View Details << Back

ਰਹਿਬਰ ਇੰਸਟੀਚਿਊਟ ਆਫ ਐਜੁਕੇਸ਼ਨ ਦੇ ਬੀ.ਐਡ ਦਾ ਨਤੀਜਾ ਰਿਹਾ ਸ਼ਾਨਦਾਰ
ਪ੍ਰਯਿੰਕਾ.ਰਮਨਦੀਪ.ਆਫੀਆ ਮਹਿਮੂਦ ਨੇ ਮਾਰੀ ਬਾਜੀ

ਗੁਰਵਿੰਦਰ ਸਿੰਘ ਰੋਮੀ ( ਭਵਾਨੀਗੜ) ਰਹਿਬਰ ਇੰਸਟੀਚਿਊਟ ਆਫ ਅੈਜੁਕੇਸ਼ਨ ਫੱਗੁਵਾਲਾ ਕੈਂਚੀਆਂ ਭਵਾਨੀਗੜ ਜਿਲ੍ਹਾਂ ਸੰਗਰੂਰ ਦਾ ਨਤੀ੦ਾ 100% ਰਿਹਾ| ਪੰਜਾਬੀ ਯੁਨੀਵਰਸਿਟੀ ਪਟਿਆਲਾ ਵੱਲੋਂ ਮਿਤੀ 29/10/2020 ਬੀ.ਐਡ ਭਾਗ ਦੂਸਰਾ ਸਮੈਸਟਰ ਚੌਥਾ ਮਈ 2020 ਦੇ ਨਤੀਜੇ ਘੋਸ਼ਿਤ ਕੀਤੇ ਗਏ ਜਿਸ ਵਿੱਚ ਰਹਿਬਰ ਇੰਸਟੀਚਿਊਟ ਆਫ ਅੈਜੁਕੇਸ਼ਨ ਭਵਾਨੀਗੜ ਦੇ ਬੀ.ਐਡ ਕੋਰਸ ਭਾਗ ਚੌਥੇ ਦਾ ਨਤੀਜਾ ਬੜਾ ਹੀ ਸ਼ਾਨਦਾਰ ਰਿਹਾ ਅਤੇ ਸਾਰੇ ਹੀ ਵਿਦਿਆਰਥੀਆ ਨੇ 80% ਤੋ ਉਪਰ ਨੰਬਰ ਪ੍ਰਾਪਤ ਕੀਤੇ| ਯੂਨੀਵਰਸਿਟੀ ਵੱਲੋ ਘੋਸ਼ਿਤ ਨਤੀਜੇ ਵਿੱਚ ਰਹਿਬਰ ਇੰਸਟੀਚਿਊਟ ਆਫ ਅੈਜੁਕੇਸ਼ਨ ਵਿੱਚ ਪੜਦੀਆਂ ਸਾਰੀਆਂ ਹੀ ਵਿਦਿਆਰਥਣਾਂ ਨੇ ਵਧੀਆ ਨੰਬਰ ਲੈ ਕੇ ਕਾਮਯਾਬੀ ਹਾਸਿਲ ਕੀਤੀ ਅਤੇ ਉਨ੍ਹਾਂ ਵਿੱਚੋਂ ਪ੍ਰਿਯੰਕਾ ਰਾਣੀ ਨੇ 92.8% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਰਮਨਦੀਪ ਕੌਰ ਨੇ 92.4% ਅੰਕ ਪ੍ਰਾਪਤ ਕਰਕੇ ਦੂਜਾ, ਅਤੇ ਆਫੀਆ ਮਹਿਮੂਦ ਨੇ 92% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ| ਰਹਿਬਰ ਇੰਸਟੀਚਿਊਟ ਆਫ ਐਜੁਕ੍ਹੇਨ ਦੇ ਚੇਅਰਮੈਨ ਡਾ. ਐਮ.ਐਸ.ਖਾਨ ਜੀ ਅਤੇ ਵਾਇਸ ਚੇਅਰਪਰ੍ਹਨ ਡਾਂ. ਕਾਫਿਲਾ ਖਾਨ ਜੀ ਨੇ ਵਿਦਿਆਰਥਣਾਂ ਦੀ ਸਫਲਤਾ ਤੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਆਉਣ ਵਾਲੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਅਤੇ ਸਮੂਹ ਸਟਾਫ ਨੂੰ ਵੀ ਵਧਾਈ ਦਿੱਤੀ| ਕਾਲ੦ ਦੇ ਪ੍ਰਿੰਸੀਪਲ ਡਾ. ਸੁਪਰੀਤੀ ਸਿੰਗਲਾ ਅਤੇ ਸਾਰੇ ਅਧਿਆਪਕ ਸਾਹਿਬਾਨਾ ਨੇ ਵਿਦਿਆਰਥੀਆਂ ਦੀ ਸਫਲਤਾ ਤੇ ਉਨ੍ਹਾਂ ਦੀ ਹੋਸਲਾਅਫਜਾਈ ਕੀਤੀ|





   
  
  ਮਨੋਰੰਜਨ


  LATEST UPDATES











  Advertisements