View Details << Back

ਮਹਾਰਾਜਾ ਅਗਰਸੈਨ ਜੈਯੰਤੀ 29 ਨੂੰ
ਅਗਰਵਾਲ ਸਭਾ ਭਵਾਨੀਗÎੜ ਵੱਲੋਂ 5144ਵੀਂ ਜੈਯੰਤੀ ਮਨਾਈ ਜਾਵੇਗੀ : ਵਰਿੰਦਰ ਮਿੱਤਲ

ਭਵਾਨੀਗੜ੍ਹ 27ਅਕਤੂਬਰ (ਗੁਰਵਿੰਦਰ ਸਿੰਘ)ਅਗਰਵਾਲ ਸਭਾ ਭਵਾਨੀਗੜ੍ਹ ਵੱਲੋਂ ਸਭਾ ਦੇ ਪ੍ਰਧਾਨ ਵਰਿੰਦਰ ਮਿੱਤਲ ਦੀ ਅਗਵਾਈ ਹੇਠ ਅਗਰਵਾਲ ਸਮਾਜ ਦੇ ਸੰਸਥਾਪਕ ਮਹਾਰਾਜ ਅਗਰਸੈਨ ਜੀ ਦੀ 5144ਵੀਂ ਜੈਯੰਤੀ 29 ਅਕਤੂਬਰ ਦਿਨ ਵੀਰਵਾਰ ਨੂੰ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਵਰਿੰਦਰ ਮਿੱਤਲ ਅਤੇ ਪ੍ਰੋਜੈਕਟ ਚੇਅਰਮੈਨ ਬਬਲੇਸ਼ ਗੋਇਲ ਨੇ ਦੱਸਿਆ ਕਿ ਸਭਾ ਵੱਲੋਂ 29 ਅਕਤੂਬਰ ਦਿਨ ਵੀਰਵਾਰ ਨੂੰ ਸੰਗਰੂਰ-ਸੁਨਾਮ ਰੋਡ ਭਵਾਨੀਗੜ੍ਹ ਵਿਖੇ ਸਥਿਤ ਅਗਰਵਾਲ ਭਵਨ ਵਿਖੇ ਮਹਾਰਾਜ ਅਗਰਸੈਨ ਜੀ ਦੀ ਜੈਯੰਤੀ ਮਨਾਈ ਜਾਵੇਗੀ ਅਤੇ ਇਸ ਮੌਕੇ ਸਵੇਰੇ 10 ਵਜੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਸਾਰੇ ਸਮੂਚੇ ਅਗਰਵਾਲ ਭਾਈਚਾਰੇ ਨੂੰ ਅਪੀਲ ਕੀਤੀ ਕਿ 28 ਅਤੇ 29 ਅਕਤੂਬਰ ਦੀ ਰਾਤ ਨੂੰ ਆਪਣੇ ਘਰਾਂ ਅਤੇ ਵਪਾਰਿਕ ਅਦਾਰਿਆਂ ’ਤੇ ਦੀਪਮਾਲਾ ਕਰਨ ਅਤੇ ਇਸ ਪ੍ਰੋਗਰਾਮ ’ਚ ਸਮੇਂ ਸਿਰ ਪਹੁੰਚਣ।

   
  
  ਮਨੋਰੰਜਨ


  LATEST UPDATES











  Advertisements