View Details << Back

ਪਿਆਰਾ ਮਹੰਤ ਦੀ ਯਾਦ ਚ ਸਮਾਰੋਹ ਕਰਵਾਇਆ
ਸਾਈਂ ਸ਼ਿਰੜੀ ਚੈਰੀਟੇਬਲ ਸੋਸਾਇਟੀ ਵੱਲੋਂ ਕੀਤਾ ਸਵਾਗਤ

ਭਵਾਨੀਗੜ੍ਹ, 24ਦਸੰਬਰ ( ਗੁਰਵਿੰਦਰ ਸਿੰਘ ) ਭਵਾਨੀਗੜ ਸ਼ਹਿਰ ਦੇ ਕਿਨੰਰ ਸਮਾਜ ਵੱਲੋਂ ਅੱਜ ਮੀਨਾ ਮਹੰਤ ਦੀ ਅਗਵਾਈ ਹੇਠ ਸਵ. ਪਿਆਰਾ ਮਹੰਤ ਦੀ ਯਾਦ ’ਚ ਅੱਜ ਕਰਵਾਏ ਇਕ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਭਾਰੀ ਗਿਣਤੀ ਵਿੱਚ ਕਿਨਰ ਸਮਾਜ ਦੇ ਲੋਕਾਂ ਨੇ ਭਾਗ ਲਿਆ । ਜਿਸ ਵਿੱਚ ਇਲਾਕਾ ਭਵਾਨੀਗੜ ਦੇ ਮਹੰਤ ਮੀਨਾ ਮਹੰਤ ਨੇ ਆਪਣੇ ਗੁਰੂ ਪਿਆਰਾ ਮਹੰਤ ਦੀ ਬਰਸੀ ਮਨਾਈ । ਇਸ ਮੋਕੇ ਇਕੱਤਰ ਹੋਏ ਕਿਨਰ ਸਮਾਜ ਵਲੋ ਇੱਕ ਵੱਡਾ ਟੱਲ ਦੁਰਗਾ ਮਾਤਾ ਮੰਦਰ ਵਿਖੇ ਚੜਾਇਆ ਗਿਆ । ਇਸ ਮੌਕੇ ਸ਼ਿਰੜੀ ਸਾਈਂ ਚੈਰੀਟੇਬਲ ਸੁਸਾਇਟੀ ਵੱਲੋਂ ਪ੍ਰਦੀਪ ਗਰਗ ਦੀ ਅਗਵਾਈ ਹੇਠ ਕਿਨਰ ਸਮਾਜ ਦਾ ਪੂਰੇ ਜੋਸ਼ ਖਰੋਸ ਨਾਲ ਸੁਵਾਗਤ ਕੀਤਾ ਗਿਆ ਅਤੇ ਅਤੇ ਲੰਗਰ ਵੀ ਛਕਾਇਆ ਗਿਆ । ਮੀਨਾ ਮਹੰਤ ਨੇ ਕਿਹਾ ਉਨ੍ਹਾਂ ਵੱਲੋਂ ਆਪਣੇ ਗੁਰੂ ਸਵ. ਪਿਆਰਾ ਮਹੰਤ ਦੀ ਬਰਸੀ ਮਨਾਉਣ ਸੰਬੰਧੀ ਪੂਰੇ ਕਿਨਰ ਸਮਾਜ ਦਾ ਇਕੱਠ ਕੀਤਾ ਗਿਆ ਹੈ ਅਤੇ ਅੱਜ ਉਨ੍ਹਾਂ ਵੱਲੋਂ ਸ੍ਰੀ ਦੁਰਗਾ ਮਾਤਾ ਮੰਦਿਰ ਤੋਂ ਇਲਾਵਾ ਪ੍ਰਾਚੀਨ ਸ਼ਿਵ ਮੰਦਿਰ ਵਿਖੇ ਵੀ 10 ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣ ਦੇ ਨਾਲ ਨਾਲ ਉਹ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀ ਵਿਖੇ ਵੀ ਨਤਮਸਕਤ ਹੋਏ ਹਨ। ਇਸ ਮੌਕੇ ਕਾਪਿਲ ਗਰਗ, ਦਰਸ਼ਨ ਸਾਹੀ, ਅੰਚਲ ਗਰਗ , ਮੁਕੇਸ਼ ਚੌਧਰੀ, ਰਾਜਨ ਕੁਮਾਰ, ਚੇਤਨ ਸਿੰਗਲਾ ਤੋ ਇਲਾਵਾ ਭਾਰੀ ਗਿਣਤੀ ’ਚ ਕਿਨਰ ਸਮਾਜ ਦੇ ਲੋਕ ਮੌਜੂਦ ਸਨ।

   
  
  ਮਨੋਰੰਜਨ


  LATEST UPDATES











  Advertisements