View Details << Back

ਵਾਰਡ ਨੰ 6 ਤੋ ਅਜਾਦ ਓੁਮੀਦਵਾਰ ਕ੍ਰਾਂਤੀ ਦੀ ਚੋਣ ਮੁਹਿੰਮ ਸਿਖਰਾਂ ਤੇ
ਵੱਡੀ ਗਿਣਤੀ ਚ ਵਾਰਡ ਵਾਸੀਆਂ ਨਾਲ ਵੋਟਾਂ ਪਾਓੁਣ ਦੀ ਕੀਤੀ ਅਪੀਲ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਅੱਜ ਪੂਰੇ ਪੰਜਾਬ ਵਿੱਚ ਚੋਣਾਂ ਦਾ ਜਾਦੂ ਸਭ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਸਾਰੇ ਉਮੀਦਵਾਰ ਆਪੋਂ ਅਪਣੀ ਜਿੱਤ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ ਉਥੇ ਹੀ ਭਵਾਨੀਗੜ੍ਹ ਵਾਰਡ ਨੰਬਰ ਛੇ ਕਰਨਵੀਰ ਸਿੰਘ ਕ੍ਰਾਂਤੀ ਨੇ ਅੱਜ ਫੇਰ ਵਾਰਡ ਨੰਬਰ ਛੇ ਦੇ ਵਿਸ਼ਾਲ ਇਕੱਠ ਨਾਲ਼ ਡੋਰ ਟੂ ਡੋਰ ਕੀਤਾ । ਵੱਡੇ ਇਕੱਠ ਨੇ ਮਾਰਚ ਕਰਨ ਤੋਂ ਪਹਿਲਾਂ ਭਵਾਨੀਗੜ੍ਹ ਦੇ ਸ਼ਹੀਦ ਭਗਤ ਸਿੰਘ ਚੌਕ ਵਿੱਚ ਪਹੁੰਚ ਸ਼ਹੀਦ ਭਗਤ ਸਿੰਘ ਦੇ ਸਟੈਚੂ ਨੂੰ ਨਮਸਕਾਰ ਕਰ ਕੇ ਮਾਰਚ ਸ਼ੁਰੂ ਕੀਤਾ। ਜ਼ਿਕਰਯੋਗ ਹੈ ਇਸ ਮਾਰਚ ਵਿੱਚ ਔਰਤਾਂ ਅਤੇ ਨੌਜਵਾਨਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਸਾਰਿਆਂ ਨੇ ਵੋਟ ਫਾਰ ਕ੍ਰਾਂਤੀ ਅਤੇ ਸ਼ਹੀਦ ਭਗਤ ਸਿਹਾਂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਦੇ ਨਾਹਰਿਆਂ ਨਾਲ ਅਕਾਸ਼ ਗੂੰਜਣ ਲਾ ਦਿੱਤਾ । ਮੌਕੇ ਤੇ ਬੋਲਦਿਆਂ ਕਰਨਵੀਰ ਸਿੰਘ ਕ੍ਰਾਂਤੀ ਨੇ ਕਿਹਾ ਵਾਰਡ ਵਾਸੀਆਂ ਵੱਲੋਂ ਮਿਲ ਰਹੇ ਪਿਆਰ, ਅਸ਼ੀਰਵਾਦ ਸਦਕਾ ਹੌਸਲੇ ਬੁਲੰਦ ਹਨ ਇਹ ਚੋਣ ਸਭ ਦੇ ਅਸ਼ੀਰਵਾਦ ਵੋਟ ਅਤੇ ਸਹਿਯੋਗ ਨਾਲ ਵੱਡੀ ਲੀਡ ਨਾਲ ਜਿੱਤੀ ਜਾਵੇਗੀ । ਇਸ ਮੌਕੇ ਉਨਾਂ ਦੇ ਪਿਤਾ ਸ੍ਰ ਚਰਨ ਸਿੰਘ ਚੋਪੜਾ ਨੇਂ ਵਿਸ਼ਾਲ ਇਕੱਠ ਵਿੱਚ ਪਹੁੰਚਣ ਵਾਲਿਆਂ ਸਭ ਦਾ ਧੰਨਵਾਦ ਅਤੇ ਵਾਰਡ ਦੇਣ ਸੂਝਵਾਨ ਵੋਟਰਾਂ ਨੂੰ ਚੋਣ ਨਿਸ਼ਾਨ ਮੋਮਬੱਤੀਆਂ ਤੇ ਮੋਹਰ ਲਾਉਣ ਲਈ ਅਪੀਲ ਵੀ ਕੀਤੀ ਅਤੇ ਕਿਹਾ ਕਿ ਆਓ ਸਾਰੇ ਰਲ ਮਿਲ ਮੋਮਬੱਤੀਆਂ ਬਾਲ ਭ੍ਰਿਸ਼ਟਾਚਾਰ ਦੇ ਹਨੇਰੇ ਨੂੰ ਦੂਰ ਭਜਾਈਏ।

   
  
  ਮਨੋਰੰਜਨ


  LATEST UPDATES











  Advertisements