ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਲੋਕ ਇਨਸਾਫ ਪਾਰਟੀ ਵੱਲੋਂ ਜੋ 23 ਜੁਲਾਈ 2019 ਨੂੰ "ਸਾਡਾ ਪਾਣੀ, ਸਾਡਾ ਹੱਕ" ਮੁਹਿੰਮ ਤਹਿਤ ਪੂਰੇ ਪੰਜਾਬ ਚੋਂ 21 ਲੱਖ ਦਸਤਖ਼ਤ ਕਰਾਉਣ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਜੋ ਸਰਕਾਰ ਨੂੰ ਪਾਣੀਆਂ ਦੀ ਕੀਮਤ ਵਸੂਲਣ ਲਈ ਮਜਬੂਰ ਕੀਤਾ ਜਾ ਸਕੇ ਅਤੇ ਹੁਣ ਉਹ 21 ਲੱਖ ਦਸਤਖ਼ਤਾਂ ਦੀਆਂ ਫਾਈਲਾਂ ਜੋ ਕਿ ਇਕ ਛੋਟੇ ਟਰੱਕ ਵਿਚ ਭਰਕੇ ਪੰਜਾਬ ਵਿਧਾਨ ਸਭਾ ਵਿਚ ਇਕ ਪਟੀਸ਼ਨ ਦੇ ਰੂਪ ਵਿੱਚ ਦਾਖ਼ਲ ਕਰਨ ਲਈ ਲੋਕ ਇਨਸਾਫ ਪਾਰਟੀ ਸਿਮਰਜੀਤ ਬੈਂਸ ਦੀ ਅਗਵਾਈ ਵਿੱਚ ਹਜ਼ਾਰਾਂ ਵਰਕਰਾਂ ਅਤੇ ਸਮੂਹ ਲੀਡਰਸ਼ਿਪ ਸਮੇਤ ਹਰੀਕੇ ਪੱਤਣ ਤੋਂ 16 ਨਵੰਬਰ ਨੂੰ ਚੱਲਕੇ ਮਖੁੂ, ਫਿਰੋਜ਼ਪੁਰ, ਜ਼ੀਰਾ, ਧਰਮਕੋਟ, ਮੋਗਾ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ, ਫਰੀਦਕੋਟ, ਮੁੱਦਕੀ, ਗਿੱਦੜਬਾਹਾ, ਮਲੋਟ, ਬਠਿੰਡਾ, ਤਲਵੰਡੀ ਸਾਬੋ, ਮਾਨਸਾ, ਬਰਨਾਲਾ, ਸੰਗਰੂਰ, ਭਵਾਨੀਗੜ੍ਹ, ਪਟਿਆਲਾ, ਰਾਜਪੁਰਾ, ਮੁਹਾਲੀ ਹੁੰਦੇ ਹੋਏ 19 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਵਿਖੇ ਇਹ ਯਾਤਰਾ ਪਹੁੰਚੇਗੀ ਅਤੇ ਉਥੇ ਜਾ ਕੇ 21 ਲੱਖ ਪੰਜਾਬੀਆਂ ਵੱਲੋਂ ਦਸਤਖ਼ਤ ਕੀਤੀ ਗਈ ਪਟੀਸ਼ਨ ਦਾਇਰ ਕਰੇਗੀ ਤਾਂ ਜੋ ਪੰਜਾਬ ਸਰਕਾਰ ਨੂੰ ਮਜਬੂਰੀ ਵੱਸ ਇਨ੍ਹਾਂ ਸੂਬਿਆਂ ਨੂੰ ਪਾਣੀ ਦੇ ਬਿੱਲ ਬਣਾ ਕੇ ਭੇਜਣੇ ਪੈਣ ਅਤੇ ਪੰਜਾਬ ਨੂੰ ਉਸਦਾ ਬਣਦਾ ਹੱਕ ਮਿਲ ਸਕੇ ਜਿਸ ਨਾਲ ਪੰਜਾਬੀਆਂ ਦਾ ਆਉਣ ਵਾਲਾ ਸਮਾਂ ਖੁਸ਼ਹਾਲੀ ਭਰਿਆ ਹੋ ਸਕੇ ਅਤੇ ਪੰਜਾਬ ਦੁਨੀਆਂ ਦਾ ਨੰਬਰ ਇੱਕ ਸੂਬਾ ਬਣ ਸਕੇ।" />