View Details << Back

ਭਾਰਤ ਬੰਦ ਦੇ ਸੱਦੇ ਨੂੰ ਬੀ.ਐਸ.ਪੀ ਦਾ ਸਮਰਥਨ: ਹੰਸਰਾਜ ਨਾਫਰੀਆ

ਭਵਾਨੀਗੜ੍ਹ (ਗੁਰਵਿੰਦਰ ਸਿੰਘ)ਅੱਜ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ੍ ਜਸਵੀਰ ਸਿੰਘ ਗੜ੍ਹੀ ਜੀ ਦੇ ਅਦੇਸ਼ਾ ਅਨੁਸਾਰ ਕਿਸਾਨ ਮਜਦੂਰ ਜਥੇਬੰਦੀਆਂ ਦੇ ਸੱਦੇ ਤੇ 8 ਦਸੰਬਰ ਨੂੰ ਭਾਰਤ ਬੰਦ ਦਾ ਸਮਰਥਨ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਆਗੂ ਹੰਸਰਾਜ ਨਫਰੀਆ ਅਤੇ ਸਾਬਕਾ ਇੰਨਚਾਰਜ ਬਾਬਾ ਤਰਸੇਮ ਦਾਸ ਅਤੇ ਬਸਪਾ ਦੇ ਸੀਨੀਅਰ ਆਗੂ ਹਰਪਾਲ ਸਿੰਘ ਨਰੈਣਗੜ੍ਹ ਜੀ ਨੇ ਕਿਹਾ ਕਿ ਮੋਦੀ ਦੀ ਕੇਂਦਰ ਸਰਕਾਰ ਦੀਆਂ ਕਿਸਾਨ ਮਜਦੂਰ ਵਿਰੁੱਧ ਪਾਸ ਕੀਤੇ ਕਾਲੇ ਕਨੂੰਨ ਵਾਪਸ ਕੀਤੇ ਜਾਣ ਅਤੇ ਕਿਸਾਨਾਂ ਦੀ M.S.P. ਲਾਗੂ ਕਰਨੀ ਚਾਹੀਦੀ ਹੈ ਅਤੇ ਬਿਜਲੀ ਅਤੇ ਪੈਟਰੋਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨਾ ਚਾਹੀਦਾ ਹੈ ਅਤੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਕਾਲੇ ਕਨੂੰਨ ਰੱਦ ਕਰਵਾਉਣ ਦੇ ਨਾਲ ਨਾਲ ਸਾਨੂੰ E.V.M. ਦਾ ਵੀ ਵਿਰੋਧ ਕਰਨਾ ਚਾਹੀਦਾ ਹੈ ਤਾਂ ਜੋ ਜੀਵਨ ਵਿੱਚ ਇਹ ਜਿਹਾ ਘਟਿਆ ਪ੍ਰਧਾਨ ਮੰਤਰੀ ਨਾ ਬਣ ਸਕੇ । ਇਸ ਮੋਕੇ ਸ੍. ਹੰਸ ਰਾਜ ਨਾਫਰੀਆ ਵਿਧਾਨ ਸਭਾ ਹਲਕਾ ਜਨਰਲ ਸੱਕਤਰ, ਬਾਬਾ ਤਰਸੇਮ ਦਾਸ, ਸ੍. ਬਘੇਲ ਸਿੰਘ, ਸ੍. ਪ੍ਰਿਥੀ ਸਿੰਘ, ਸ੍. ਹਰਪਾਲ ਸਿੰਘ ਨਰੈਣਗੜ੍ਹ, ਸ੍. ਜਸਪਾਲ ਸਿੰਘ ਝਨੇੜੀ, ਸ੍. ਜੋਗਿੰਦਰ ਸਿੰਘ, ਸ੍. ਬਲਵਿੰਦਰ ਸਿੰਘ, ਸ੍. ਜਗਸੀਰ ਸਿੰਘ ਘਾਬਦਾ, ਸ੍. ਰਣਧੀਰ ਸਿੰਘ ਮਾਝੀ, ਸ੍. ਜਰਨੈਲ ਸਿੰਘ ਬਿੰਬੜਾ ਆਦਿ ਹਾਜਰ ਸਨ।


   
  
  ਮਨੋਰੰਜਨ


  LATEST UPDATES











  Advertisements