View Details << Back

ਪਿੰਡ ਮਾਝੀ ਦੇ ਡੇਰੇ ਵਿਖੇ ਮਹੰਤ ਬਾਬਾ ਕਾਲਾ ਦਾਸ ਅਤੇ ਮਾਤਾ ਸੰਤੋਖ ਦਾਸ ਜੀ ਨੂੰ ਸੇਵਾਦਾਰ ਕੀਤਾ ਨਿਯੁਕਤ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਡੇਰਾ ਬਾਬਾ ਬਿਸ਼ਨ ਦਾਸ ਪਿੰਡ ਮਾਝੀ ਵਿਖੇ ਪਿਛਲੇ ਦਿਨੀਂ ਮੁੱਖ ਸੇਵਾਦਾਰ ਬਾਬਾ ਅੰਮ੍ਰਿਤਾ ਨੰਦ ਆਪਣੀ ਸਰੀਰਕ ਯਾਤਰਾ ਪੂਰੀ ਕਰ ਗਏ ਸਨ। ਜਿਸ ਤੋਂ ਬਾਅਦ ਡੇਰੇ ਦੀ ਜ਼ਿੰਮੇਵਾਰੀ ਲਈ ਪਿੰਡ ਦੀ ਪੰਚਾਇਤ, ਪਿੰਡ ਵਾਸੀ ਅਤੇ ਸੰਤਾਂ ਮਹਾਪੁਰਸ਼ਾਂ ਵਿੱਚ ਗੱਲਬਾਤ ਲਗਾਤਾਰ ਚੱਲ ਰਹੀ ਸੀ ਅਤੇ ਅੱਜ ਡੇਰੇ ਵਿਖੇ ਪਿੰਡ ਦੀ ਪੰਚਾਇਤ, ਪਿੰਡ ਵਾਸੀਆਂ ਅਤੇ ਸੰਤਾਂ ਮਹਾਂਪੁਰਸ਼ਾਂ ਵੱਲੋਂ ਡੇਰੇ ਦੀ ਸੇਵਾ ਲਈ ਸ਼੍ਰੀਮਾਨ ਮਹੰਤ ਬਾਬਾ ਕਾਲਾ ਦਾਸ ਜੀ ਅਤੇ  ਸ੍ਰੀਮਾਨ ਮਾਤਾ ਸੰਤੋਖ ਦਾਸ ਜੀ ਨੂੰ ਡੇਰੇ ਦੇ ਸੇਵਾਦਾਰ ਨਿਯੁਕਤ ਕੀਤਾ ਗਿਆ। ਇਸ ਮੌਕੇ ਮਹਿੰਦਰ ਸਿੰਘ ਮਾਝੀ ਨੇ ਦੱਸਿਆ ਕਿ ਬਾਬਾ ਬਿਸ਼ਨ ਦਾਸ ਜੀ ਦੇ ਡੇਰੇ ਦੀ ਸਾਂਭ ਸੰਭਾਲ ਅਤੇ ਦੇਖ ਭਾਲ ਲਈ ਬਾਬਾ ਅੰਮ੍ਰਿਤਾ ਨੰਦ ਜੀ ਦੇ ਚੋਲਾ ਛੱਡਣ ਤੋਂ ਬਾਅਦ ਪਿੰਡ ਦੀ ਪੰਚਾਇਤ ਪਿੰਡ ਵਾਸੀ ਅਤੇ ਸੰਤਾਂ ਮਹਾਂਪੁਰਸ਼ਾਂ ਦੀ ਹਾਜ਼ਰੀ ਵਿੱਚ ਮੁੱਖ ਸੇਵਾਦਾਰ ਨਿਯੁਕਤ ਕੀਤੇ ਗਏ। ਡੇਰੇ ਦੇ ਸੇਵਾਦਾਰ ਸ੍ਰੀਮਾਨ ਮਹੰਤ ਬਾਬਾ ਕਾਲਾ ਦਾਸ ਅਤੇ ਸ੍ਰੀਮਾਨ ਮਾਤਾ ਸੰਤੋਖ ਦਾਸ ਨੇ ਕਿਹਾ ਕਿ ਉਹ ਇਲਾਕੇ ਦੀ ਸੰਗਤ ਵੱਲੋਂ ਅਤੇ ਪਿੰਡ ਵਾਸੀਆਂ ਵੱਲੋਂ ਦਿੱਤੀ ਸੇਵਾ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਪਿੰਡ ਦੇ ਸਰਪੰਚ ਮਹਿੰਦਰਪਾਲ, ਮਹੇਸ਼ ਕੁਮਾਰ ਮਾਝੀ, ਜਸਪਾਲ ਸਿੰਘ ਸਾਬਕਾ ਪੰਚ, ਮਹਿੰਦਰ ਸਿੰਘ ਮਾਝੀ, ਹਾਕਮ ਸਿੰਘ, ਰਾਮ ਸਿੰਘ ਮਿੰਟੂ ਪ੍ਰਧਾਨ ਮਾਝੀ, ਕਮਲਜੀਤ ਸਿੰਘ, ਅਵਤਾਰ ਸਿੰਘ ਸਮੇਤ ਪਿੰਡ ਦੀ ਪੰਚਾਇਤ, ਪਿੰਡ ਵਾਸੀ ਅਤੇ ਸੰਤ ਮਹਾਂਪੁਰਸ਼ ਮੌਜੂਦ ਸਨ।


   
  
  ਮਨੋਰੰਜਨ


  LATEST UPDATES











  Advertisements