View Details << Back

ਅਜਾਦ ਸੋਚ ਦੇ ਮਾਲਕ ਰਵੀ ਅਜਾਦ ਨੇ ਇਸ ਫਾਨੀ ਸੰਸਾਰ ਨੂੰ ਆਖੀ ਅਲਵਿਦਾ
ਪ੍ਰੈਸ ਕਲੱਬ ਭਵਾਨੀਗੜ ਤੇ ਟੀਮ ਮਾਲਵਾ ਵਲੋ ਦੁੱਖ ਦਾ ਪ੍ਰਗਟਾਵਾ

ਭਵਾਨੀਗੜ ( ਗੁਰਵਿੰਦਰ ਸਿੰਘ ਰੋਮੀ) ਇਲਾਕਾ ਭਵਾਨੀਗੜ ਦੇ ਸੀਨੀਅਰ ਪੱਤਰਕਾਰ ਅਤੇ ਨਿਊਜ 18 ਦੇ ਰਿਪੋਰਟ ਰਵੀ ਅਜਾਦ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ । ਇਸ ਦੁੱਖ ਦੀ ਘੜੀ ਵਿੱਚ ਵੱਖ ਵੱਖ ਸਿਆਸੀ. ਸਮਾਜਿਕ.ਧਾਰਮਿਕ ਅਤੇ ਇਲਾਕੇ ਦੇ ਪੱਤਰਕਾਰ ਭਾਈਚਾਰੇ ਨੇ ਪਰਿਵਾਰ ਨਾਲ ਦੁੱਖ ਸਾਝਾ ਕੀਤਾ। ਇਸ ਮੋਕੇ ਪੱਤਰਕਾਰ ਮੇਜਰ ਸਿੰਘ ਮੱਟਰਾ ਨੇ ਕਿਹਾ ਕਿ ਪੱਤਰਕਾਰੀ ਦੇ ਖੇਤਰ ਵਿੱਚ ਲੰਮਾ ਪੈਡਾ ਤੈਹ ਕਰਨ ਵਾਲੇ ਰਵੀ ਅਜਾਦ ਬਹੁਤ ਹੀ ਮਿਹਨਤੀ ਇਨਸਾਨ ਸਨ ਜਿੰਨਾਂ ਦੇ ਜਾਣ ਨਾਲ ਪਰਿਵਾਰ ਨੂੰ ਅਤੇ ਪੱਤਰਕਾਰ ਭਾਈਚਾਰੇ ਨੂੰ ਵੱਡਾ ਘਾਟਾ ਪਿਆ ਹੈ । ਪਰਿਵਾਰ ਨਾਲ ਦੁੱਖ ਸਾਝਾ ਕਰਨ ਵਾਲਿਆਂ ਵਿੱਚ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ . ਬਾਬੂ ਪ੍ਰਕਾਸ਼ ਚੰਦ ਗਰਗ.ਦਿਨੇਸ਼ ਬਾਸਲ.ਤਲਵਿੰਦਰ ਮਾਨ . ਮਿੰਟੂ ਤੂਰ. ਗੁਰਪ੍ਰੀਤ ਕੰਧੋਲਾ.ਕਪਲ ਗਰਗ .ਗੁਰਤੇਜ ਸਿੰਘ ਝਨੇੜੀ. ਗੁਰਦੀਪ ਸਿੰਘ ਘਰਾਚੋ. ਭਗਵੰਤ ਸਿੰਘ ਸੇਖੋ. ਗਮੀ ਕਲਿਆਣ . ਆਚਲ ਗਰਗ. ਧਨਮਿੰਦਰ ਸਿੰਘ ਭਟੀਵਾਲ. ਪ੍ਰੈਸ ਕਲੱਬ ਭਵਾਨੀਗੜ ਦੇ ਸਰਪਰਸਤ ਗੁਰਦਰਸ਼ਨ ਸਿੰਘ ਸਿੱਧੂ. ਮੁੱਖ ਸਲਾਹਕਾਰ ਮੇਜਰ ਸਿੰਘ ਮੱਟਰਾ. ਪ੍ਰਧਾਨ ਵਿਜੈ ਕੁਮਾਰ. ਮਨਦੀਪ ਅੱਤਰੀ. ਅਮਨਦੀਪ ਸਿੰਘ ਮਾਝਾ. ਗੁਰਪ੍ਰੀਤ ਸਿੰਘ ਗਰੇਵਾਲ. ਭੀਮਾ ਭੱਟੀਵਾਲ. ਕਰਿਸ਼ਨ ਗਰਗ. ਰਾਜ ਕੁਮਾਰ ਖੁਰਮੀ. ਰਸ਼ਪਿੰਦਰ ਸਿੰਘ . ਇਕਬਾਲ ਸਿੰਘ ਫੱਗੂਵਾਲਾ ਅਤੇ ਗੁਰਵਿੰਦਰ ਸਿੰਘ ਰੋਮੀ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਅਰਦਾਸ ਕੀਤੀ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

   
  
  ਮਨੋਰੰਜਨ


  LATEST UPDATES











  Advertisements