View Details << Back

ਮੰਨੂ ਸਿਮਰਤੀ ਦੈਹਿਨ ਦਿਵਸ ਮਨਾਇਆ
ਬਰਾਬਰੀ ਦਾ ਹੱਕ ਬਾਬਾ ਸਾਹਿਬ ਨੇ ਲੈਕੇ ਦਿੱਤਾ : ਹੰਸ ਰਾਜ

ਭਵਾਨੀਗੜ ( ਗੁਰਵਿੰਦਰ ਸਿੰਘ ਰੋਮੀ) ਪਿਛਲੇ ਲੰਮੇ ਸਮੇ ਤੋ ਦਲਿਤ ਸਮਾਜ ਨੂੰ ਦੱਬ ਕੇ ਹੀ ਰੱਖਿਆ ਗਿਆ ਪਰ ਬਾਬਾ ਸਾਹਬ ਭੀਮ ਰਾਓ ਅੰਬੇਦਕਰ ਜੀ ਨੇ ਦੱਬੇ ਕੂਚਲੇ ਦਲਿਤ ਸਮਾਜ ਨੂੰ ਰਸਤੇ ਪਾਓੁਦਿਆ ਨਵਾਂ ਰਾਹ ਦਿਖਾਇਆ ਅਤੇ ਸਮਾਜ ਵਿੱਚ ਬਰਾਬਰੀ ਦਾ ਹੱਕ ਲੈਕੇ ਦਿੱਤਾ ਇਹ ਹੱਕ ਸਮਾਜ ਵਿੱਚ ਅੈਵੇ ਹੀ ਨਹੀ ਮਿਲਿਆ ਬਲਕੇ ਇਹ ਹੱਕ ਲੈਣ ਲਈ ਸਮੇ ਸਮੇ ਤੇ ਦਲਿਤ ਸਮਾਜ ਨੂੰ ਲੜਾਈਆਂ ਵੀ ਲੜਨੀਆ ਪਈਆਂ । ਓੁਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਬਿਤੇ ਦਿਨੀ ਬਹੁਜਨ ਸਮਾਜ ਪਾਰਟੀ ਵਲੋ ਮੰਨੂ ਸਿਮਰਤੀ ਦਹਿਨ ਦਿਵਸ ਮਨਾਓੁਣ ਮੋਕੇ ਪਾਰਟੀ ਦੇ ਆਗੂ ਚਮਕੋਰ ਸਿੰਘ .ਰਣਧੀਰ ਸਿੰਘ ਤੇ ਹੰਸ ਰਾਜ ਨੇ ਪ੍ਗਟ ਕੀਤੇ। ਬਹੁਜਨ ਸਮਾਜ ਪਾਰਟੀ ਵੱਲੋਂ 25 ਦੱਸਬਰ ਨੂੰ ਵਿਧਾਨ ਸਭਾ ਹਲਕਾ ਸੰਗਰੂਰ ਦੇ ਸਹਿਰ ਭਵਾਨੀਗੜ ਵਿਚ ਮੰਨੂੰ ਸੀਮਰਤੀ ਦੈਹਿਨ ਦਿਵਸ ਮਨਾਇਆ ਗਿਆ ਇਸ ਮੌਕੇ ਪੰਜਾਬ ਦੇ ਜਰਨਲ ਸੱਕਤਰ ਸ੍ਰ ਚਮਕੌਰ ਸਿੰਘ ਅਤੇ ਜਿੰਲਾ ਇਨਚਾਰਜ ਰਣਧੀਰ ਸਿੰਘ ਨਾਗਰਾ, ਜਿੰਲਾ ਸੱਕਤਰ ਜਗਤਾਰ ਸਿੰਘ ਵਾਲੀਆ, ਵਿਧਾਨ ਸਭਾ ਸੱਕਤਰ ਹੰਸ ਰਾਜ ਨਫਰੀਆ, ਰਣਧੀਰ ਮਾਜੀ, ਤਰਸੇਮ ਸਿੰਘ ਅਲੋਅਰਖ, ਜਰਨੈਲ ਸਿੰਘ ਬਿਬੱੜ, ਤਰਸੇਮ ਬਾਬਾ, ਸੁਖਜੀਤ ਸਿੰਘ ਫੱਗੂਵਾਲਾ, ਬਗੇਲ ਸਿੰਘ , ਕਾਕੂ ਭਿਡਰਾ, ਦਰਸ਼ਨ ਸਿੰਘ ਫੋਜੀ, ਜੋਗਿੰਦਰ ਸਿੰਘ, ਤਰਸੇਮ ਬਾਲਦ ਖੁਰਦ,ਜੀਤ ਸਿੰਘ ਤੇ ਹੇਮਰਾਜ ਰਾਮਪੁਰਾ ਆਦਿ ਹਾਜਰ ਸਨ.

   
  
  ਮਨੋਰੰਜਨ


  LATEST UPDATES











  Advertisements