View Details << Back

ਆਸ਼ਾ ਵਰਕਰਜ਼ ਯੂਨੀਅਨ ਦੀ ਮਿਸ਼ਨ ਡਾਇਰੈਕਟਰ ਨਾਲ ਹੋਈ ਮੀਟਿੰਗ

ਭਵਾਨੀਗੜ੍ਹ, 21 ਦਸੰਬਰ (ਗੁਰਵਿੰਦਰ ਸਿੰਘ ਰੋਮੀ) ਸੂਬੇ ਦੀਆਂ ਆਸ਼ਾਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰਾਂ ਦੀ ਪ੍ਰਤੀਨਿੱਧਤਾ ਕਰਦੀ ਸੰਘਰਸ਼ਸ਼ੀਲ ਜੱਥੇਬੰਦੀ “ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ” ਦੀ ਮੀਟਿੰਗ ਮਿਸ਼ਨ ਡਾਇਰੈਕਟਰ ਅਤੇ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਸ਼੍ਰੀ ਕੁਮਾਰ ਰਾਹੁਲ ਆਈ ਏ ਐਸ ਨਾਲ ਉਹਨਾਂ ਦੇ ਦਫਤਰ ਪ੍ਰਿਆਸ ਭਵਨ ਚੰਡੀਗੜ੍ਹ ਵਿਖੇ ਹੋਈ।ਜੱਥੇਬੰਦੀ ਦੀ ਸੂਬਾ ਪ੍ਰਧਾਨ ਸੁਖਵਿੰਦਰ ਕੌਰ, ਜਨਰਲ ਸਕਲੱਤਰ ਲਖਵਿੰਦਰ ਕੌਰ, ਪ.ਸ.ਸ.ਫ. ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਦੀ ਅਗਵਾਈ ਹੇਠ ਮਿਲੇ ਵਫਦ ਮੌਕੇ ਡਾਇਰੈਕਟਰ ਐਨ.ਐਚ.ਐਮ. ਸ਼੍ਰੀ ਰਵਿੰਦਰਪਾਲ ਸਿੰਘ ਸਿਧੂ, ਆਸ਼ਾ ਵਰਕਰ ਸਕੀਮ ਦੀ ਸੂਬਾ ਇੰਚਾਰਜ ਮੈਡਮ ਮੋਨਿਕਾ ਬੱਬਰ ਤੋਂ ਇਲਾਵਾ ਜੱਥੇਬੰਦੀ ਦੇ ਸੂਬਾਈ ਆਗੂ ਰਾਣੋ ਖੇੜੀ ਗਿੱਲਾਂ, ਜਸਵੀਰ ਕੌਰ ਕੁੱਪਕਲਾਂ, ਸੰਦੀਪ ਕੌਰ ਪੱਤੀ, ਸਰਬਜੀਤ ਕੌਰ, ਰੁਪਿੰਦਰ ਕੌਰ, ਪ੍ਰਵੀਨ ਰਾਜ, ਜਸਪ੍ਰੀਤ ਕੌਰ, ਪੈਰਾ-ਮੈਡੀਕਲ ਯੂਨੀਅਨ ਦੇ ਸੂਬਾ ਆਗੂ ਮਨਜੀਤ ਸਿੰਘ ਬਾਜਵਾ ਵੀ ਹਾਜਰ ਸਨ। ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਦੀਆਂ ਮੰਗਾਂ ਨੂੰ ਹੱਲ ਕਰਨ ਲਈ ਜੱਥੇਬੰਦੀ ਵਲੋਂ ਪਹਿਲਾਂ ਭੇਜੇ ਗਏ ਮੰਗ ਪੱਤਰ ਤੇ ਗੱਲਬਾਤ ਕੀਤੀ ਗਈ।ਮੰਗਾਂ ਸਬੰਧੀ ਗੱਲਬਾਤ ਕਰਦਿਆਂ ਮਿਸ਼ਨ ਡਾਇਰੈਕਟਰ ਨੇ ਕਿਹਾ ਕਿ ਆਸ਼ਾ ਵਰਕਰਾਂ ਦੇ ਇੰਨਸੈਨਟਿਵ ਵਿੱਚ ਵਾਧਾ ਕਰਨ, 7 ਆਸ਼ਾ ਵਰਕਰਾਂ ਮਗਰ ਇੱਕ ਫੈਸਿਲੀਟੇਟਰ ਰੱਖਣ, ਸਪੈਸ਼ਲ ਕਰੋਨਾ ਮਾਣ ਭਣ ਭੱਤੇ ਵਿੱਚ ਵਾਧਾ ਕਰਨ ਸਬੰਧੀ ਕੇਂਦਰ ਨੂੰ ਤੁਰੰਤ ਲਿਿਖਆ ਜਾਵੇਗਾ, ਆਸ਼ਾ ਵਰਕਰਾਂ ਨੂੰ ਆ ਰਹੀਆਂ ਅਸ਼ਲੀਲ ਫੋਨ ਕਾਲਾਂ ਸਬੰਧੀ ਮਿਸ਼ਨ ਡਾਇਰੈਕਟਰ ਵਲੋਂ ਮੌਕੇ ਤੇ ਹੀ ਸਾਇਬਰ ਕ੍ਰਾਇਮ ਬ੍ਰਾਂਚ ਨਾਲ ਫੋਨ ਤੇ ਗੱਲਬਾਤ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਗਿਆ, ਆਸ਼ਾ ਵਰਕਰਾਂ ਦੇ ਮਾਣ ਭੱਤੇ ਨੂੰ ਹਰਿਆਣਾ ਪੈਟਰਨ ਤੇ ਦੇਣ ਸਬੰਧੀ ਸਰਕਾਰ ਨੂੰ ਲਿਖਤੀ ਪੱਤਰ ਭੇਜਣ ਦਾ ਵਾਅਦਾ ਕੀਤਾ ਗਿਆ, ਆਸ਼ਾ ਵਰਕਰਾਂ ਦੀਆਂ ਬੰਦ ਹੋਈਆਂ ਮਹੀਨਾਵਾਰ ਮੀਟਿੰਗਾਂ ਨੂੰ ਮੁੜ ਸ਼ੁਰੂ ਕਰਕੇ ਯਕੀਨੀ ਬਣਾਉਣ ਸਬੰਧੀ ਵੀ ਤੁਰੰਤ ਦਿਸ਼ਾ ਨਿਰਦੇਸ਼ ਭੇਜਣ ਦਾ ਵਾਅਦਾ ਕੀਤਾ ਗਿਆ, ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰਾਂ ਨੂੰ ਸਰਦ ਰੁੱਤ ਦੀਆਂ ਵਰਦੀਆਂ ਅਤੇ ਸਮਾਰਟ ਫੋਨ ਬਹੁਤ ਜਲਦ ਦੇਣ ਸਬੰਧੀ ਫੈਸਲਾ ਹੋਇਆ, ਰਾਤ ਸਮੇਂ ਸਰਕਾਰੀ ਹਸਪਤਾਲਾਂ ਵਿੱਚ ਪ੍ਰਸੂਤਾ ਕੇਸ ਲਜਾਣ ਮੌਕੇ ਆਸ਼ਾ ਵਰਕਰਾਂ ਲਈ ਰੈਸਟ ਰੂਮ ਦਾ ਪ੍ਰਬੰਧ ਯਕੀਨੀ ਬਣਾਉਣ ਲਈ ਮੁੜ ਵੱਖਰਾ ਪੱਤਰਾ ਜਾਰੀ ਕਰਨ ਲਈ ਵੀ ਸਹਿਮਤੀ ਹੋਈ। ਕੋਰੋਨਾ ਮਹਾਂਮਾਰੀ ਦੌਰਾਨ ਫਰੰਟ ਲਾਈਨ ਤੇ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਦੀਆਂ ਸੇਵਾਵਾਂ ਲਈ ਮਿਸ਼ਨ ਡਾਇਰੈਕਟਰ ਵਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਕੋਰੋਨਾ ਪਾਜ਼ਿਿਟਵ ਆਈਆਂ ਆਸ਼ਾ ਵਰਕਰਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਮੋਨਿਕਾ ਬੱਬਰ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ।ਆਸ਼ਾ ਵਰਕਰਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਮੁਫਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਸਬੰਧੀ ਵੀ ਡਾਇਰੈਕਟਰ ਵਲੋਂ ਜਲਦ ਪੱਤਰ ਕੱਢਣ ਦਾ ਭਰੋਸਾ ਦਿੱਤਾ ਅਤੇ ਸਰਕਾਰੀ ਹਸਪਤਾਲਾਂ ਵਿੱਚ ਆਸ਼ਾ ਵਰਕਰਾਂ ਵਲੋਂ ਕੇਸ ਲਜਾਣ ਮੌਕੇ ਸਰਕਾਰੀ ਪਰਚੀ, ਟੈਸਟ ਅਤੇ ਹੋਰ ਕੰਮਾਂ ਲਈ ਵੱਖਰੇ ਕਾਊਂਟਰ ਦਾ ਪ੍ਰਬੰਧ ਵੀ ਜਲਦ ਕਰਨ ਦਾ ਯਕੀਨ ਦਵਾਇਆ।
ਕੈਪਸ਼ਨ: ਮਿਸ਼ਨ ਡਾਇਰੈਕਟਰ ਨਾਲ ਮੀਟਿੰਗ ਕਰਦੇ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੇ ਸੂਬਾਈ ਆਗੂ।


   
  
  ਮਨੋਰੰਜਨ


  LATEST UPDATES











  Advertisements