View Details << Back

ਪਿੰਡ ਬਖੋਪੀਰ ਦੇ ਕ੍ਰਿਕਟ ਮੁਕਾਬਲਿਆਂ ਵਿੱਚ ਪਿੰਡ ਬਖਤੜੀ ਜੇਤੂ ਅਤੇ ਭੱਟੀਆਂ ਰਹੀ ਦੂਸਰੇ ਸਥਾਨ ਤੇ

ਭਵਾਨੀਗੜ੍ਹ 15 ਦਸੰਬਰ (ਗੁਰਵਿੰਦਰ ਸਿੰਘ) ਪਿੰਡ ਬਖੋਪੀਰ ਵਿਖੇ ਪਿੰਡ ਵਾਸੀਆਂ ਅਤੇ ਨੌਜਵਾਨਾ ਵੱਲੋਂ ਚੌਥਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰਾਂ ਅਤੇ ਪਿੰਡਾਂ ਦੀਆਂ ਕ੍ਰਿਕਟ ਟੀਮਾਂ ਨੇ ਭਾਗ ਲਿਆ। ਪਿੰਡ ਦੇ ਸਰਪੰਚ ਡਾ. ਗੁਰਜੰਟ ਸਿੰਘ ਗਿੱਲ ਨੇ ਦੱਸਿਆ ਕਿ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 7100 ਰੁਪਏ ਅਤੇ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 3500 ਰੁਪਏ ਦਾ ਇਨਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕ੍ਰਿਕਟ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪਿੰਡ ਬਖਤੜੀ ਦੀ ਟੀਮ ਨੇ ਅਤੇ ਦੂਸਰਾ ਸਥਾਨ ਪਿੰਡ ਭੱਟੀਆਂ ਦੀ ਟੀਮ ਨੇ ਪ੍ਰਾਪਤ ਕੀਤਾ। ਕ੍ਰਿਕਟ ਮੁਕਾਬਲਿਆਂ ਵਿੱਚ ਨੌਜਵਾਨ ਖਿਡਾਰੀ ਸੈਮਨ ਨੇ ਬੈਸਟ ਬੱਲੇਬਾਜ਼ ਅਤੇ ਹਾਕਮ ਸਿੰਘ ਨੇ ਬੈਸਟ ਗੇਂਦਬਾਜ਼ ਦਾ ਖਿਤਾਬ ਪ੍ਰਾਪਤ ਕੀਤਾ। ਕ੍ਰਿਕਟ ਮੁਕਾਬਲਿਆਂ ਦੀਆਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਕੀਤੀ ਗਈ। ਇਸ ਮੌਕੇ ਕੁਲਵੰਤ ਸਿੰਘ ਸਾਬਕਾ ਸਰਪੰਚ, ਗੁਰਮੀਤ ਸਿੰਘ ਜੀਓਜੀ, ਹਰਮੇਸ਼ ਸਿੰਘ, ਜਗਮੇਲ ਸਿੰਘ ਪੰਚ, ਸੰਦੀਪ ਢਿੱਲੋਂ ਪੰਚ, ਸੁਰਜੀਤ ਸਿੰਘ ਮਾਸਟਰ ਸੰਦੀਪ ਸਿੰਘ, ਗੁਰਪ੍ਰੀਤ ਸਿੰਘ ਸਮੇਤ ਪਿੰਡ ਦੇ ਨੌਜਵਾਨ ਮੌਜੂਦ ਸਨ।

   
  
  ਮਨੋਰੰਜਨ


  LATEST UPDATES











  Advertisements