View Details << Back

ਰਹਿਬਰ ਕਾਲਜ਼ ਵਿਖੇ 'ਧੀਆ ਦੀ ਲੋਹੜੀ ਦਾ ਤਿਉਹਾਰ” ਮਨਾਇਆ

ਭਵਾਨੀਗੜ੍ {ਗੁਰਵਿੰਦਰ ਸਿੰਘ}ਰਹਿਬਰ ਫਾਊਡੇਸ਼ਨ ਭਵਾਨੀਗੜ ਵਿਖੇ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮ ਧਾਮ ਅਤੇ ਸ਼ਰਧਾਂ ਨਾਲ ਮਨਾਇਆ ਗਿਆ। ਲੋਹੜੀ ਦਾ ਤਿਉਹਾਰ ਪੂਰੇ ਸੰਸਾਰ ਵਿੱਚ ਬੜੀ ਹੀ ਸਰਧਾ ਨਾਲ ਮਨਾਇਆ ਜਾਂਦਾ ਹੈ। ਇਸ ਪ੍ਰੋਗਰਾਮ ਦੀ ਸੂਰੁਆਤ ਚੇਅਰਮੈਨ ਡਾ.ਐਮ.ਐਸ.ਖਾਨ ਅਤੇ ਚੇਅਰਪਰਸਨ ਡਾ. ਕਾਫੀਲਾ ਖਾਨ ਵੱਲੋ ਸ਼ਮਾ ਰੋਸ਼ਨ ਕਰਨ ਉਪਰੰਤ ਲੋਹੜੀ ਬਾਲੀ ਗਈ। ਨਰਸਿੰਗ ਕਾਲਜ਼ ਦੇ ਵਿਦਿਆਰਥੀਆਂ ਮਨਪ੍ਰੀਤ ਕੌਰ ਅਤੇ ਹਰਦੀਪ ਕੌਰ ਵੱਲੋ ਸਟੇਜ਼ ਨੂੰ ਬਾਖੂਬੀ ਸੰਭਾਲਿਆ ਗਿਆ। ਇਸ ਦੋਰਾਨ ਵਿਦਿਆਰਥੀਆਂ ਵੱਲੋ ਨਾਟਕ, ਡਾਂਸ ਅਤੇ ਕਈ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਪ੍ਰੋਗਰਾਮ ਵਿੱਚ ਸੰਸਥਾ ਦੇ ਸਤਿਕਾਰਯੋਗ ਚੇਅਰਮੈਨ ਡਾ.ਐਮ.ਐਸ.ਖਾਨ, ਚੇਅਰਪਰਸਨ ਡਾ. ਕਾਫੀਲਾ ਖਾਨ, ਅਤੇ ਡਾ. ਸੁਲਿੰਦਰ ਚੌਧਰੀ, ਬੀ.ਯੂ.ਐਮ.ਐਸ ਦੇ ਪ੍ਰਿੰਸੀਪਲ ਡਾ. ਸਿਰਾਜੂਨ ਨਬੀ ਜਾਫਰੀ ਸੰਸਥਾ ਦੇ ਪ੍ਰਬੰਧਕੀ ਅਫਸਰ ਅਕਾਊਟ ਆਫਿਸਰ ਸ੍ਰੀ ਰਤਨ ਲਾਲ ਗਰਗ, ਨੱਛਤਰ ਸਿੰਘ, ਨਰਸਿੰਗ, ਡੀ. ਫਾਰਮੇਸੀ ਅਤੇ ਬੀ.ਐਡ ਕਾਲਜ਼ ਦੀਆਂ ਅਧਿਆਪਕਾਂ ਰਜਨੀ ਸ਼ਰਮਾ, ਰਾਜਵੀਰ ਕੌਰ, ਗੁਰਵਿੰਦਰ ਕੌਰ, ਹਰਵੀਰ ਕੌਰ, ਅਮਰਿੰਦਰ ਕੌਰ, ਮਨਪ੍ਰੀਤ ਕੌਰ, ਅਤਿੰਦਰਪ੍ਰੀਤ ਕੌਰ, ਨਵਦੀਪ ਕੌਰ ਅਤੇ ਸਬਾਨਾ ਅਨਸਾਰੀ ਸੁਪਰੰਡਟ, ਸਮਿੰਦਰ ਸਿੰਘ, ਅਸਗਰ ਅਲੀ, ਡਾ. ਨਰੇਸ਼ ਚੰਦਰ ਡਾ. ਅਜਹਰ ਜਾਵੇਦ, ਡਾ. ਹਕੀਕ ਅਹਿਮਦ, ਡਾ. ਅਜੀਜ ਅਹਿਮਦ, ਮਹਿਤਾਬ ਆਲਮ ਤੋ ਇਲਾਵਾ ਯੂਨਾਨੀੇਨਰਸਿੰਗ ਕਾਲਜ਼ ਦੇ ਵਿਦਿਆਰਥੀਆਂ ਵੱਲੋ ਸ਼ਿਰਕਤ ਕੀਤੀ ਗਈ। ਪ੍ਰੋਗਰਾਮ ਦੇ ਆਖਿਰ ਵਿੱਚ ਸੰਸਥਾਂ ਦੇ ਸਤਿਕਾਰਯੋਗ ਚੇਅਰਮੈਨ ਡਾ. ਐਮ.ਐਮ.ਖਾਨ ਵੱਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਭਰਪੂਰ ਪ੍ਰੰਸ਼ਸਾ ਕੀਤੀ ਅਤੇ ਲੋਹੜੀ ਦੇ ਤਿਉੁਹਾਰ ਦੀ ਸਾਰਿਆ ਨੂੰ ਲੱਖ—ਲੱਖ ਵਧਾਈ ਦਿੱਤੀ।


   
  
  ਮਨੋਰੰਜਨ


  LATEST UPDATES











  Advertisements