View Details << Back

ਰਹਿਬਰ ਇੰਸਟੀਚਿਊਟ ਆਫ਼ ਮੈਡੀਕਲ ਸਇੰਸਜ (ਨਰਸਿੰਗ) ਦਾ ਨਤੀਜਾ ਰਿਹਾ ਸਾਨਦਾਰ
ਹਰਮੀਨ ਕੌਰ,ਕ੍ਰਿਸਨ ਸਿੰਘ,ਗੁਰਪ੍ਰੀਤ ਸਿੰਘ ਨੇ ਕੀਤਾ ਨਾ ਰੋਸ਼ਨ

ਭਵਾਨੀਗੜ {ਗੁਰਵਿੰਦਰ ਸਿੰਘ} ਰਹਿਬਰ ਇੰੰਸਟੀਚਿਊਟ ਆਫ ਮੈਡੀਕਲ ਸਾਇੰਸਜ ਦੇ ਜੀ.ਐਨ.ਐਮ ਭਾਗ ਦੂਜੇ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ । ਪੀ.ਐਨ.ਆਰ.ਸੀ ਵੱਲੋਂ ਘੋਸ਼ਿਤ ਹੋਏ ਦੂਜੇ ਸਾਲ ਦੇ ਨਤੀਜਿਆਂ ਵਿੱਚ ਰਹਿਬਰ ਇੰੰਸਟੀਚਿਊਟ ਆਫ ਮੈਡੀਕਲ ਸਾਇੰਸਜ ਵਿਚ ਚਲ ਰਹੇ ਨਰਸਿੰਗ ਕੋਰਸ ਜੀਐਨਐਮ. ਦਾ ਨਤੀਜਾ 100 ਪ੍ਰਤੀਸ਼ਤ ਰਿਹਾ । ਰਹਿਬਰ ਇੰੰਸਟੀਚਿਊਟ ਆਫ ਮੈਡੀਕਲ ਸਾਇੰਸਜ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਹਰਮੀਨ ਕੌਰ ਸਪੱਤਰੀ ਮਨਜੀਤ ਸਿੰਘ, ਦੂਜਾ ਸਥਾਨ ਕ੍ਰਿਸਨ ਸਿੰਘ ਪੱਤਰ ਕਰਨੈਲ ਸਿੰਘ, ਅਤੇ ਤੀਜਾ ਸਥਾਨ ਗੁਰਪ੍ਰੀਤ ਸਿੰਘ ਪੁੱਤਰ ਜੋਗਾ ਸਿੰਘ, ਨੇ ਹਾਸਿਲ ਕੀਤਾ । ਸਮੂਹ ਵਿੱਦਿਆਰਥੀਆਂ ਨੂੰ ਸੰਸਥਾ ਦੇ ਚੇਅਰਮੈਨ ਡਾ ਐਮ ਐਸ ਖਾਨ ਅਤੇ ਵਾਇਸ ਚੇਅਰਪਰਸ਼ਨ ਕਾਫਿਲਾ ਖਾਨ, ਅਤੇ ਪ੍ਰਿੰਸੀਪਲ ਸ੍ਰੀ ਮਤੀ ਨੀਲਮ ਅਰੋੜਾ ਜੀ ਨੇ ਵਿਦਿਆਰਥੀਆਂ ਨੂੰ ਇਸ ਵੱਡੀ ਸਫਲਤਾ ਲਈ ਬਹੁਤ—ਬਹਤ ਮੁਬਾਰਿਕਬਾਦ ਦਿੱਤੀ ਅਤੇ ਅਧਿਆਪਕ ਸਾਹਿਬਾਨਾ ਦੀ ਮਿਹਨਤ ਸਦਕਾ ਹੀ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕੀਤੇ।ਇਸ ਮੌਕੇ ਉਨ੍ਹਾਂ ਨੇ ਰਹਿਬਰ ਇੰੰਸਟੀਚਿਊਟ ਆਫ ਮੈਡੀਕਲ ਸਾਇੰਸਜ ਦੇ ਸਾਰੇ ਵਿਦਿਅਰਥੀਆ ਅਤੇ ਸਬੰਧਤ ਅਧਿਆਪਕ ਸਾਹਿਬਾਨਾਂ ਨੂੰ ਵੀ ਵਧਾਈ ਦਿੱਤੀ। ਅਤੇ ਵਿਦਿਅਰਥੀਆਂ ਦੇ ਆਉਣ ਵਾਲੇ ਚੰਗੇ ਭਵਿੱਖ ਦੀ ਕਾਮਨਾ ਕੀਤੀ ।



   
  
  ਮਨੋਰੰਜਨ


  LATEST UPDATES











  Advertisements