View Details << Back

ਭਗਤ ਨਾਮਦੇਵ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਅੱਖਾਂ ਦਾ ਮੁਫਤ ਚੈੱਕ ਅੱਪ ਕੈਂਪ ਲਗਾਇਆ

ਭਵਾਨੀਗੜ੍ (ਗੁਰਵਿੰਦਰ ਸਿੰਘ ) ਇੱਥੇ ਗੁਰਦੁਆਰਾ ਸਾਹਿਬ ਭਗਤ ਨਾਮਦੇਵ ਵਿਖੇ 750 ਵੀਂ ਜਨਮ ਸਤਾਬਦੀ ਨੂੰ ਸਮਰਪਿਤ ਅੱਖਾਂ ਦਾ ਮੁਫਤ ਚੈੱਕ ਅੱਪ ਕੈਂਪ ਲਗਾਇਆ ਗਿਆ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਹਰਪਾਲ ਸਿੰਘ ਅਤੇ ਪ੍ਰੋ ਗੁਰਚਰਨ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਅੱਖਾਂ ਦੇ ਮਾਹਰ ਡਾ ਨਿੱਧੀ ਗੁਪਤਾ,ਡਾ ਅਨਿਤ ,ਸੀਐਚਓ ਸੰਦੀਪ ਕੌਰ, ਅਪਥਾਲਿਕ ਅਫਸਰ ਅਮਰਜੀਤ ਕੌਰ , ਸਟਾਫ ਨਰਸ਼ ਰੁਪਿੰਦਰ ਕੌਰ, ਫਾਰਮੈਸੀ ਅਫਸਰ ਰਾਜਦੀਪ ਕੌਰ ਦੀ ਟੀਮ ਨੇ ਮਰੀਜ਼ਾਂ ਦਾ ਚੈੱਕ ਅੱਪ ਕੀਤਾ ਗਿਆ । ਇਸ ਦੌਰਾਨ ਸਿਵਲ ਹਸਪਤਾਲ ਭਵਾਨੀਗੜ੍ਹ ਦੀ ਟੀਮ ਨੇ ਕਈ ਵਿਅਕਤੀਆਂ ਦੇ ਕਰੋਨਾ ਸਬੰਧੀ ਟੈਸਟ ਲਏ ਗਏ । ਇਸੇ ਦੌਰਾਨ ਬੱਚਿਆਂ ਦੇ ਗੁਰਬਾਣੀ ਮੁਕਾਬਲੇ ਕੰਠ ਮੁਕਾਬਲੇ ਵੀ ਕਰਵਾਏ ਗਏ । ਇਸ ਮੌਕੇ ਹਰਭਜਨ ਸਿੰਘ ਹੈਪੀ, ਮਾਲਵਿੰਦਰ ਸਿੰਘ ਭਵਾਨੀਗੜ੍ਹ, ਹਰਜਿੰਦਰ ਸਿੰਘ ਬੇਦੀ, ਨਰਿੰਦਰ ਸਿੰਘ, ਜਸਪ੍ਰੀਤ ਸਿੰਘ, ਹਰਸਿਮਰਨ ਸਿੰਘ, ਰਘਬੀਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਪੂਰਾ ਸਹਿਯੋਗ ਦਿੱਤਾ ।





   
  
  ਮਨੋਰੰਜਨ


  LATEST UPDATES











  Advertisements