View Details << Back

ਹਰਵਿੰਦਰ ਸਿੰਘ ਕਾਕੜਾ ਦਾ ਯੂਥ ਆਗੂਆਂ ਵਲੋ ਸਨਮਾਨ
ਯੂਥ ਅਕਾਲੀਦਲ ਦਾ ਹਰਿਆਵਲ ਦਸਤਾ. ਦਿੱਤੇ ਪਿਆਰ ਲਈ ਧੰਨਵਾਦ : ਕਾਕੜਾ

ਗੁਰਵਿੰਦਰ ਸਿੰਘ ਰੋਮੀ (ਭਵਾਨੀਗੜ) ਭਵਾਨੀਗੜ ਵਿਖੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਆਂਚਲ ਗਰਗ ਅਤੇ ਉਹਨਾਂ ਦੀ ਟੀਮ ਵੱਲੋਂ ਸਰਦਾਰ ਹਰਵਿੰਦਰ ਸਿੰਘ ਕਾਕੜਾ ਜੀ ਨੂੰ ਸ਼ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦਾ ਜਿਲਾ ਪ੍ਧਾਨ ਬਣਾਏ ਜਾਣ ਤੇ ਸਿਰੋਪਾੳ ਪਾ ਕੇ ਸਨਮਾਨਿਤ ਕੀਤਾ ਗਿਆ। ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਵਿੰਦਰ ਕਾਕੜਾ ਜੀ ਦੀ ਨਿਯੁਕਤੀ ਨਾਲ ਜਿੱਥੇ ਸ਼ਰੋਮਣੀ ਅਕਾਲੀ ਦਲ ਦੀ ਸਮੂਹ ਲੀਡਰਸ਼ਿਪ ਨੂੰ ਭਾਰੀ ਬਲ ਮਿਲੇਗਾ ਉੱਥੇ ਹੀ ਯੂਥ ਲਈ ਵੀ ਪ੍ਰੇਰਨਾਸ੍ਰੋਤ ਸਾਬਿਤ ਹੋਣਗੇ। ਇਸ ਮੌਕੇ ਹਰਵਿੰਦਰ ਕਾਕੜਾ ਜੀ ਨੇ ਕਿਹਾ ਕਿ ਉਹ ਪਾਰਟੀ ਪ੍ਧਾਨ ਸਰਦਾਰ ਸੁਖਬੀਰ ਸਿੰਘ ਬਾਦਲ ,ਕਿਸਾਨ ਵਿੰਗ ਦੇ ਕੌਮੀ ਪ੍ਧਾਨ ਸਿਕੰਦਰ ਸਿੰਘ ਮਲੂਕਾ ਜੀ ਅਤੇ ਬਾਬੂ ਪ੍ਰਕਾਸ਼ ਚੰਦ ਗਰਗ ਜੀ ਦਾ ਧੰਨਵਾਦ ਕਰਦੇ ਹਨ ਅਤੇ ਉਹ ਪਾਰਟੀ ਵਲੋਂ ਮਿਲੀ ਹੋਈ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਹ ਜਨਤਾ ਦੀ ਹਰ ਮੁਸ਼ਕਿਲ ਨੂੰ ਆਪਣੀ ਮੁਸ਼ਕਿਲ ਸਮਝ ਕੇ ਜਨਤਾ ਦੇ ਨਾਲ ਤੁਰਨਗੇ। ਉਹਨਾਂ ਯੂਥ ਆਗੂ ਆਂਚਲ ਗਰਗ ਅਤੇ ਪੂਰੀ ਟੀਮ ਦਾ ਸਨਮਾਨਿਤ ਕੀਤੇ ਜਾਣ ਤੇ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਯੂਥ ਅਕਾਲੀ ਦਲ ਦੀ ਇਸ ਟੀਮ ਵਲੋਂ ਮਿਲਿਆ ਇਹ ਪਿਆਰ ਤੇ ਸਨਮਾਨ ਉਹ ਕਦੇ ਵੀ ਨਹੀਂ ਭੁੱਲ ਸਕਦੇ। ਇਸ ਮੌਕੇ ਤੇ ਸ਼ਮਸ਼ੇਰ ਸਿੰਘ ਬੱਬੂ, ਰਵਿੰਦਰ ਸਿੰਘ ਠੇਕੇਦਾਰ, ਗੁਰਸੇਵਕ ਸਿੰਘ ਰੋਕੀ, ਦੀਪਕ ਸਹੋਤਾ, ਅਸ਼ੋਕ ਕੁਮਾਰ ਸ਼ੋਕੀ, ਮਨਦੀਪ ਸਿੰਘ ਦੀਪੀ, ਅਵਤਾਰ ਸਿੰਘ ਥਮਨਸਿੰਘਵਾਲਾ, ਰਿੰਕੂ ਬਾਲਦ ਖੁਰਦ, ਜਗਦੀਪ ਸਿੰਘ ਮੀਚੂ ਤੇ ਹੋਰ ਪਾਰਟੀ ਵਰਕਰ ਮੌਜੂਦ ਸਨ।

   
  
  ਮਨੋਰੰਜਨ


  LATEST UPDATES











  Advertisements