View Details << Back

ਪ੍ਰੈਸ ਕਲੱਬ ਭਵਾਨੀਗੜ ਦੀ ਸਲਾਨਾ ਚੋਣ ਸਰਬ ਸੰਮਤੀ ਨਾਲ ਚੜੀ ਨੇਪਰੇ
ਗੁਰਪ੍ਰੀਤ ਸਿੰਘ ਗਰੇਵਾਲ ਬਣੇ ਪ੍ਰੈਸ ਕਲੱਬ ( ਰਜਿ) ਦੇ ਪ੍ਰਧਾਨ

ਭਵਾਨੀਗੜ ( ਗੁਰਵਿੰਦਰ ਸਿੰਘ ਰੋਮੀ) ਪ੍ਰੈਸ ਕਲੱਬ ਭਵਾਨੀਗੜ੍ਹ ਰਜਿ ਦੀ ਸਾਲਾਨਾ ਚੋਣ ਮੀਟਿੰਗ ਮੀਡੀਆ ਸੈਂਟਰ ਭਵਾਨੀਗੜ੍ਹ ਵਿਖੇ ਵਿਜੈ ਸਿੰਗਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ । ਮੀਟਿੰਗ ਵਿੱਚ ਸਾਰੇ ਮੈਂਬਰਾਂ ਨੇ ਲੌਕਡਾਊਨ ਦੌਰਾਨ ਪ੍ਰਧਾਨ ਅਤੇ ਸਮੁੱਚੀ ਟੀਮ ਵੱਲੋਂ ਨਿਭਾਈ ਜਿੰਮੇਵਾਰੀ ਦੀ ਸ਼ਲਾਘਾ ਕੀਤੀ ਗਈ । ਸੀਨੀਅਰ ਪੱਤਰਕਾਰ ਰਵੀ ਅਜ਼ਾਦ ਦੀ ਅਚਾਨਕ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਦਿੱਲੀ ਕਿਸਾਨ ਮੋਰਚੇ ਦੌਰਾਨ ਕਿਸਾਨਾਂ ਅਤੇ ਪੱਤਰਕਾਰਾਂ ਤੇ ਬਣਾਏ ਪੁਲੀਸ ਕੇਸਾਂ ਦੀ ਨਿਖੇਧੀ ਕੀਤੀ ਗਈ । ਸਰਬਸੰਮਤੀ ਨਾਲ ਨਵੀਂ ਚੋਣ ਕੀਤੀ ਗਈ ਜਿਸ ਵਿੱਚ ਮੁੱਖ ਸਰਪ੍ਰਸਤ ਮੇਜਰ ਸਿੰਘ ਮੱਟਰਾਂ ,ਚੇਅਰਮੈਨ ਗੁਰਦਰਸ਼ਨ ਸਿੰਘ ਸਿੱਧੂ , ਪ੍ਰਧਾਨ ਗੁਰਪ੍ਰੀਤ ਸਿੰਘ ਗਰੇਵਾਲ ,ਜਨਰਲ ਸਕੱਤਰ ਰਾਜ ਕੁਮਾਰ ਖੁਰਮੀ , ਸੀਨੀਅਰ ਮੀਤ ਪ੍ਰਧਾਨ ਵਿਜੈ ਸਿੰਗਲਾ , ਸੀਨੀਅਰ ਮੀਤ ਪ੍ਰਧਾਨ ਅਮਨਦੀਪ ਸਿੰਘ ਮਾਝਾ , ਖਜਾਨਚੀ ਮਨਦੀਪ ਕੁਮਾਰ ਅੱਤਰੀ , ਮੀਤ ਪ੍ਰਧਾਨ ਗੁਰਵਿੰਦਰ ਸਿੰਘ ਰੋਮੀ , ਜੁਆਇੰਟ ਸਕੱਤਰ ਕ੍ਰਿਸ਼ਨ ਗਰਗ , ਪ੍ਰਚਾਰ ਸਕੱਤਰ ਪ੍ਰਮਜੀਤ ਸਿੰਘ ਕਲੇਰ , ਜਥੇਬੰਦਕ ਸਕੱਤਰ ਇਕਬਾਲ ਸਿੰਘ ਫੱਗੂਵਾਲਾ ਅਤੇ ਦਫਤਰ ਸਕੱਤਰ ਭੀਮਾ ਭੱਟੀਵਾਲ ਚੁਣੇ ਗਏ ।

   
  
  ਮਨੋਰੰਜਨ


  LATEST UPDATES











  Advertisements