View Details << Back

ਵਿਵਾਦਾਂ ਚ ਘਿਰਿਆ ਤੂਰ ਪੱਤੀ ਦਾ ਬਣ ਰਿਹਾ ਨਵਾਂ ਪਾਰਕ
ਕੈਬਨਿਟ ਮੰਤਰੀ ਸਿੰਗਲਾ ਨੇ ਨੀਹ ਪੱਥਰ ਰੱਖ ਕੇ ਸ਼ੂਰੁ ਕਰਵਾਇਆ ਸੀ ਕੰਮ

ਭਵਾਨੀਗੜ (ਗੁਰਵਿੰਦਰ ਸਿੰਘ ) ਪਿਛਲੇ ਦਿਨ ਹੀ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਭਵਾਨੀਗੜ੍ਹ ਦੇ ਵੱਖ-ਵੱਖ ਥਾਵਾਂ ਤੇ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ ਸਨ ਜਿਨ੍ਹਾਂ ਵਿਚੋਂ ਤੂਰ ਪੱਤੀ ਭਵਾਨੀਗਡ਼੍ਹ ਵਿਖੇ ਟੋਭੇ ਵਾਲੀ ਜਗ੍ਹਾ ਤੇ ਪਾਰਕ ਬਣਾਉਣ ਦਾ ਕਾਰਜ ਵੀ ਆਰੰਭ ਹੋਇਆ ਸੀ ਅਤੇ ਕੈਬਨਿਟ ਮੰਤਰੀ ਸਿੰਗਲਾ ਵੱਲੋਂ ਉਚੇਚੇ ਤੌਰ ਤੇ ਪਾਰਕ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਸੀ ਤੇ ਪ੍ਰਸ਼ਾਸਨ ਵੱਲੋਂ ਇਸ ਪਾਰਕ ਨੂੰ ਬਣਾਉਣ ਦਾ ਕੰਮ ਆਰੰਭ ਕਰ ਦਿੱਤਾ ਗਿਆ ਸੀ ਪਰ ਅੱਜ ਇਸ ਪਾਰਕ ਵਾਲੀ ਜਗ੍ਹਾ ਤੇ ਇਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ । ਤੂਰ ਪੱਤੀ ਦੇ ਵਸਨੀਕ ਕੁਝ ਪਰਿਵਾਰਾਂ ਵੱਲੋਂ ਅੱਜ ਪਾਰਕ ਬਣਾਉਣ ਦਾ ਵਿਰੋਧ ਕੀਤਾ ਗਿਆ ਇਸ ਮੌਕੇ ਇਕੱਤਰ ਹੋਏ ਲੋਕਾਂ ਨੇ ਦੋਸ਼ ਲਾਏ ਕਿ ਪਾਰਕ ਬਣਾਉਣ ਲਈ ਉਹਨਾਂ ਨੂੰ ਵਿਸ਼ਵਾਸ਼ ਵਿੱਚ ਨਹੀਂ ਲਿਆ ਗਿਆ । ਉਨ੍ਹਾਂ ਬਿਨਾਂ ਨਾ ਲਏ ਕੁੱਝ ਸਿਆਸੀ ਆਗੂਆਂ ਤੇ ਦੋਸ਼ ਲਾਉਂਦਿਆਂ ਆਖਿਆ ਕਿ ਇਸ ਸਾਂਝੀ ਜਗ੍ਹਾ ਦਾ ਕੇਸ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ ਅਤੇ ਮਾਨਯੋਗ ਹਾਈ ਕੋਰਟ ਵੱਲੋਂ ਇਸ ਜਗ੍ਹਾ ਤੇ ਸਟੇਅ ਦਿੱਤੀ ਹੋਈ ਹੈ ਉਹਨਾਂ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਪਾਰਕ ਬਣਾਉਣ ਦਾ ਕੰਮ ਬੰਦ ਕੀਤਾ ਜਾਵੇ ਨਹੀਂ ਤਾਂ ਉਨ੍ਹਾਂ ਵੱਲੋਂ ਸੰਘਰਸ਼ ਉਲੀਕਿਆ ਜਾਵੇਗਾ । ਉਨ੍ਹਾਂ ਆਖਿਆ ਕਿ ਹਾਈ ਕੋਰਟ ਵੱਲੋਂ ਦਿੱਤੀ ਸਟੇਅ ਦੇ ਕਾਗਜ਼ ਉਹ ਜਲਦ ਹੀ ਮੀਡੀਆ ਸਾਹਮਣੇ ਰੱਖਣਗੇ । ਇਸ ਸਬੰਧੀ ਤੂਰ ਪੱਤੀ ਦੇ ਹੋਰ ਪਰਿਵਾਰਾਂ ਨਾਲ ਗੱਲਬਾਤ ਕੀਤੀ ਤਾ ਮੋਜੂਦ ਗੋਲਡੀ ਤੂਰ ਨੇ ਦੱਸਿਆ ਕਿ ਤਕਰੀਬਨ ਅੱਸੀ ਪ੍ਰਤੀਸ਼ਤ ਤੋ ਓੁਪਰ ਮੁਹੱਲਾ ਵਾਸੀ ਪਾਰਕ ਬਣਾਉਣ ਲਈ ਆਪਣੀ ਸਹਿਮਤੀ ਦੇ ਚੁੱਕੇ ਹਨ ਓੁਹਨਾ ਆਖਿਆ ਕਿ ਟੋਭੇ ਵਾਲੀ ਜਗਾ ਤੇ ਸਾਰੇ ਸ਼ਹਿਰ ਦਾ ਕੂੜਾ ਕਰਕਟ ਗਿਰਦਾ ਸੀ ਤੇ ਜਿਸ ਕਾਰਨ ਸਾਰੇ ਪੱਤੀ ਦੇ ਲੋਕ ਇਸ ਤੋ ਦੁੱਖੀ ਸਨ ਪਰ ਜਦੋ ਇਥੇ ਪਾਰਕ ਬਣਾਉਣ ਦਾ ਪ੍ਰਪੋਜਲ ਆਇਆ ਤਾ ਸਾਰਿਆਂ ਨੇ ਇਸ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਆਪਣੀ ਸਹਿਮਤੀ ਵੀ ਦਿੱਤੀ। ਓੁਹਨਾ ਆਖਿਆ ਕਿ ਪਾਰਕ ਬਣਨ ਨਾਲ ਤੂਰ ਪੱਤੀ ਤੋ ਇਲਾਵਾ ਆਲੇ ਦੁਆਲੇ ਪਰਿਵਾਰਾਂ ਦੇ ਬੱਚਿਆਂ ਅਤੇ ਅੋਰਤਾ ਨੂੰ ਇਸ ਦਾ ਲਾਭ ਹੋਵੇਗਾ । ਇਸ ਸੰਬੰਧੀ ਜਦੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨਾਲ ਗੱਲ ਕਰਨੀ ਚਾਹੀ ਤਾਂ ਉਹ ਮੌਜੂਦ ਨਹੀਂ ਸਨ । ਪਾਰਕ ਦਾ ਵਿਰੋਧ ਕਰਨ ਵਾਲਿਆਂ ਵਿੱਚ ਭੋਲਾ ਖਾਂ ਤੂਰ ਪੱਤੀ ,ਪਿਆਰਾ ਸਿੰਘ, ਭੂਰਾ ਖਾਂ, ਨਿਰਭੈ ਸਿੰਘ, ਹਰਪਾਲ ਬਿੱਟੂ,ਅਮਰੀਕ ਸਿੰਘ ਤੂਰ ਪਤੀ ,ਨਾਇਬ ਸਿੰਘ, ਕੁਲਵਿੰਦਰ ਸਿੰਘ, ਮੀਤ ਖਾਂ ਤੂਰ ਪੱਤੀ, ਸਲੀਮ ਖਾਂ
ਤੋਂ ਇਲਾਵਾ ਹੋਰ ਲੋਕ ਵੀ ਮੌਜੂਦ ਸਨ ।


   
  
  ਮਨੋਰੰਜਨ


  LATEST UPDATES











  Advertisements