ ਸੂਬੇ ਦੀਆਂ ਸਿਆਸੀ ਪਾਰਟੀਆਂ ਵੀ ਹੁਣ ਕੇਦਰ ਸਰਕਾਰ ਵਲੋ ਪਾਸ ਕਿਤੇ ਇਹਨਾ ਬਿਲਾ ਦੇ ਖਿਲਾਫ ਹੁਣ ਕਿਸਾਨਾਂ ਨਾਲ ਖੜੀ ਨਜਰ ਆ ਰਹੀ ਹੈ । ਜਿਸ ਦੇ ਚਲਦਿਆਂ ਬਿਤੇ ਦਿਨੀਂ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵਲੋ ਕਾਗਰਸੀ ਆਗੂਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਸਨ ਜਿਸ ਤੇ ਅਮਲ ਕਰਦਿਆਂ ਅੱਜ ਭਵਾਨੀਗੜ ਅਤੇ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਇਕੱਤਰ ਹੋਏ ਕਾਗਰਸੀ ਵਰਕਰਾ ਤੇ ਆਗੂਆਂ ਨੇ ਕੇਦਰ ਖਿਲਾਫ ਜੰਮ ਕੇ ਨਾਰੇਬਾਜੀ ਕਰਦਿਆਂ ਮੋਦੀ ਸਰਕਾਰ ਦਾ ਪੂਤਲਾ ਫੂਕਿਆ । ਭਵਾਨੀਗੜ ਦੀ ਅਨਾਜਮੰਡੀ ਵਿੱਚ ਇਕੱਤਰ ਹੋਏ ਕਾਗਰਸੀ ਆਗੂਆਂ ਵਿੱਚ ਚੇਅਰਮੈਨ ਪਰਦੀਪ ਕੱਦ. ਡਾਇਰੈਕਟਰ ਕਪਲ ਗਰਗ . ਰਣਜੀਤ ਤੂਰ. ਹਰਮਨ ਨੰਬਰਦਾਰ. ਸੰਜੂ ਵਰਮਾ. ਹਰੀ ਸਿੰਘ ਫੱਗੂਵਾਲਾ ਤੋ ਇਲਾਵਾ ਭਾਰੀ ਗਿਣਤੀ ਵਿੱਚ ਕਾਗਰਸੀ ਵਰਕਰਾ ਨੇ ਮੋਦੀ ਸਰਕਾਰ ਦਾ ਪੂਤਲਾ ਫੂਕਿਆ ਇਸੇ ਤਰਾ ਪਿੰਡ ਮਾਝੀ. ਮਾਝਾ. ਮੱਟਰਾ ਵਿਖੇ ਵੀ ਮੋਦੀ ਸਰਕਾਰ ਦੇ ਪੂਤਲੇ ਫੂਕੇ ਗਏ । ਨੇੜਲੇ ਪਿੰਡ ਘਰਾਚੋ ਵਿਖੇ ਸਾਬਕਾ ਵਾਇਸ ਚੇਅਰਮੈਨ ਗੁਰਦੀਪ ਘਰਾਚੋ ਦੀ ਅਗਵਾਈ ਵਿੱਚ ਇਕੱਤਰ ਹੋਏ ਕਾਗਰਸੀ ਆਗੂਆਂ ਤੇ ਵਰਕਰਾ ਨੇ ਮੋਦੀ ਖਿਲਾਫ਼ ਜੰਮ ਕੇ ਨਾਰੇਬਾਜੀ ਕੀਤੀ ਤੇ ਕੇਦਰ ਦਾ ਪੂਤਲਾ ਫੂਕਿਆ । ਇਸ ਮੋਕੇ ਗੁਰਦੀਪ ਸਿੰਘ ਘਰਾਚੋ ਨੇ ਕੇਦਰ ਸਰਕਾਰ ਤੇ ਵਰਦਿਆ ਆਖਿਆ ਕਿ ਕੇਦਰ ਦੀਆਂ ਨੀਤੀਆਂ ਪੰਜਾਬ ਲਈ ਕਦੇ ਵੀ ਸਹੀ ਨਹੀ ਬਣਦੀਆਂ ਪੰਜਾਬ ਨਾਲ ਪਹਿਲਾ ਵੀ ਧੱਕਾ ਕੀਤਾ ਜਾਦਾ ਰਿਹਾ ਹੈ ਪਰ ਹੁਣ ਸੂਬੇ ਦੇ ਕਿਸਾਨ ਮੋਦੀ ਸਰਕਾਰ ਨੂੰ ਕਰਾਰਾ ਜੁਆਬ ਦੇਣ ਲਈ ਤਿਆਰ ਬੈਠੇ ਹਨ ਓੁਹਨਾ ਆਖਿਆ ਕਿ ਕਾਗਰਸ ਹਾਇਕਮਾਡ ਅਤੇ ਕੈਬਨਿਟ ਮੰਤਰੀ ਸਿੰਗਲਾ ਦੇ ਆਦੇਸ਼ਾ ਮੁਤਾਬਿਕ ਓੁਹਨਾ ਅੱਜ ਪੂਤਲਾ ਫੂਕ ਕੇ ਰੋਸ ਪਰਦਰਸ਼ਨ ਕੀਤੇ ਹੈ ਤੇ ਅੱਗੋ ਵੀ ਪਾਰਟੀ ਵਲੋ ਜੋ ਵੀ ਹੁਕਮ ਆਇਆ ਓੁਸ ਨੂੰ ਪੁੂਰਾ ਕੀਤਾ ਜਾਵੇਗਾ । ਇਸ ਮੋਕੇ ਓੁਹਨਾ ਨਾਲ ਪਰਮਜੀਤ ਸਿੰਘ . ਅੰਮਰਿਤਪਾਲ ਸਿੰਘ . ਤਰਨਜੀਤ. ਹਰਭਜਨ ਸਿੰਘ . ਗੁਰਚਰਨ ਸਿੰਘ . ਕੁਲਵਿੰਦਰ ਸਿੰਘ .ਗੁਰਿੰਦਰ ਕੁਮਾਰ. ਰਾਜਿੰਦਰ ਸਿੰਘ . ਗੁਰਪਿਆਰ ਸਿੰਘ . ਗੁਰਮੱਤ ਸਿੰਘ . ਦਵਿੰਦਰ ਸਿੰਘ . ਮਹਿੰਦਰ ਕੋਰ ਤੋ ਇਲਾਵਾ ਹੋਰ ਵੀ ਕਾਗਰਸੀ ਵਰਕਰ ਮੋਜੂਦ ਸਨ।

   
  
  ਮਨੋਰੰਜਨ


  LATEST UPDATES











  Advertisements