View Details << Back

ਪ੍ਰਭੂ ਯਿਸ਼ੂ ਮਸੀਹ ਦਾ ਜਨਮ ਦਿਹਾੜਾ ਮਨਾਇਆ
ਦਿੱਲੀ ਮੋਰਚੇ ਤੇ ਬੈਠੇ ਕਿਸਾਨ ਭਰਾਵਾਂ ਲਈ ਕੀਤੀ ਅਰਦਾਸ: ਪਾਸਟਰ ਪ੍ਰਸ਼ੋਤਮ ਲਾਲ

ਭਵਾਨੀਗੜ ( ਗੁਰਵਿੰਦਰ ਸਿੰਘ ) ਅੱਜ ਜਿਥੇ ਦੇਸ਼ ਵਿਦੇਸ਼ਾ ਵਿੱਚ ਪ੍ਰਭੂ ਯਿਸ਼ੂ ਮਸੀਹ ਦਾ ਜਨਮ ਦਿਹਾੜਾ ਬੜੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਓੁਥੇ ਹੀ ਭਵਾਨੀਗੜ ਦੀ ਰੰਧਾਵਾ ਕਲੋਨੀ ਵਿੱਚ ਪ੍ਰਭੂ ਯਿਸ਼ੂ ਮਸੀਹ ਦਾ ਦਿਹਾੜਾ ਬੜੇ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ । ਇਸ ਮੋਕੇ ਇੱਕ ਭੈਣ ਵਲੋ ਸ਼ੁਰੂਆਤੀ ਅਰਦਾਸ ਕਰਨ ਤੋ ਬਾਅਦ ਨਿੱਕੇ ਬੱਚਿਆਂ ਨੇ ਧਾਰਮਿਕ ਸ਼ਬਦ ਗਾਏ। ਜਿਸ ਓੁਪਰੰਤ ਸੰਦੀਪ ਕਲਿਆਣ ਦੀ ਅਗਵਾਈ ਵਿੱਚ ਆਏ ਗਰੁੱਪ " ਸ਼ਾਲੋਮ ਵਰਸ਼ਿਪ ਗਰੁੱਪ ਵਲੋ ਗੁਣਗਾਨ ਕੀਤਾ ਗਿਆ । ਇਸ ਮੋਕੇ ਪਾਸ਼ਟਰ ਪਰਸ਼ੋਤਮ ਲਾਲ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਜਿਥੇ ਅੱਜ ਦੇ ਸ਼ੁਭ ਦਿਹਾੜੇ ਦੀਆਂ ਮੁਬਾਰਕਾ ਦਿੱਤੀਆਂ ਓੁਥੇ ਹੀ ਓੁਹਨਾ ਸਮੂਹ ਦੇਸ਼ ਵਾਸੀਆਂ ਦੀ ਭਲਾਈ ਲਈ ਕਾਮਨਾ ਵੀ ਕੀਤੀ । ਇਸ ਮੋਕੇ ਓੁਹਨਾ ਦਿੱਲੀ ਧਰਨਿਆ ਚ ਬੈਠੇ ਕਿਸਾਨ ਭਰਾਵਾਂ ਦੀ ਚੜਦੀ ਕਲਾ ਲਈ ਅਰਦਾਸ ਵੀ ਕੀਤੀ । ਸਮਾਗਮ ਦੇ ਅੰਤ ਵਿੱਚ ਇਨਾਮਾ ਦੀ ਵੰਡ ਵੀ ਕੀਤੀ ਗਈ ਇਸ ਮੋਕੇ ਕਮਲ ਨਾਯਕ,ਗੋਰਾ ਲਾਲ,ਪਰਮਿੰਦਰ ਸਿੰਘ,ਗੁਰਿੰਦਰ ਸਿੰਘ, ਲਾਲੀ,ਸਤਵੀਰ ਭਾਗਰਥ, ਰਾਜਪਾਲ,ਭੁਪਿੰਦਰ ਸਿੰਘ, ਰੋਹੀ ਰਾਮ,ਜਗਜੀਤ ਕੁਮਾਰ,ਸ਼ਿੰਗਾਰਾ, ਕੁਲਵਿੰਦਰ ਸਿੰਘ,ਮੋਹਿਤ ਕਲਿਆਣ, ਅਭਿਸ਼ੇਕ, ਬਲਵੰਤ ਨੇ ਵੀ ਇਸ ਪਾਵਨ ਦਿਹਾੜੇ ਦੀਆਂ ਸ਼ੁਭ ਕਾਮਨਾਵਾ ਭੇਟ ਕੀਤੀਆਂ ।

   
  
  ਮਨੋਰੰਜਨ


  LATEST UPDATES











  Advertisements