View Details << Back

ਇੱਕ ਝੰਡੇ ਹੇਠ 'ਇੱਕਜੁੱਟ' ਹੋਣਗੀਆਂ ਪੰਜ ਅਧਿਆਪਕ ਜਥੇਬੰਦੀਆਂ
ਜੱਥੇਬੰਦੀਆਂ ਡੀ.ਟੀ.ਐੱਫ ਸੰਗਰੂਰ ਦੇ ਬੈਨਰ ਹੇਠ ਕਰਨਗੀਆਂ ਸੰਘਰਸ਼

ਸੰਗਰੂਰ, 29 ਅਕਤੂਬਰ (ਗੁਰਵਿੰਦਰ ਸਿੰਘ)ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਨਾਲ ਦੀ ਸੂਬਾ ਪੱਧਰ ਤੇ ਪਹਿਲਾਂ ਹੀ ਇੱਕਜੁੱਟ ਹੋ ਚੁੱਕੀਆਂ ਪੰਜਾਬ ਦੀਆਂ ਪੰਜ ਸੰਘਰਸ਼ੀ ਅਧਿਆਪਕ ਯੂਨੀਅਨਾਂ ਦੀ ਜੱਥੇਬੰਦਕ ਏਕਤਾ ਦੀ ਲੜੀ ਨੂੰ ਜ਼ਿਲਾ ਪੱਧਰ ਤੱਕ ਲੈ ਕੇ ਜਾਣ ਦੇ ਸੂਬਾਈ ਫ਼ੈਸਲੇ ਦੀ ਲੜੀ ਤਹਿਤ ਪੰਜ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ 31 ਅਕਤੂਬਰ ਨੂੰ 'ਲਹਿਰਾ ਭਵਨ' ਸੰਗਰੂਰ ਵਿਖੇ ਜ਼ਿਲ੍ਹਾ ਪੱਧਰੀ ‘ਅਧਿਆਪਕ ਏਕਤਾ ਕਨਵੈਨਸ਼ਨ ਅਤੇ ਚੋਣ ਇਜਲਾਸ ਕੀਤਾ ਜਾਵੇਗਾ। ਇਸ ਦੌਰਾਨ ਸ੍ਰ. ਕੁਲਦੀਪ ਸਿੰਘ ਜ਼ਿਲ੍ਹਾ ਕਨਵੀਨਰ ਅਤੇ ਰਿਟਾ. ਫਿਜ਼ੀਕਲ ਲੈਕਚਰਾਰ ਸਰਕਾਰੀ ਰਾਜ ਹਾਈ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਦਾ ਨਿੱਘਾ ਸਨਮਾਨ ਸਮਾਰੋਹ ਵੀ ਕੀਤਾ ਜਾਵੇਗਾ। ਇਸ ਵਿੱਚ ਡੀ.ਟੀ.ਐੱਫ., ਐੱਸ.ਐੱਸ.ਏ./ਰਮਸਾ ਅਧਿਆਪਕ ਯੂਨੀਅਨ, 6060 ਅਧਿਆਪਕ ਯੂਨੀਅਨ, 5178 ਮਾਸਟਰ ਕੇਡਰ ਯੂਨੀਅਨ ਅਤੇ 3582 ਅਧਿਆਪਕਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਜ਼ਿਲਾ ਕਮੇਟੀ ਇਸ ਏਕਤਾ ਪ੍ਰਕਿਰਿਆ ਨੂੰ ਬਲਾਕ ਪੱਧਰ ਤੇ ਵੀ ਲਾਗੂ ਕਰਵਾਏਗੀ। ਜਿਸ ਤਹਿਤ ਨਵੰਬਰ ਦੇ ਦੂਜੇ ਹਫ਼ਤੇ ਤੱਕ ਸਾਰੇ ਬਲਾਕਾਂ ਵਿੱਚ ਸਾਂਝੀਆਂ ਮੀਟਿੰਗਾਂ ਕਰਕੇ ਬਲਾਕ ਕਮੇਟੀਆਂ ਦਾ ਵਿਸਥਾਰ ਕੀਤਾ ਜਾਵੇਗਾ। ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ, ਸੀਨੀਅਰ ਮੀਤ ਪ੍ਰਧਾਨ ਵਿਕਰਮ ਦੇਵ ਸਿੰਘ, ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਸੂਬਾ ਆਗੂਆਂ ਕੁਲਦੀਪ ਸਿੰਘ, ਮੇਘਰਾਜ, ਨਿਰਭੈ ਸਿੰਘ, ਅਮਨ ਵਿਸ਼ਿਸ਼ਟ, ਗੁਰਜੰਟ ਸਿੰਘ ਭੂਟਾਲ, ਵਿਕਰਮਜੀਤ ਮਲੇਰਕੋਟਲਾ, ਕਰਮਜੀਤ ਨਦਾਮਪੁਰ, ਦਲਜੀਤ ਸਫੀਪੁਰ, ਸੁਖਵਿੰਦਰ ਗਿਰ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਸਰਕਾਰ ਦੇ ਤਿੱਖੇ ਹਮਲਿਆਂ ਵਿਰੁੱਧ ਵਿਸ਼ਾਲ ਅਧਿਆਪਕ ਲਹਿਰ ਖੜੀ ਕਰਨ ਦੀ ਭਾਵਨਾ ਤਹਿਤ ਲੰਬਾਂ ਵਿਚਾਰ ਵਟਾਂਦਰਾ ਕਰਨ ਉਪਰੰਤ ਅਧਿਆਪਕਾਂ ਦੀ ਫੌਰੀ ਏਕਤਾ ਨੂੰ ਨੇਪਰੇ ਚਾੜ੍ਹਿਆ ਜਾਣਾ ਜ਼ਰੂਰੀ ਹੈ। ਆਗੂਆਂ ਨੇ ਦੱਸਿਆ ਕਿ ਅਧਿਆਪਕ ਸੰਘਰਸ਼ਾਂ ਦੌਰਾਨ ਕੀਤੀਆਂ ਵਿਕਟੇਮਾਈਜ਼ੇਸ਼ਨਾਂ ਰੱਦ ਨਾ ਕਰਨ, ਅਧਿਆਪਕਾਂ ਦੇ ਚਾਰ ਸਾਲਾ ਏਸੀਪੀ ਤਰੱਕੀਆਂ ਨਾ ਲਗਾਉਣ, ਅਧਿਆਪਕਾਂ ਦੀਆਂ ਪਦਉਨਤੀਆਂ ਰੋਕਣ, ਵੱਖ-ਵੱਖ ਭਰਤੀਆਂ ਦੇ ਪੈਡਿੰਗ ਰੈਗੂਲਰ ਆਰਡਰ ਨਾ ਜਾਰੀ ਕਰਨ, ਆਪਣੇ ਘਰਾਂ ਤੋਂ ਸੈਕੜੇ ਕਿਲੋਮੀਟਰ ਦੂਰ ਨੌਕਰੀ ਕਰ ਰਹੇ ਸਮੂਹ 3582 ਕਾਡਰ ਸਮੇਤ ਹੋਰਨਾਂ ਅਧਿਆਪਕਾਂ ਦੇ ਬਦਲੀ ਕਰਵਾਉਣ ‘ਤੇ ਬੇਲੋੜੀਆਂ ਸ਼ਰਤਾਂ ਲਗਾਉਣ, ਬੱਚਿਆਂ ਨੂੰ ਰੋਗੀ ਬਣਾ ਰਹੀ' ਆਨਲਾਈਨ ਸਿੱਖਿਆ ਨੂੰ ਅਸਲ ਸਕੂਲੀ ਸਿੱਖਿਆ ਦੇ ਬਦਲ ਵਜੋਂ ਥੋਪਣ ਅਤੇ ਗੈਰ ਸੰਵਿਧਾਨਕ ਢਾਂਚੇ ਰਾਹੀਂ ਝੂੱਠੇ ਅੰਕੜੇ ਇਕੱਠੇ ਕਰਵਾਕੇ ਸਿੱਖਿਆ ਦੇ ਜੜੀ ਤੇਲ ਪਾਉਣ ਲਈ ਜਿੰਮੇਵਾਰ ਸਿੱਖਿਆ ਸਕੱਤਰ ਦੇ ਮੋਹਾਲੀ ਦਫਤਰ ਅੱਗੇ ਸੂਬਾਈ ਰੋਸ ਧਰਨਾ ਲਗਾਇਆ ਜਾਵੇਗਾ।


   
  
  ਮਨੋਰੰਜਨ


  LATEST UPDATES











  Advertisements