View Details << Back

ਪੀ ਅੈਸ ਗਮੀ ਕਲਿਆਣ ਸੈਂ: ਵਾ: ਸਭਾ ਇੰਡੀਆ ਦੇ ਕੋਮੀ ਸੀਨੀਅਰ ਮੀਤ ਪ੍ਧਾਨ ਨਿਯੁਕਤ
ਚੇਅਰਮੈਨ ਗੇਜਾ ਰਾਮ ਵਾਲਮਿਕੀ ਨੇ ਸੋਪਿਆ ਨਿਯੁਕਤੀ ਪੱਤਰ

ਭਵਾਨੀਗੜ ( ਗੁਰਵਿੰਦਰ ਸਿੰਘ ) ਪਿਛਲੇ ਕਈ ਸਾਲਾਂ ਤੋ ਸੈਂਟਰਲ ਵਾਲਮਿਕੀ ਸਭਾ ਇੰਡੀਆ ਵਿੱਚ ਕੋਮੀ ਮੀਤ ਪ੍ਧਾਨ ਦੇ ਅੋਹਦੇ ਤੇ ਕੰਮ ਕਰਦੇ ਆ ਰਹੇ ਪੀ ਅੈਸ ਗਮੀ ਕਲਿਆਣ ਨੂੰ ਸਭਾ ਦੇ ਕੋਮੀ ਇਜਲਾਸ ਦੋਰਾਨ ਸਰਬ ਸੰਮਤੀ ਨਾਲ ਤਰੱਕੀ ਕਰਦਿਆਂ ਮੁੜ ਤੋ ਕੋਮੀ ਸੀਨੀਅਰ ਮੀਤ ਪ੍ਧਾਨ ਨਿਯੁਕਤ ਕੀਤਾ ਗਿਆ ਹੈ । ਇਸ ਮੋਕੇ ਜੁੜੇ ਕੋਮੀ ਆਗੂਆ ਨੇ ਸਭਾ ਵਲੋ ਕੀਤੇ ਜਾ ਰਹੇ ਕੰਮਾ ਦੀ ਪੜਚੋਲ ਕੀਤੀ ਅਤੇ ਅਗਲੇ ਸਮੇ ਵਿੱਚ ਸਭਾ ਵਲੋ ਸਮਾਜਿਕ. ਧਾਰਮਿਕ ਅਤੇ ਸਿਆਸੀ ਖੇਤਰ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ । ਪੀ ਅੈਸ ਗਮੀ ਕਲਿਆਣ ਵਲੋ ਦਲਿਤ ਭਾਇਚਾਰੇ ਨੂੰ ਆ ਰਹੀਆਂ ਸਮੱਸਿਆਵਾਂ ਕੋਮੀ ਆਗੂਆਂ ਨਾਲ ਸਾਝੀਆਂ ਕੀਤੀਆਂ । ਸਭਾ ਦੀ ਪ੍ਰਧਾਨਗੀ ਸਭਾ ਦੇ ਕੋਮੀ ਪ੍ਰਧਾਨ ਗੇਜਾ ਰਾਮ ਵਾਲਮਿਕੀ ਚੇਅਰਮੈਨ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਵਲੋ ਕੀਤੀ ਗਈ । ਇਹ ਮੀਟਿੰਗ ਸੈਟਰਲ ਵਾਲਮਿਕੀ ਸਭਾ ਇੰਡੀਆ ਦੇ ਹੈਡ ਆਫਿਸ ਕੀਤੀ ਗਈ। ਇਸ ਮੋਕੇ ਸਭਾ ਦੇ ਕੋਮੀ ਆਗੂਆਂ ਤੇ ਸਭਾ ਦੇ ਕੋਮੀ ਪ੍ਰਧਾਨ ਗੇਜਾ ਰਾਮ ਵਲੋ ਪੀ ਅੈਸ ਗਮੀ ਕਲਿਆਣ ਨੂੰ ਨਿਯੁਕਤ ਪੱਤਰ ਵੀ ਸੋਪਿਆ ਗਿਆ । ਅੰਤ ਵਿੱਚ ਪੀ ਅੈਸ ਗਮੀ ਕਲਿਆਣ ਵਲੋ ਓੁਹਨਾ ਨੂੰ ਸਭਾ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰਨ ਤੇ ਸਭਾ ਦੇ ਪ੍ਰਧਾਨ ਅਤੇ ਸਮੂਹ ਅੋਹਦੇਦਾਰਾ ਦਾ ਧੰਨਵਾਦ ਕਰਦਿਆਂ ਆਖਿਆ ਕਿ ਸਭਾ ਵਲੋ ਦਿੱਤੀ ਇਸ ਜੁੰਮੇਵਾਰੀ ਨੂੰ ਓੁਹ ਪੂਰੀ ਤਨਦੇਹੀ ਨਾਲ ਨਿਭਾਓੁਣਗੇ ਤੇ ਸਭਾ ਵਲੋ ਕੀਤੇ ਜਾ ਰਹੇ ਕਾਰਜਾਂ ਵਿੱਚ ਆਪਣਾ ਬਣਦਾ ਯੋਗਦਾਨ ਪਾਓੁਣਗੇ ।
ਨਿਯੁਕਤੀ ਪੱਤਰ ਸੋਪਦੇ ਹੋਏ ਸਭਾ ਦੇ ਪ੍ਧਾਨ ਗੇਜਾ ਰਾਮ ਵਾਲਮਿਕੀ।


   
  
  ਮਨੋਰੰਜਨ


  LATEST UPDATES











  Advertisements