View Details << Back

ਕੈਬਨਿਟ ਮੰਤਰੀ ਸਿੰਗਲਾ ਨੇ ਭਵਾਨੀਗੜ ਚ ਵੰਡੇ ਸਮਾਰਟ ਕਾਰਡ
ਤਿੰਨ ਹਜਾਰ ਲੋਕਾਂ ਨੂੰ ਮਿਲੇਗਾ ਲਾਭ : ਸਿੰਗਲਾ

ਭਵਾਨੀਗੜ ( ਗੁਰਵਿੰਦਰ ਸਿੰਘ ਰੋਮੀ ) ਹਲਕਾ ਸੰਗਰੂਰ ਦੇ ਬਜੁਰਗਾ ਅਤੇ ਮਾਤਾਵਾ ਲਈ ਫਰੀ ਬੱਸ ਪਾਸ ਦੀ ਸੇਵਾ ਦੇ ਨਾਲ ਨਾਲ ਪਿਛਲੇ ਸਮੇ ਵਿੱਚ ਕੱਟੇ ਗਏ ਰਾਸ਼ਨਕਾਰਡ ਨੂੰ ਸਮਾਰਟਕਾਡ ਵਿੱਚ ਬਦਲ ਕੇ ਇਲਾਕੇ ਵਿੱਚ ਜਾਕੇ ਵੰਡਣ ਦਾ ਕੰਮ ਸ਼ੁਰੂ ਕਰਦਿਆਂ ਅੱਜ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਇਲਾਕੇ ਦੇ ਪਿੰਡ ਬਲਿਆਲ ਵਿਖੇ ਪੁੱਜੇ ਅਤੇ ਲੋਕਾ ਨਾਲ ਵਿਚਾਰ ਸਾਝੇ ਕੀਤੇ । ਪਿੰਡ ਬਲਿਆਲ ਵਿਖੇ ਟਰੱਕ ਯੂਨੀਅਨ ਦੇ ਪ੍ਰਧਾਨ ਜਗਮੀਤ ਸਿੰਘ ਭੋਲਾ ਬਲਿਆਲ ਨੇ ਸਿੰਗਲਾ ਨੂੰ ਜੀ ਆਇਆ ਕਿਹਾ। ਓੁਪਰੰਤ ਕੈਬਨਿਟ ਮੰਤਰੀ ਭਵਾਨੀਗੜ ਦੇ ਬਲਿਆਲ ਰੋਡ ਤੇ ਸਥਿਤ ਗੁਰੂ ਰਵਿਦਾਸ ਗੁਰੂਦੁਆਰਾ ਸਾਹਿਬ ਵਿਖੇ ਆਮ ਜਨਤਾ ਦੇ ਮੁਖਾਤਿਬ ਹੋਏ ਅਤੇ ਸਮਾਰਟ ਕਾਰਡਾਂ ਦੀ ਵੰਡ ਕੀਤੀ ਗਈ ਓੁਥੇ ਹੀ ਭਵਾਨੀਗੜ ਸ਼ਹਿਰ ਦੇ ਦੂਸਰੇ ਹਿੱਸੇ ਦੇ ਲੋਕਾਂ ਦਾ ਭਰਵਾਂ ਇਕੱਠ ਬਾਬਾ ਪੋਥੀ ਵਾਲਾ ਵਿਖੇ ਹੋਇਆ ਜਿਸ ਵਿੱਚ ਫਰੀ ਬੱਸ ਪਾਸ ਅਤੇ ਸਮਾਰਟ ਕਾਰਡਾਂ ਦੀ ਵੰਡ ਕੀਤੀ ਗਈ । ਇਸ ਮੋਕੇ ਸਿੰਗਲਾ ਨੇ ਆਪਣੇ ਭਾਸਨ ਵਿੱਚ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਦੀ ਜਨਤਾ ਨਾਲ ਕੀਤੇ ਹੋਏ ਵਾਅਦੇ ਪੂਰੇ ਕੀਤੇ ਜਾ ਰਹੇ ਹਨ ਓੁਹਨਾ ਆਖਿਆ ਕਿ ਕੈਪਟਨ ਸਾਹਬ ਦੀ ਦੂਰ ਅੰਦੇਸ਼ੀ ਸੋਚ ਕਾਰਨ ਜੋ ਲੋਕ ਰਾਸ਼ਨ ਤੋ ਵਾਝੇ ਰਹਿ ਗਏ ਸਨ ਲਈ ਸਮਾਰਟ ਕਾਰਡ ਬਣਾਏ ਗਏ ਹਨ ਤਾ ਕਿ ਇਸ ਸਕੀਮ ਤੋ ਕੋਈ ਵੀ ਵਾਝਾ ਨਾ ਰਹੇ। ਓੁਹਨਾ ਆਖਿਆ ਕਿ ਭਵਾਨੀਗੜ ਵਿੱਚਵਿਕਾਸ ਕਾਰਜਾਂ ਵਿੱਚ ਕੋਈ ਵੀ ਕਮੀ ਨਹੀ ਰਹੇਗੀ ਜਿਸ ਵਿੱਚ ਸੀਵਰੇਜ. ਪਾਣੀ. ਇੰਟਰਲੋਕ ਟਾਇਲਾ. ਪਾਰਕ. ਬੱਸ ਸਟੈਡ .ਸਟੇਡੀਅਮ ਅਤੇ ਸੜਕਾਂ ਦੇ ਨਿਰਮਾਣ ਦੇ ਕੰਮ ਜੰਗੀ ਪੱਧਰ ਤੇ ਕੀਤੇ ਗਏ ਹਨ ਅਤੇ ਜੋ ਕੰਮ ਚੱਲ ਰਹੇ ਹਨ ਓੁਹ ਜਲਦ ਹੀ ਨੇਪਰੇ ਚਾੜ ਦਿੱਤੇ ਜਾਣਗੇ । ਓੁਹਨਾ ਆਖਿਆ ਕਿ ਸਰਕਾਰੀ ਸਕੂਲਾਂ ਨੂੰ ਖੋਲਣ ਦਾ ਸਮਾ ਅਜੇ ਨਹੀ ਆਇਆ ਕਿਓੁਕਿ ਕਰੋਨਾ ਮੁੜ ਸਿਰ ਚੁੱਕ ਸਕਦਾ ਹੈ ਪਰ ਜਦੋ ਵੀ ਸਹੀ ਸਮਾ ਬਣਿਆ ਤਾ ਪੂਰੀ ਪਲਾਨਿੰਗ ਤਹਿਤ ਬੱਚਿਆਂ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੀ ਖੋਲਿਆ ਜਾਵੇਗਾ । ਇਸ ਮੋਕੇ ਪਰਦੀਪ ਕੁਮਾਰ ਕੱਦ . ਵਰਿੰਦਰ ਪੰਨਵਾ. ਮਿੰਟੂ ਤੂਰ. ਗੁਰਪ੍ਰੀਤ ਕੰਧੋਲਾ. ਜਗਮੀਤ ਸਿੰਘ ਭੋਲਾ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ. ਹਰਮਨ ਸਿੰਘ ਨੰਬਰਦਾਰ. ਹਾਕਮ ਸਿੰਘ ਮੁਗਲ. ਵਿਦਿਆ ਦੇਵੀ. ਗੁਰਤੇਜ ਸਿੰਘ ਤੇਜੀ.ਬਿਟੂ ਤੂਰ. ਸੁਖਮਹਿੰਦਰਪਾਲ ਸਿੰਘ ਗੁੱਕੀ ਤੂਰ. ਫਕੀਰ ਚੰਦ ਸਿੰਗਲਾ ਤੋ ਇਲਾਵਾ ਵੱਡੀ ਗਿਣਤੀ ਵਿੱਚ ਕਾਗਰਸ ਪਾਰਟੀ ਦੇ ਆਗੂ ਅਤੇ ਵਰਕਰ ਮੋਜੂਦ ਸਨ ।

   
  
  ਮਨੋਰੰਜਨ


  LATEST UPDATES











  Advertisements