View Details << Back

ਬਿਕਰਮ ਸਿੰਘ ਜੱਸੀ ਦੀ ਘਰ ਵਾਪਸੀ
ਮੁੜ ਅਕਾਲੀ ਦਲ ਬਾਦਲ ਚ ਸ਼ਾਮਲ ਹੋਏ ਬਿਕਰਮ ਜੱਸੀ

ਭਵਾਨੀਗੜ 26 ਜਨਵਰੀ (ਗੁਰਵਿੰਦਰ ਸਿੰਘ) ਅਕਾਲੀ ਦਲ ਬਾਦਲ ਵਲੋ ਜਮੀਨ ਤੇ ਕੰਮ ਕਰਨ ਅਤੇ ਅਗਲੀਆਂ ਚੋਣਾਂ ਨੂੰ ਵੇਖਦਿਆਂ ਆਪਣੀ ਪਕੜ ਬਣਾਉਣੀ ਸ਼ੁਰੂ ਕਰ ਦਿੱਤੀ ਹੈ । ਅੱਜ ਬਿਕਰਮ ਸਿੰਘ ਜੱਗੀ ਪ੍ਰਧਾਨ ਗੁਰੂ ਰਵੀਦਾਸ ਵੈਲਫੇਅਰ ਸੋਸਾਇਟੀ ਆਪਣੇ ਸਾਥੀਆਂ ਸਮੇਤ ਘਰ ਵਾਪਸੀ ਕਰ ਗਏ ਹਨ ਅਤੇ ਆਪਣੀ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀਦਲ ਬਾਦਲ ਵਿੱਚ ਸ਼ਾਮਲ ਹੋ ਗਏ । ਇਸ ਮੋਕੇ ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਬਿਕਰਮ ਜੱਗੀ ਨੂੰ ਸਿਰੋਪਾ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੋਕੇ ਬਾਬੂ ਗਰਗ ਨੇ ਆਖਿਆ ਕਿ ਸ਼੍ਰੋਮਣੀ ਅਕਾਲੀਦਲ ਸਦਾ ਹੀ ਆਮ ਲੋਕਾ ਦੀ ਪਾਰਟੀ ਰਹੀ ਹੈ ਅਤੇ ਨੋਜਵਾਨਾ ਦੀ ਕਦਰ ਕਰਨ ਵਾਲੀ ਪਾਰਟੀ ਹੈ ਤੇ ਕਿਸੇ ਨਾ ਕਿਸੇ ਕਾਰਨ ਵੱਸ ਪਾਰਟੀ ਤੋ ਦੂਰ ਹੋਏ ਵਰਕਰ ਹੁਣ ਘਰ ਵਾਪਸੀ ਕਰਨ ਲੱਗੇ ਹਨ ਤਾ ਓੁਹ ਵਰਕਰਾਂ ਨੂੰ ਜੀ ਆਇਆਂ ਆਖਦੇ ਹਨ ਓੁਹਨਾ ਆਖਿਆ ਕਿ ਪਾਰਟੀ ਹਰ ਵਰਕਰ ਨੂੰ ਬਣਦਾ ਮਾਣ ਸਨਮਾਨ ਦੇਵੇਗੀ । ਇਸ ਮੋਕੇ ਓੁਹਨਾ ਹੋਰਨਾਂ ਵਰਕਰ ਜੋ ਕਿਸੇ ਨਾ ਕਿਸੇ ਕਾਰਨ ਪਾਰਟੀ ਤੋ ਦੂਰ ਹੋਏ ਹਨ ਨੂੰ ਵੀ ਅਪੀਲ ਕੀਤੀ ਕਿ ਸੂਬੇ ਦੀ ਭਲਾਈ ਲਈ ਓੁਹ ਵੀ ਘਰ ਪਰਤਣ ਤਾ ਕਿ ਪੰਜਾਬ ਨੂੰ ਮੁੜ ਲੀਹਾਂ ਤੇ ਲਿਆਦਾ ਜਾ ਸਕੇ। ਇਸ ਮੋਕੇ ਓੁਹਨਾ ਨਾਲ ਰਵਜਿੰਦਰ ਸਿੰਘ ਕਾਕੜਾ. ਪ੍ਰਤਾਪ ਢਿਲੋ. ਡੁਗਲਾ. ਹਰਮਨ ਬਾਜਵਾ ਵੀ ਮੋਜੂਦ ਸਨ। ਸਿਰੋਪਾ ਪਾ ਕੇ ਪਾਰਟੀ ਚ ਸ਼ਾਮਲ ਕਰਦੇ ਬਾਬੂ ਗਰਗ।

   
  
  ਮਨੋਰੰਜਨ


  LATEST UPDATES











  Advertisements