View Details << Back

ਹਰਮਨ ਸਿੰਘ ਹਰਦਿੱਤਪੁਰਾ ਨੇ ਜਿੱਤਿਆ ਗੋਲਡ ਮੈਡਲ
ਉਸਤਾਦ ਪਵਿੱਤਰ ਸਿੰਘ ਸੰਗਤਪੁਰ ਦੇ ਅਸ਼ੀਰਵਾਦ ਨਾਲ ਜਿੱਤਿਆ ਗੋਲਡ ਮੈਡਲ: ਹਰਮਨ ਸਿੰਘ

ਭਵਾਨੀਗੜ (ਗੁਰਵਿੰਦਰ ਸਿੰਘ ਰੋਮੀ) ਬੀਤੇ ਦਿਨੀਂ ਸੰਗਰੂਰ ਵਿਖੇ ਓਪਨ ਜ਼ਿਲਾ ਦੌੜਾਂ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਸੌਲਾ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੇ ਹਿੱਸਾ ਲਿਆ ਉਥੇ ਹੀ ਭਵਾਨੀਗੜ੍ਹ ਦੇ ਨੇੜਲੇ ਪਿੰਡ ਹਰਦਿੱਤਪੁਰਾ ਦੇ ਹਰਮਨ ਸਿੰਘ ਪੁੱਤਰ ਧਰਮ ਸਿੰਘ ਨੇ ਵੀ ਹਿੱਸਾ ਲਿਆ ਜਿਸ ਵਿੱਚ ਹਰਮਨ ਸਿੰਘ ਨੇ ਦੋ ਕਿਲੋਮੀਟਰ ਦੀ ਦੌੜ ਨੂੰ ਸਿਰਫ਼ ਛੇ ਮਿੰਟ ਬਿਆਲੀ ਸੈਕਿੰਡ ਵਿੱਚ ਪੂਰਾ ਕਰ ਕੇ ਗੋਲਡ ਮੈਡਲ ਅਪਣੇ ਨਾਂ ਕਰ ਲਿਆ । ਗੋਲਡ ਮੈਡਲ ਅਤੇ ਪ੍ਰਸੰਸਾ ਪੱਤਰ ਸੰਗਰੂਰ ਤੋਂ ਵਾਇਸ ਚੇਅਰਮੈਨ ਰਸਵਿੰਦਰ ਸਿੰਘ ਨੇ ਦਿੱਤਾ ਅੱਜ ਭਵਾਨੀਗੜ੍ਹ ਵਿਖੇ ਅਪਣੇ ਉਸਤਾਦ ਪਵਿੱਤਰ ਸਿੰਘ ਸੰਗਤਪੁਰ ਦੇ ਨਾਲ ਗੋਲਡ ਮੈਡਲ ਵਿਜੇਤਾ ਹਰਮਨ ਸਿੰਘ ਹਰਦਿੱਤਪੁਰਾ ਨੇ ਕਿਹਾ ਇਹ ਗੋਲਡ ਮੈਡਲ ਮੈ ਅਪਣੇ ਉਸਤਾਦ ਪਵਿੱਤਰ ਸਿੰਘ ਸੰਗਤਪੁਰ ਜੀ ਵੱਲੋਂ ਕਰਵਾਈ ਸਖ਼ਤ ਮਿਹਨਤ ਸਦਕਾ ਜਿੱਤਿਆ ਹਾ ਮੈਂ ਅੱਗੇ ਹੋਰ ਸਖ਼ਤ ਮਿਹਨਤ ਕਰਕੇ ਨੈਸ਼ਨਲ ਅਤੇ ਇੰਟਰਨੈਸ਼ਨਲ ਖੇਡਾਂ ਵਿੱਚ ਵੀ ਭਾਗ ਲੈ ਕੇ ਅਪਣੇ ਇਲਾਕੇ ਭਵਾਨੀਗੜ੍ਹ , ਉਸਤਾਦ ਅਤੇ ਮਾਪਿਆਂ ਦਾ ਨਾਂ ਰੋਸ਼ਨ ਕਰਾਂਗਾ । ਇਸੇ ਤਰ੍ਹਾਂ ਹਰਮਨ ਸਿੰਘ ਦੇ ਉਸਤਾਦ ਪਵਿੱਤਰ ਸਿੰਘ ਸੰਗਤਪੁਰ ਨੇ ਵੀ ਕਿਹਾ ਕਿ ਮੈਨੂੰ ਹਰਮਨ ਵਰਗੇ ਮਿਹਨਤੀ ਬੱਚਿਆਂ ਤੇ ਮਾਣ ਹੈ ਅੱਜ ਮੈਂ ਹਰਮਨ ਸਿੰਘ ਹਰਦਿੱਤਪੁਰਾ ਵੱਲੋਂ ਜਿੱਤੇ ਗੋਲਡ ਮੈਡਲ ਸਦਕਾ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਿਹਾ ਹਾਂ । ਉਨ੍ਹਾਂ ਹੋਰ ਬੱਚਿਆਂ ਨੂੰ ਵੀ ਖੇਡਾਂ ਵਿੱਚ ਕੁੱਦਣ ਦੀ ਸਲਾਹ ਦਿੱਤੀ ।

   
  
  ਮਨੋਰੰਜਨ


  LATEST UPDATES











  Advertisements