View Details << Back

ਆਸ਼ਾ ਵਰਕਰਾਂ ਦਾ 10 ਫੀਸਦੀ ਕੋਟਾ ਹੋਇਆ ਜਾਰੀ
ਫੈਸਿਲੀਟੇਟਰ ਯੂਨੀਅਨ ਵਲੋਂ ਵਾਇਸ ਚਾਂਸਲਰ, ਅਤੇ ਐਨ.ਐਚ.ਐਮ. ਦੇ  ਐਮ.ਡੀ. ਨਾਲ ਮੁਲਾਕਾਤ

ਭਵਾਨੀਗੜ 2 ਨਵੰਬਰ (ਗੁਰਵਿੰਦਰ ਸਿੰਘ) ਸੂਬੇ ਦੀ ਸਰਕਾਰ ਅਤੇ ਸਿਹਤ ਵਿਭਾਗ ਵਲੋਂ  ਆਸ਼ਾ ਵਰਕਰਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਦਿਆ ਹਾਲ ਹੀ ਵਿੱਚ ਵਿਭਾਗ ਵਲੋਂ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਦੀ ਕੀਤੀ ਜਾ ਰਹੀ ਭਰਤੀ ਸਬੰਧੀ ਜਾਰੀ ਕੀਤੇ ਇਸ਼ਤਿਹਾਰ ਵਿੱਚ ਏ.ਐਨ.ਐਮ. ਦਾ ਕੋਰਸ ਕਰ ਚੁੱਕੀਆਂ ਅਤੇ ਪੰਜ ਸਾਲ ਦਾ ਤਜ਼ਰਬਾ ਹਾਸਲ ਕਰਨ ਵਾਲੀਆਂ ਆਸ਼ਾ ਵਰਕਰਾਂ ਦਾ 10 ਫੀਸਦੀ ਕੋਟਾ ਰੱਖਿਆ ਗਿਆ ਸੀ, ਪ੍ਰੰਤੂ ਹੁਣ ਜਦੋਂ ਭਰਤੀ ਦੀ ਪ੍ਰਕਿਿਰਆ ਪੂਰੀ ਕੀਤੀ ਜਾ ਰਹੀ ਹੈ ਅਤੇ ਲਿਖਤੀ ਟੈਸਟ ਤੋਂ ਬਾਅਦ ਇੰਟਰਵਿਊ ਲਈ ਵੱਖ ਵੱਖ ਕੈਟਾਗਰੀਆਂ ਲਈ ਤਰੀਕਾਂ ਦਾ ਲਿਖਤੀ ਐਲਾਨ ਕੀਤਾ ਗਿਆ ਤਾਂ ਉਸ ਵਿੱਚ ਆਸ਼ਾ ਵਰਕਰਾਂ ਦਾ 10 % ਵਾਲੇ ਕੋਟੇ ਨੂੰ ਗਾਇਬ ਕਰ ਦਿੱਤਾ ਗਿਆ ਸੀ, ਜਿਸ ਸਬੰਧੀ ਸਰਕਾਰ ਅਤੇ ਵਿਭਾਗ ਦੀ ਇਸ ਵਾਅਦਾਖਿਲਾਫੀ ਵਿਰੁੱਧ ਭਾਰੀ ਰੋਸ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਸੂਬਾ ਜਨਰਲ ਸਕੱਤਰ ਲਖਵਿੰਦਰ ਕੌਰ ਅਤੇ ਸੀਨੀਅਰ ਮੀਤ ਪ੍ਰਧਾਨ ਰਾਣੋ ਖੇੜੀ ਗਿੱਲਾਂ ਦੀ ਅਗਵਾਈ ਹੇਠ ਇੱਕ ਵਫਦ ਵਲੋਂ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਵਾਇਸ ਚਾਂਸਲਰ ਨਾਲ ਉਹਨਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਵਲੋਂ ਜਾਰੀ 10% ਕੋਟੇ ਵਾਲੀਆਂ ਹਿਦਾਇਤਾਂ ਸਬੰਧੀ ਜਾਣੂ ਕਰਵਾਇਆ ਅਤੇ ਇਸ ਕੋਟੇ ਨੂੰ ਲਾਗੂ ਕਰਨ ਦੀ ਬੇਨਤੀ ਕੀਤੀ। ਵਾਇਸ ਚਾਂਸਲਰ ਵਲੋਂ ਆਪਣੀ ਅਸਮਰੱਥਾ ਜਾਹਰ ਕਰਦਿਆਂ ਕਿਹਾ ਕਿ ਉਹ ਤਾਂ ਵਿਭਾਗ ਦੇ ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ। ਵਫਦ ਵਲੋਂ ਇਸ ਪ੍ਰਤੀ ਜ਼ੋਰਦਾਰ ਵਿਰੋਧ ਕੀਤਾ ਗਿਆ।ਸਰਕਾਰ ਵਲੋਂ ਇਸ ਮੰਨੀ ਹੋਈ ਮੰਗ ਨੂੰ ਲਾਗੂ ਕਰਵਾਉਣ ਲਈ ਜੱਥੇਬੰਦੀ ਦੇ ਵਫਦ ਵਲੋਂ ਫੌਰੀ ਤੌਰ ਤੇ ਡਾਇਰੈਕਟਰ ਐਨ.ਐਚ.ਐਮ. ਅਤੇ ਸਿਹਤ ਡਾਇਰੈਕਟਰ ਨਲ ਮੁਲਾਕਾਤ ਕੀਤੀ ਗਈ ਅਤੇ ਇਸ ਭਰਤੀ ਸਬੰਧੀ ਆਸ਼ਾ ਵਰਕਰਾਂ ਦੇ 10 ਫੀਸਦੀ ਕੋਟੇ ਨੂੰ ਲਾਗੂ ਕਰਨ ਸਬੰਧੀ ਜ਼ਰਿਦਾਰ ਸ਼ਬਦਾਂ ਵਿੱਚ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਜੱਥੇਬੰਦੀ ਲੋਂ ਐਲਾਨੇ ਸੰਘਰਸ਼ ਦੇ ਦਬਅ ਸਦਕਾ ਏ.ਐਨ.ਐਮ. ਦੀ ਭਰਤੀ ਲਈ ਆਸ਼ਾ ਵਰਕਰਾਂ ਨੂੰ ਦੇਣ ਵਾਲੇ 10 ਫੀਸਦੀ ਕੋਟੇ ਸਬੰਧੀ ਡਾਇਰੈਕਟਰ ਸਿਹਤ ਸੇਵਾਵਾਂ (ਪ.ਭ.) ਪੰਜਾਬ ਵਲੋਂ ਪੱਤਰ ਨੰਬਰ ਈ-9(3) ਪੰ:/2020/2452 ਮਿਤੀ 31-10-2020 ਅਨੁਸਾਰ ਕੁੱਲ 600 ਵਿੱਚੋਂ 60 ਅਸਾਮੀਆਂ ਏ.ਐਨ.ਐਮ. ਦਾ ਕੋਰਸ ਕਰ ਚੁੱਕੀਆਂ ਆਸ਼ਾਂ ਵਰਕਰਾਂ ਵਿੱਚੋਂ ਭਰਨ ਸਬੰਧੀ ਮੰਜੂਰੀ ਦੇ ਦਿੱਤੀ ਹੈ। ਆਗੂਆਂ ਨੇ ਕਿਹਾ ਕਿ ਆਸ਼ਾਂ ਵਰਕਰਾਂ ਅਤੇ ਫੈਸਿਲੀਟੇਟਰਾਂ ਦੀਆਂ ਬਾਕੀ ਮੰਗਾਂ ਨੂੰ ਮਨਵਾਉਣ ਲਈ ਸੂਬਾ ਕਨਵੈਨਸ਼ਨ ਵਿੱਚ ਕੀਤੇ ਐਲਾਨ ਦੇ ਤਹਿਤ ਸੰਘਰਸ਼ਾਂ ਨੂੰ ਪੂਰੀ ਤਾਕਤ ਨਲ ਨੇਪਰੇ ਚਾੜਿਆ ਜਾਵੇਗਾ।ਇਸ ਵਫਦ ਵਿੱਚ ਉਪਰੋਕਤ ਆਗੂਆਂ ਤੋਂ ਇਲਾਵਾ ਕੁਲਵਿੰਦਰ ਕੌਰ ਆਸਲ, ਸੰਦੀਪ ਕੌਰ ਪੱਤੀ, ਸਰਬਜੀਤ ਕੌਰ ਖੁੱਡੀ, ਜਸਵੀਰ ਕੌਰ ਧਨੌਲਾ, ਰਵਿੰਦਰ ਕੌਰ ਚੱਕਵਾਲੀਆ, ਮਨਜੀਤ ਕੌਰ ਯੋਧਸਿੰਘਵਾਲਾ ਅਤੇ ਪ.ਸ.ਸ.ਫ. ਦੇ ਸੂਬਾ ਆਗੂ ਦਰਸ਼ਣ ਚੀਮਾ ਵੀ ਹਾਕਰ ਸਨ।

   
  
  ਮਨੋਰੰਜਨ


  LATEST UPDATES











  Advertisements