View Details << Back

ਬਾਲ ਮੰਡਲੀ ਵਲੋ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
ਲੋੜਵੰਦ ਬੱਚਿਆਂ ਨੂੰ ਵੰਡੀਆਂ ਕਾਪੀਆਂ

ਭਵਾਨੀਗੜ 24 ਜਨਵਰੀ ( ਗੁਰਵਿੰਦਰ ਸਿੰਘ ਰੋਮੀ) ਕਿਸਾਨੀ ਸੰਘਰਸ਼ ਦੇ ਚਲਦਿਆਂ ਜਿਥੇ ਸਮਾਜ ਦਾ ਹਰ ਵਰਗ ਇਸ ਮਸਲੇ ਦੇ ਹੱਲ ਹੋ ਜਾਣ ਦੀਆਂ ਕਾਮਨਾਵਾ ਕਰ ਰਿਹਾ ਹੈ ਤੇ ਆਪੋ ਆਪਣੇ ਪੱਧਰ ਤੇ ਬਨਦਾ ਫਰਜ ਅਦਾ ਕਰ ਰਿਹਾ ਹੈ ਓੁਥੇ ਹੀ ਅੱਜ ਭਵਾਨੀਗੜ ਵਿਖੇ ਓੁਘੇ ਸਮਾਜਸੇਵੀ ਤਰਸੇਮ ਬਾਬਾ ਅਤੇ ਹੰਸ ਰਾਜ ਨਫਰੀਆ ਦੀ ਅਗਵਾੲੀ ਵਿੱਚ ਨਿੱਕੇ ਬੱਚਿਆਂ ਨੇ ਦਿੱਲੀ ਬਾਡਰਾ ਤੇ ਬੈਠੇ ਕਿਸਾਨਾਂ ਦੀ ਚੜਦੀਕਲਾ ਅਤੇ ਕਾਮਯਾਬੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ । ਇਸ ਮੋਕੇ ਲੋੜਵੰਦ ਵਿਦਿਆਰਥੀਆਂ ਨੂੰ ਕਾਪੀਆਂ ਵੀ ਵੰਡੀਆਂ ਗਈਆ । ਇਸ ਮੋਕੇ ਹੰਸ ਰਾਜ ਨਫਰੀਆ ਜਰਨਲ ਸੈਕਟਰੀ ਬਹੁਜਨ ਸਮਾਜ ਪਾਰਟੀ ਨੇ ਦੱਸਿਆ ਕਿ ਓੁਹਨਾ ਦੀ ਪਾਰਟੀ ਵਲੋ ਕਿਸਾਨਾਂ ਅਤੇ ਜਮਦੂਰਾ ਦੀਆਂ ਹੱਕੀ ਮੰਗਾਂ ਲਈ ਪਹਿਲੇ ਦਿਨ ਤੋ ਹੀ ਸੰਘਰਸ਼ ਵਿੱਢਿਆ ਹੋਇਆ ਹੈ ਕਿਸਾਨੀ ਸੰਘਰਸ਼ ਬਾਰੇ ਓੁਹ ਪਿਛਲੇ ਸਮਿਆਂ ਤੋ ਹੀ ਕਿਸਾਨ ਭਰਾਵਾਂ ਦਾ ਸਾਥ ਦੇ ਰਹੇ ਹਨ ਅਤੇ ਹੁਣ ਗਣਤੰਤਰ ਦਿਵਸ ਮੋਕੇ ਵੀ ਓੁਹਨਾ ਦੀ ਪਾਰਟੀ ਕੇਦਰ ਤੋ ਮੰਗ ਕਰਦੀ ਹੈ ਕਿ ਕਿਸਾਨਾਂ ਖਿਲਾਫ ਪਾਸ ਕੀਤੇ ਕਾਲੇ ਕਾਨੂੰਨ ਰੱਦ ਕਰਕੇ ਲੋਕਾਂ ਦੀਆਂ ਹੱਕੀ ਮੰਗਾਂ ਮੰਨੀਆਂ ਜਾਣ ਓੁਹਨਾ ਕੇਦਰ ਤੇ ਵਰਦਿਆ ਆਖਿਆ ਕਿ ਕਿਰਤੀਆਂ ਖਿਲਾਫ ਵੀ ਕੇਦਰ ਦਾ ਰਵੱਈਆ ਬਹੁਤ ਮਾੜਾ ਹੈ ਤੇ ਕਿਰਤੀਆਂ ਖਿਲਾਫ ਬਣਾਏ ਕਾਨੂੰਨ ਵੀ ਵਾਪਸ ਲਵੇ ਕੇਦਰ ਸਰਕਾਰ। ਇਸ ਮੋਕੇ ਬਾਬਾ ਚਰਨਜੀਤ ਸਿੰਘ ਹੈਡ ਗਰੰਥੀ ਗੁਰਦੁਆਰਾ ਰਵੀਦਾਸ ਜੀ ਮਹਾਰਾਜ.ਪ੍ਰਧਾਨ ਨਾਹਰ ਸਿੰਘ .ਹੈਪੀ ਸਿੰਘ .ਗੁਰਪ੍ਰੀਤ ਸਿੰਘ ਬੀਬੜ. ਮਾਸਟਰ ਸਰਮੁੱਖ ਸਿੰਘ .ਡਾਕਟਰ ਗੁਰਜੰਟ ਸਿੰਘ ਤੋ ਇਲਾਵਾ ਬੀਬਾ ਨਰਿੰਦਰ ਕੋਰ ਭਰਾਜ ਵੀ ਮੋਜੂਦ ਸਨ ।

   
  
  ਮਨੋਰੰਜਨ


  LATEST UPDATES











  Advertisements