View Details << Back

ਪਾਸ ਕੀਤੇ ਕਾਨੂੰਨ ਨੂੰ ਲੈਕੇ ਯੂਥ ਅਕਾਲੀ ਦਲ ਦੀ ਮੀਟਿੰਗ
ਕੈਪਟਨ ਕਿਸਾਨਾ ਨੂੰ ਕਰ ਰਹੇ ਨੇ ਗੁੰਮਰਾਹ : ਆਚਲ ਗਰਗ

ਗੁਰਵਿੰਦਰ ਸਿੰਘ (ਭਵਾਨੀਗੜ) ਅੱਜ ਭਵਾਨੀਗੜ੍ਹ ਵਿਖੇ ਯੂਥ ਅਕਾਲੀ ਦਲ ਦੇ ਆਗੂਆਂ ਵੱਲੋਂ ਕੈਪਟਨ ਸਰਕਾਰ ਦੁਆਰਾ ਪਾਸ ਕੀਤੇ ਗਏ ਨਵੇਂ ਬਿਲਾਂ ਦੇ ਵਿਰੋਧ ਚ ਇਕ ਮੀਟਿੰਗ ਰੱਖੀ ਗਈ । ਇਸ ਮੀਟਿੰਗ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਥ ਦੇ ਅਕਾਲੀ ਦਲ ਦੇ ਸੀਨੀਅਰ ਆਗੂ ਆਂਚਲ ਗਰਗ ਨੇ ਕਿਹਾ ਕਿ ਕੈਪਟਨ ਸਾਹਿਬ ਬੁਖਲਾ ਗਏ ਹਨ । ਇਨ੍ਹਾਂ ਨੇ ਕੋਈ ਬਿਲ ਪਾਸ ਨਹੀਂ ਕੀਤਾ ਸਗੋਂ ਇੱਕ ਪ੍ਰਸਤਾਵ ਰੱਖਿਆ ਗਿਆ ਹੈ । ਗਰਗ ਨੇ ਕਿਹਾ ਇਸ ਬਿਲ ਨੂੰ ਨਾਂ ਤਾਂ ਰਾਜਪਾਲ ਵਲੋਂ ਨਾਂ ਹੀ ਰਾਸ਼ਟਰਪਤੀ ਵੱਲੋਂ ਨਾਂ ਹੀ ਕੇਂਦਰ ਸਰਕਾਰ ਵੱਲੋਂ ਕੋਈ ਮਨਜ਼ੂਰੀ ਦਿੱਤੀ ਗਈ ਹੈ ।ਇਹ ਤਾਂ ਪੰਜਾਬ ਦੇ ਲੋਕਾਂ ਨਾਲ ਧੋਖੇ ਵਾਲੀ ਗੱਲ ਹੈ । ਇਹ ਸਭ ਝੂਠ ਬੋਲ ਰਹੇ ਹਨ ਅਤੇ ਕਿਸਾਨ ਭਰਾਵਾਂ ਦਾ ਧਿਆਨ ਭੰਗ ਕਰ ਕੇ ਉਨ੍ਹਾਂ ਨੂੰ ਧਰਨੇ ਚੁੱਕਣ ਲਈ ਮਜਬੂਰ ਕਰਨਾ ਚਾਹੁੰਦੇ ਹਨ ।ਅਸੀਂ ਕਿਸਾਨ ਭਰਾਵਾਂ ਨੂੰ ਅਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਨ੍ਹਾਂ ਦੀਆਂ ਗੱਲਾਂ ਵਿੱਚ ਨਾ ਆਉਣ ਕਿਉਂਕਿ ਕੈਪਟਨ ਸਾਹਿਬ ਵੱਲੋਂ ਇਹ ਇੱਕ ਸੋਚੀ ਸਮਝੀ ਕੋਝੀ ਚਾਲ ਖੇਡੀ ਜਾ ਰਹੀ ਹੈ। ਅਗਰ ਕੈਪਟਨ ਸਾਹਿਬ ਇਨ੍ਹਾਂ ਬਿਲਾਂ ਨੂੰ ਰਾਸ਼ਟਰਪਤੀ ,ਰਾਜਪਾਲ ਜਾਂ ਕੇਂਦਰ ਸਰਕਾਰ ਵੱਲੋਂ ਪਾਸ ਕਰਵਾ ਕੇ ਨਹੀਂ ਲਿਆਉਂਦੇ ਤਾਂ ਇਨ੍ਹਾਂ ਬਿਲਾਂ ਨੂੰ ਵਾਪਸ ਲਿਆ ਜਾਵੇ ਅਤੇ ਕਿਸਾਨਾਂ ਨੂੰ ਐਮ ਐਸ ਪੀ ਰੇਟ ਤੇ ਫਸਲ ਖਰੀਦਣ ਦਾ ਭਰੋਸਾ ਦਿੱਤਾ ਜਾਵੇ । ਅਸੀਂ ਯੂਥ ਅਕਾਲੀ ਦਲ ਵੱਲੋਂ ਇਸਦਾ ਡਟ ਕੇ ਵਿਰੋਧ ਕਰਾਂਗੇ ਅਤੇ ਜਲਦੀ ਹੀ ਕਾਂਗਰਸ ਸਰਕਾਰ ਦਾ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ। ਇਸ ਮੌਕੇ ਯੂਥ ਅਕਾਲੀ ਦਲ ਦੇ ਆਗੂ ਜਗਦੀਪ ਸਿੰਘ ਮੀਚੂ ,ਲਾਡੀ ਆਸ਼ਟਾ , ਟੋਨੀ ,ਮਨੀ ਸਿੰਘ ,ਲੱਖਾ ਸਿੰਘ ਤੇ ਹੋਰ ਪਾਰਟੀ ਵਰਕਰ ਮੌਜੂਦ ਸਨ।

   
  
  ਮਨੋਰੰਜਨ


  LATEST UPDATES











  Advertisements