View Details << Back

ਪ੍ਰੀਖਿਆਵਾਂ ਦੀ ਤਿਆਰੀ ਲਈ ਲਗਨ ਨਾਲ ਜੁਟੇ ਅਧਿਆਪਕ
ਅਧਿਆਪਕ ਵਾਧੂ ਸਮਾਂ ਦੇ ਕੇ ਲਾ ਰਹੇ ਨੇ ਕਲਾਸਾਂ

ਅੰਮ੍ਰਿਤਸਰ 18 ਜਨਵਰੀ (ਗੁਰਵਿੰਦਰ ਸਿੰਘ ਰੋਮੀ) ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਮਾਰਚ ਮਹੀਨੇ 'ਚ ਹੋਣ ਜਾ ਰਹੀਆਂ ਬੋਰਡ ਪ੍ਰੀਖਿਆਵਾਂ ਲਈ ਤਿਆਰੀ ਕਰਵਾਉਣ ਲਈ ਅਧਿਆਪਕ ਪੂਰੀ ਲਗਨ, ਮਿਹਨਤ ਤੇ ਤਤਪਰਤਾ ਜੁੱਟ ਰਹੇ ਹਨ। ਉੱਚ ਸਿੱਖਿਆ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਅਧਿਆਪਕ ਰੁਟੀਨ ਦੀਆਂ ਕਲਾਸਾਂ ਦੇ ਨਾਲ ਨਾਲ ਐਕਸਟ੍ਰਰਾ ਕਲਾਸਾਂ ਲਗਾ ਕੇ ਵੀ ਵਿਦਿਆਰਥੀਆਂ ਨੂੰ ਵਿਦਿਆ ਦਾ ਗਿਆਨ ਦੇ ਰਹੇ ਹਨ। ਜ਼ਿਲੇ ਦੇ ਬਲਾਕ ਚੁਗਾਵਾਂ ਅਧੀਨ ਆਉਂਦੇ ਸਰਕਾਰੀ ਹਾਈ ਸਕੂਲ ਕਮਾਸਕਾ ਦੀ ਪੰਜਾਬੀ ਅਧਿਆਪਕਾ ਅਮਨਦੀਪ ਕੌਰ ਵਲੋਂ ਵੀ ਸਕੂਲ ਦੇ ਵਿਦਿਆਰਥੀਆਂ ਨੂੰ ਐਕਸਟ੍ਰਰਾ ਕਲਾਸਾਂ ਲਗਾ ਕੇ ਉਨ੍ਹਾਂ ਦੇ ਗਿਆਨ ਵਿਚ ਵਾਧਾ ਕੀਤਾ ਜਾ ਰਿਹਾ ਹੈ। ਅਧਿਆਪਕਾ ਅਮਨਦੀਪ ਕੌਰ ਨੇ ਦੱਸਿਆ ਕਿ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ 'ਚ ਸੁਧਾਰ ਲਈ ਨਾ ਸਿਰਫ ਐਕਸਟ੍ਰਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ ਸਗੋਂ ਜਮਾਤ ਦੇ ਹਰ ਇਕ ਵਿਦਿਆਰਥੀ ਦੇ ਬੌਧਿਕ ਪੱਧਰ ਅਤੇ ਘਰੇਲੂ ਪ੍ਰੀਖਿਆਵਾਂ 'ਚ ਕਾਰਗੁਜ਼ਾਰੀ ਮੁਤਾਬਕ ਉਨ੍ਹਾਂ ਵੱਲ ਨਿੱਜੀ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਾ ਸਿਰਫ ਵਿਦਿਆਰਥੀਆਂ ਨੂੰ ਨਾ ਸਿਰਫ ਵਿਸ਼ੇ ਦੀ ਤਿਆਰੀ ਯੋਜਨਾਬੱਧ ਢੰਗ ਨਾਲ ਕਰਵਾਈ ਜਾ ਰਹੀ ਹੈ ਸਗੋਂ ਉਨ੍ਹਾਂ ਦੇ ਮਨੋਬਲ ਚ ਵੀ ਵਾਧਾ ਕੀਤਾ ਜਾ ਰਿਹਾ ਹੈ। ਅਧਿਆਪਕਾ ਅਮਨਦੀਪ ਕੌਰ ਨੇ ਆਸ ਪ੍ਰਗਟਾਈ ਕਿ ਅਗਾਮੀ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੇਗ

   
  
  ਮਨੋਰੰਜਨ


  LATEST UPDATES











  Advertisements