View Details << Back

ਰਹਿਬਰ ਇੰਸਟੀਚਿਊਟ ਆਫ ਐਜੁਕੇਸ਼ਨ ਦੇ ਬੀ.ਐਡ ਦਾ ਨਤੀਜਾ ਰਿਹਾ” ਸ਼ਾਨਦਾਰ
ਰੁਪਿੰਦਰ ਕੌਰ,ਨੇਹਾ ਯਾਦਵ ,ਰਮਨਦੀਪ ਕੌਰ ਨੇ ਮਾਰੀ ਬਾਜੀ

ਗੁਰਵਿੰਦਰ ਸਿੰਘ (ਭਵਾਨੀਗੜ) ਰਹਿਬਰ ਇੰਸਟੀਚਿਊਟ ਆਫ ਐਜੁਕ੍ਹੇਨ, ਫੱਗੁਵਾਲਾ ਕੈਂਚੀਆਂ ਭਵਾਨੀਗੜ ਸੰਗਰੂਰ ਦਾ ਨਤੀਜਾ 100% ਰਿਹਾ| ਪੰਜਾਬੀ ਯੁਨੀਵਰਸਿਟੀ ਪਟਿਆਲਾ ਵੱਲੋਂ ਮਿਤੀ 12^10^2020 ਬੀ.ਐਡ ਭਾਗ ਪਹਿਲਾ ਸਮੈਸਟਰ ਪਹਿਲਾ ਦਸੰਬਰ 2019 ਦੇ ਨਤੀਜੇ ਘੋਸ਼ਿਤ ਕੀਤੇ ਗਏ| ਜਿਸ ਵਿੱਚ ਰਹਿਬਰ ਇੰਸਟੀਚਿਊਟ ਆਫ ਐਜੁਕ੍ਹੇਨ ਦੇ ਬੀ.ਐਡ ਕੋਰਸ ਭਾਗ ਪਹਿਲੇ ਦਾ ਨਤੀਜਾ ਬੜਾ ਹੀ ਸ਼ਾਨਦਾਰ ਰਿਹਾ| ਯੂਨੀਵਰਸਿਟੀ ਵੱਲੋ ਘੋਸ਼ਿਤ ਨਤੀਜੇ ਵਿੱਚ ਰਹਿਬਰ ਇੰਸਟੀਚਿਊਟ ਆਫ ਐਜੁਕ੍ਹੇਨ ਵਿੱਚ ਪੜਦੀਆਂ ਸਾਰੀਆਂ ਹੀ ਵਿਦਿਆਰਥਣਾਂ ਨੇ ਵਧੀਆ ਨੰਬਰ ਲੈ ਕੇ ਕਾਮਯਾਬੀ ਹਾਸਿਲ ਕੀਤੀ ਅਤੇ ਉਨ੍ਹਾਂ ਵਿੱਚੋਂ ਰੁਪਿੰਦਰ ਕੌਰ ਨੇ ਪਹਿਲਾ ਸਥਾਨ, ਨੇਹਾ ਯਾਦਵ ਨੇ ਦੂਜਾ, ਅਤੇ ਰਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ| ਰਹਿਬਰ ਇੰਸਟੀਚਿਊਟ ਆਫ ਐਜੁਕ੍ਹੇਨ ਦੇ ਚੇਅਰਮੈਨ ਡਾ. ਐਮ.ਐਸ.ਖਾਨ ਜੀ ਅਤੇ ਵਾਇਸ ਚੇਅਰਪਰ੍ਹਨ ਕਾਫਿਲਾ ਖਾਨ ਜੀ ਨੇ ਵਿਦਿਆਰਥਣਾਂ ਦੀ ਸਫਲਤਾ ਤੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਆਉਣ ਵਾਲੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਅਤੇ ਸਮੂਹ ਸਟਾਫ ਨੁੰ ਵੀ ਵਧਾਈ ਦਿੱਤੀ| ਅਧਿਆਪਕ ਸਾਹਿਬਾਨਾ ਦੀ ਮਿਹਨਤ ਸਦਕਾ ਹੀ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕੀਤੇ| ਕਾਲ੦ ਦੇ ਪ੍ਰਿੰਸੀਪਲ ਡਾ. ਸੁਪਰੀਤੀ ਸਿੰਗਲਾ ਅਤੇ ਸਾਰੇ ਅਧਿਆਪਕ ਸਾਹਿਬਾਨਾ ਨੇ ਵਿਦਿਆਰਥੀਆਂ ਦੀ ਸਫਲਤਾ ਤੇ ਉਨ੍ਹਾਂ ਦੀ ਹੋਸਲਾਅਫਜਾਈ ਕੀਤੀ|

   
  
  ਮਨੋਰੰਜਨ


  LATEST UPDATES











  Advertisements