View Details << Back

ਦੋ ਅਜਾਦ ਉਮੀਦਵਾਰਾਂ ਦੇ ਕਥਿਤ ਧੋਖੇ ਨਾਲ ਕਾਗਜ਼ ਵਾਪਸ ਕਰਵਾਉਣ ਵਿਰੁੱਧ ਨਾਅਰੇਬਾਜ਼ੀ ਕੀਤੀ 

ਭਵਾਨੀਗੜ੍ਹ  , 5 ਫਰਵਰੀ (ਗੁਰਵਿੰਦਰ ਸਿੰਘ)ਨਗਰ ਕੌਂਸਲ ਭਵਾਨੀਗੜ੍ਹ ਦੀ ਚੋਣ ਵਿੱਚ ਖੜੇ 2 ਅਜਾਦ ਉਮੀਦਵਾਰਾਂ ਨੇ ਪ੍ਰਸਾਸ਼ਨ ਤੇ ਕਥਿਤ ਧੋਖੇ ਨਾਲ ਕਾਗਜ਼ ਵਾਪਸ ਕਰਵਾਉਣ ਦੇ ਦੋਸ਼ ਲਗਾਕੇ ਇੱਥੇ ਐਸਡੀਐਮ ਦਫਤਰ ਵਿਖੇ ਰੋਸ਼ ਪ੍ਰਦਰਸ਼ਨ ਕੀਤਾ  ।ਇਸ ਮੌਕੇ ਵਾਰਡ ਨੰਬਰ 15 ਤੋਂ ਅਜਾਦ ਉਮੀਦਵਾਰ ਚਮਕੌਰ ਸਿੰਘ ਅਤੇ ਵਾਰਡ ਨੰਬਰ 5 ਤੋਂ ਅਜਾਦ ਉਮੀਦਵਾਰ ਜਸਵਿੰਦਰ ਕੌਰ ਨੇ ਦੱਸਿਆ ਕਿ ਉਹ ਦੋਵੇਂ ਪਤੀ ਪਤਨੀ ਅੱਜ 12 ਵਜੇ ਐਸਡੀਐਮ ਦਫਤਰ ਵਿਖੇ ਚੋਣ ਨਿਸ਼ਾਨ ਲੈਣ ਲਈ ਆਏ ਸੀ ,ਪਰ ਦਫਤਰ ਅਧਿਕਾਰੀਆਂ ਨੇ ਉਨ੍ਹਾਂ ਤੋਂ ਅੰਗਰੇਜ਼ੀ ਵਿੱਚ ਲਿਖੇ ਹੋਏ ਕਾਗਜ ਵਾਪਸੀ ਦੇ ਫਾਰਮ ਤੇ ਦਸਤਖਤ ਕਰਵਾ ਲਏ । ਫਿਰ ਜਦੋਂ ਉਹ  3 ਵਜੇ ਆਏ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਤੁਸੀਂ ਤਾਂ ਕਾਗਜ ਵਾਪਸ ਲੈ ਲਏ । ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ  । ਇਸ ਮੌਕੇ ਆਮ ਆਦਮੀ ਪਾਰਟੀ ਦੀ ਆਗੂ ਨਰਿੰਦਰ ਕੌਰ ਭਰਾਜ ਅਤੇ ਅਜਾਦ ਉਮੀਦਵਾਰ ਮਾਲਵਿੰਦਰ ਸਿੰਘ ਨੇ ਕਿਹਾ ਕਿ ਇਹ ਸ਼ਰੇਆਮ ਧੱਕੇਸ਼ਾਹੀ ਕੀਤੀ ਗਈ ਹੈ ਅਤੇ ਉਹ ਇਸ ਦਾ ਡਟਕੇ ਵਿਰੋਧ ਕਰਦੇ ਹਨ  । ਦੂਜੇ ਪਾਸੇ ਡਾ ਕਰਮਜੀਤ ਸਿੰਘ ਐਸਡੀਐਮ ਭਵਾਨੀਗੜ੍ਹ-ਕਮ- ਰਿਟਰਨਿੰਗ ਅਫਸਰ ਨੇ ਦੱਸਿਆ ਕਿ ਇਨ੍ਹਾਂ ਉਮੀਦਵਾਰਾਂ ਨੇ ਕਾਗਜ ਵਾਪਸੀ ਦੇ ਫਾਰਮ ਹੀ ਲਏ ਸੀ ਅਤੇ ਅਸੀਂ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਵੀ ਦਿੱਤੀ ਸੀ । ਇਨ੍ਹਾਂ ਉਮੀਦਵਾਰਾਂ ਨੇ ਆਪਣੀ ਮਰਜੀ ਨਾਲ ਕਾਗਜ਼ ਵਾਪਸ ਲਏ ਹਨ ।
ਐਸਡੀਐਮ ਦਫਤਰ ਭਵਾਨੀਗੜ੍ਹ ਅੱਗੇ ਰੋਸ਼ ਪ੍ਰਦਰਸ਼ਨ ਕਰਦੇ ਹੋਏ ਅਜਾਦ ਉਮੀਦਵਾਰ ਤੇ ਸਮਰਥਕ  ।


   
  
  ਮਨੋਰੰਜਨ


  LATEST UPDATES











  Advertisements