View Details << Back

ਰਹਿਬਰ ਐਰੂਯਵੈਦਿਕ ਅਤੇ ਯੂਨਾਨੀ ਮੈਡੀਕਲ ਕਾਲਜ ਵਿਖੇ 'ਵਰਲਡ ਯੂਨਾਨੀ ਡੇ' ਮਨਾਇਆ
ਹਕੀਮ ਅਜਮਲ ਖਾਂ ਸਾਹਿਬ ਦਾ ਜਨਮ ਦਿਵਸ ਮਨਾਇਆ

ਭਵਾਨੀਗੜ {ਗੁਰਵਿੰਦਰ ਸਿੰਘ} ਸਥਾਨਕ ਫੱਗੂਵਾਲਾ ਕੈਂਚੀਆ ਭਵਾਨੀਗੜ ਸਥਿੱਤ ਰਹਿਬਰ ਐਰੂਯਵੈਦਿਕ ਅਤੇ ਯੂਨਾਨੀ ਮੈਡੀਕਲ ਕਾਲਜ ਵਿਖੇ ਪ੍ਸਿੱਧ ਯੂਨਾਨੀ ਚਿੱਕਿਸ਼ਤ ਤੇ ਸੁਤੰਰਤਾ ਸੈਨਾਨੀ ਹਕੀਮ ਅਜਮਲ ਖਾਂ ਸਾਹਿਬ ਦੇ ਜਨਮ ਦਿਵਸ ਉਤੇ ਵਰਲਡ ਯੂਨਾਨੀ ਡੇ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਅਗਵਾਈ ਸੰਸਥਾ ਦੇ ਚੇਅਰਮੈਨ ਡਾ ਐਮ ਐਸ ਖਾਨ ਦੁਆਰਾ ਕੀਤੀ ਗਈ। ਜਿਸ ਵਿਚ ਉਹਨਾ ਨੇ ਵਿਦਅਰਥੀਆਂ ਅਤੇ ਸਮਹ ਸਟਾਫ ਨੂੰ ਵਧਾਈ ਦਿੰਦਿਆ ਵਿਦਆਰਥੀਆ ਨੂੰ ਯੂਨਾਨੀ ਪੈਥੀ ਨੂੰ ਆਪਣੀ ਜੀਵਨ ਵਿਚ ਅਪਨਾਉਣ ਲਈ ਪ੍ਰੇਰਤ ਕੀਤਾ। ਇਸ ਮੌਕੇ ਪ੍ਰਿੰਸੀਪਲ ਸਾਹਿਬ ਡਾ ਸਿਰਜੂਨ ਨਬੀ ਜਾਫਰੀ ਜੀ ਨੇ ਵਧਾਈ ਦਿੰਦੇ ਹੋਏ ਵਿਦਆਰਥੀਆਂ ਨੁੂੰ ਉਹਨਾ ਦੀ ਸਖਸ਼ੀਅਤ ਬਾਰੇ ਚਾਨਣਾ ਪਾਇਆ ਅਤੇ ਉਹਨਾਂ ਨੇ ਦੱਸਿਆ ਯੂਨਾਨੀ ਚਿੱਕਿਤਸ਼ਾਂ ਸਿਸਟਮ ਨੂੰ ਲੋਕ ਕਲਿਆਣ ਅਤੇ ਸੁੰਚਾਰੂ ਰੂਪ ਵਿਚ ਲਾਗੂ ਕਰਨ ਲਈ ਚਰਚਾ ਕੀਤੀ ਤਾ ਜੋ ਇਸ ਨੂੰ ਸਮਾਜ ਵਿਚ ਲੋਕਪੀ੍ਅ ਬਣਾਉਣ ਲਈ ਯਤਨ ਕੀਤੇ ਜਾਣ ਇਸ ਮੌਕੇ ਯੂਨਾਨੀ ਕਾਲਜ ਦਾ ਸਮੂਹ ਸਟਾਫ ਅਤੇ ਵਿਦਅਰਥੀ ਵੀ ਸਾਮਿਲ ਸਨ। ਇਸ ਮੌਕੇ ਬੀ ਯੂ ਐਮ ਐਸ ਦੇ ਵਿਦਅਰਥੀਆਂ (ਮੋਹਮਦ ਉਮਰ ਅਨਸਾਰੀ, ਤਮੰਨਾ ਨੀਸਾਤ, ਨਾਦਿਰਾ ਅੰਜੂਮ, ਮੋਹਮਦ ਰਿਜਵਾਨ, ਅਨਸ ਮਈਆ ਨੇ ਆਪਣੇ ਵਿਚਾਰ ਪੇਸ਼ ਕੀਤੇ ਡਾ ਸਿਰਜੂਨ ਨਬੀ ਜਾਫਰੀ ਜੀ ਨੇੇ ਇਸ ਮੌਕੇ ਆਏ ਹੋਏ ਸਾਰੇ ਵਿਦਆਰਥੀਆਂ ਅਤੇ ਸਟਾਫ਼ ਦਾ ਧੰਨਵਾਦ ਕਰਦੇ ਹੋਏ ਇਸ ਪ੍ਰੋਗਰਾਮ ਦੀ ਸਮਾਪਤੀ ਕੀਤੀ। ਇਸ ਮੌਕੇ ਡਾਂ ਕਾਫਿਲਾ ਖਾਨ ਵਾਈਸ ਚੇਅਰਪਰਸ਼ਨ ਤੇ ਡਾ ਅਜਹਰ ਜਾਵੇਦ ਅਖਤਰ, ਡਾਂ ਅਬਦੁਲ ਅਜੀਜ, ਡਾਂ ਹਕੀਕ ਅਹਿਮਦ, ਡਾਂ ਆਸਿਮਾ ਅਨਸਾਰੀ, ਡਾਂ ਦੀਪਕ ਪੂਰੀ, ਸ਼ਬਾਨਾ ਅਨਸਾਰੀ, ਰਤਨ ਲਾਲ ਜੀ, ਨਛੱਤਰ ਸਿੰਘ, ਸਮਿੰਦਰ ਸਿੰਘ, ਅਸਗਰ ਅਲੀ, ਰਜਨੀ ਸਰਮਾ, ਸਿਮਰਨਜੀਤ ਕੌਰ, ਹਰਵੀਰ ਕੌਰ, ਗੁਰਵਿੰਦਰ ਕੌਰ, ਅਮਰਿੰਦਰ ਕੌਰ, ਮਨਪ੍ਰੀਤ ਕੌਰ, ਅਤਿੰਦਰਪ੍ਰੀਤ ਕੌਰ ਆਦਿ ਵੀ ਮੌਜੂਦ ਸਨ।


   
  
  ਮਨੋਰੰਜਨ


  LATEST UPDATES











  Advertisements