View Details << Back

ਵਾਰਡ ਨੰ 13 ਤੋ ਪੁਸ਼ਪਾ ਰਾਣੀ ਦੀ ਚੋਣ ਮੁਹਿੰਮ ਸਿਖਰਾਂ ਤੇ
ਸੇਵਾ ਦਾ ਇੱਕ ਮੋਕਾ ਜਰੂਰ ਦਿਓ.ਮਿਲ ਰਹੇ ਪਿਆਰ ਸਤਕਾਰ ਲਈ ਸਦਾ ਰਿਣੀ ਰਹਾਗੇ: ਹਨੀ ਕਾਂਸਲ

ਭਵਾਨੀਗੜ ( ਗੁਰਵਿੰਦਰ ਸਿੰਘ ਰੋਮੀ) ਚੋਣ ਪ੍ਰਚਾਰ ਦੇ ਆਖਰੀ ਪੜਾਅ ਚ ਜਿਥੇ ਸ਼ਹਿਰ ਦੇ ਵੱਖ ਵੱਖ ਵਾਰਡਾ ਵਿੱਚ ਚੋਣ ਪ੍ਰਚਾਰ ਸਿਖਰਾਂ ਤੇ ਰਿਹਾ ਅਤੇ ਵੱਖ ਵੱਖ ਓੁਮੀਦਵਾਰਾ ਵਲੋ ਆਪਣੇ ਸਮਰਥਕਾਂ ਨਾਲ ਘਰੋ ਘਰੀ ਪਹੁੰਚ ਕੇ ਵੋਟਾਂ ਪਾਓੁਣ ਦੀਆਂ ਅਪੀਲਾ ਕੀਤੀਆਂ ਓੁਥੇ ਹੀ ਭਵਾਨੀਗੜ ਦੀ ਸਖਤ ਮੁਕਾਬਲੇ ਵਾਲੀ ਹੋਟ ਸ਼ੀਟ ਮੰਨੀ ਜਾਦੀ ਵਾਰਡ ਨੰਬਰ 13 ਵਿੱਚ ਵੀ ਓੁਮੀਦਵਾਰਾਂ ਵਲੋ ਆਪੋ ਆਪਣੇ ਸਮਰਥਕਾਂ ਨਾਲ ਵੋਟਰਾ ਤੱਕ ਪਹੁੰਚ ਕੀਤੀ ਅਤੇ ਵੋਟਾਂ ਪਾਓੁਣ ਦੀ ਅਪੀਲ ਕੀਤੀ । ਜਿਸ ਦੇ ਚਲਦਿਆਂ ਬਿਤੇ ਦਿਨ ਵਾਰਡ ਨੰਬਰ 13 ਤੋ ਸ਼੍ਰੋਮਣੀ ਅਕਾਲੀ ਦਲ ਦੇ ਓੁਮੀਦਵਾਰ ਪੁਸ਼ਪਾ ਰਾਣੀ ਤੇ ਸਮਰਥਕਾਂ ਦੇ ਭਰਵੇ ਇਕੱਠ ਨਾਲ ਵਾਰਡ ਦੇ ਵੱਖ ਵੱਖ ਹਿੱਸਿਆਂ ਵਿੱਚ ਘਰੋ ਘਰੀ ਪਹੁੰਚ ਕੇ ਵੋਟਾਂ ਪਾਓੁਣ ਦੀ ਅਪੀਲ ਕੀਤੀ ਗਈ। ਇਸ ਮੋਕੇ ਬੀਬਾ ਪੁਸ਼ਪਾ ਰਾਣੀ ਦੇ ਸਪੁੱਤਰ ਹਨੀ ਕਾਂਸਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਲੰਮੇ ਸਮੇ ਤੋ ਓੁਹ ਵਾਰਡ ਦੀ ਸੇਵਾ ਕਰਨ ਸਬੰਧੀ ਵਾਰਡ ਵਾਸੀਆਂ ਦੇ ਮਿਲੇ ਥਾਪੜੇ ਤੋ ਬਾਅਦ ਹੀ ਚੋਣ ਪਿੜ ਵਿੱਚ ਆਏ ਹਨ । ਓੁਹਨਾ ਕਿਹਾ ਕਿ ਵਾਰਡ ਵਾਸੀਆਂ ਦੇ ਮਿਲੇ ਭਰੋਸੇ ਤੋ ਬਾਅਦ ਹੀ ਓੁਹਨਾ ਦੇ ਮਾਤਾ ਪੁਸ਼ਪਾ ਰਾਣੀ ਨੇ ਚੋਣਾ ਲੜਨ ਦਾ ਮਨ ਬਣਾਇਆ ਤੇ ਓੁਹ ਅਤੇ ਓੁਹਨਾ ਦਾ ਪਰਿਵਾਰ ਵੀ ਵਾਅਦਾ ਕਰਦਾ ਹੈ ਕਿ ਓੁਹ ਸਮੂਹ ਵਾਰਡ ਵਾਸੀਆਂ ਦਾ ਭਰੋਸਾ ਟੁੱਟਣ ਨਹੀ ਦੇਣਗੇ ਅਤੇ ਸਮੂਹ ਵੋਟਰਾ ਦੀਆਂ ਆਸਾਂ ਅਤੇ ਓੁਮੀਦਾਂ ਤੇ ਖਰਾ ਓੁਤਰਨਗੇ। ਮਿਲ ਰਹੇ ਭਰਵੇ ਹੁੰਗਾਰੇ ਸਬੰਧੀ ਪੁੱਛੇ ਜਾਣ ਤੇ ਓੁਹਨਾ ਭਾਵੂਕ ਹੁੰਦਿਆਂ ਆਖਿਆ ਕਿ ਸਮੂਹ ਵਾਰਡ ਵਾਸੀਆਂ ਵਲੋ ਓੁਹਨਾ ਦੇ ਮਾਤਾ ਜੀ ਨੂੰ ਦਿੱਤੇ ਜਾ ਰਹੇ ਪਿਆਰ ਅਤੇ ਸਤਿਕਾਰ ਲਈ ਓੁਹਨਾ ਦਾ ਸਮੂਹ ਕਾਂਸਲ ਪਰਿਵਾਰ ਓੁਹਨਾ ਦਾ ਸਦਾ ਰਿਣੀ ਰਹੇਗਾ । ਓੁਹਨਾ ਵੋਟਰਾ ਨੂੰ ਅਪੀਲ ਕੀਤੀ ਕਿ ਆਓੁਣ ਵਾਲੀ 14 ਤਰੀਕ ਨੂੰ ਪੁਸ਼ਪਾ ਰਾਣੀ ਦੇ ਚੋਣ ਨਿਸ਼ਾਨ ਤੱਕੜੀ ਦਾ ਬਟਨ ਦਬਾ ਕੇ ਵਾਰਡ ਵਾਸੀ ਪੁਸ਼ਪਾ ਰਾਣੀ ਨੂੰ ਇੱਕ ਵਾਰ ਸੇਵਾ ਦਾ ਮੋਕਾ ਜਰੂਰ ਦੇਣ ਤਾ ਕਿ ਵਾਰਡ ਦੀ ਤਰੱਕੀ ਲਈ ਰਾਹ ਪੱਧਰਾ ਹੋ ਸਕੇ। ਇਸ ਮੋਕੇ ਸ਼੍ਰੋਮਣੀ ਅਕਾਲੀ ਦਲ ਦੇ ਕੋਮੀ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਓੁਹਨਾ ਦੇ ਕਾਰਜਕਾਲ ਦੋਰਾਨ ਕੀਤੇ ਕੰਮਾ ਨੂੰ ਹੀ ਮੰਤਰੀ ਸਾਹਬ ਆਪਣੇ ਖਾਤੇ ਪਾ ਕੇ ਵਾਹ ਵਾਹ ਖੱਟਣਾ ਚਾਹੁੰਦੇ ਹਨ ਪਰ ਭਵਾਨੀਗੜ ਦੀ ਜਨਤਾ ਹੁਣ ਸਿਆਣੀ ਬਣ ਚੁੱਕੀ ਹੈ ਜਿਸ ਕਾਰਨ ਮੰਤਰੀ ਸਾਹਬ ਘਰੋ ਘਰੀ ਪਹੁੰਚ ਕਰਨ ਲਈ ਮਜਬੂਰ ਹੋ ਚੁੱਕੇ ਹਨ ਪਰ ਹੁਣ ਜਨਤਾ ਓੁਹਨਾ ਦੇ ਲਾਰਿਆ ਵਿੱਚ ਨਹੀ ਆਵੇਗੀ। ਓੁਹਨਾ ਵਾਰਡ ਨੰਬਰ 13 ਦੇ ਵੋਟਰਾ ਨੂੰ ਅਪੀਲ ਕੀਤੀ ਕਿ ਓੁਹ ਖੁੱਦ ਇਸੇ ਵਾਰਡ ਦੇ ਨਿਵਾਸੀ ਹਨ ਅਤੇ ਵੋਟਰ ਦਿਲ ਖੋਹਲ ਕੇ ਪੁਸ਼ਪਾ ਰਾਣੀ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ । ਇਸ ਮੋਕੇ ਪਰਦੀਪ ਕੁਮਾਰ ਦੀਪਾ ਨੇ ਵੀ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪੁਸ਼ਪਾ ਰਾਣੀ ਨੂੰ ਵੱਧ ਤੋ ਵੱਧ ਵੋਟਾਂ ਪਾ ਕੇ ਕਾਮਯਾਬ ਕੀਤਾ ਜਾਵੇ । ਇਸ ਮੋਕੇ ਹਨੀ ਕਾਂਸਲ ਨੇ ਪਹਿਲੀ ਵਾਰ ਬਣੀ ਵੋਟ ਵਾਲੇ ਨੋਜਵਾਨ ਭੈਣਾ ਭਰਾਵਾਂ ਨੂੰ ਜਿਥੇ ਵੋਟ ਬਣਨ ਤੇ ਮੁਬਾਰਕਾ ਦਿੱਤੀਆਂ ਓੁਥੇ ਹੀ ਓੁਹਨਾ ਅਪੀਲ ਕੀਤੀ ਕਿ ਹਰ ਵੋਟਰ ਆਪਣੀ ਵੋਟ ਦੇ ਹੱਕ ਦੀ ਵਰਤੋ ਜਰੂਰ ਕਰੇ ਤਾਂ ਕਿ ਲੋਕਤੰਤਰ ਵਧੇਰੇ ਮਜਬੂਤ ਹੋਵੇ ।
ਵੋਟਾਂ ਪਾਓੁਣ ਦੀ ਅਪੀਲ ਕਰਦੇ ਪੁਸ਼ਪਾ ਰਾਣੀ ਤੇ ਸਮਰਥਕ


   
  
  ਮਨੋਰੰਜਨ


  LATEST UPDATES











  Advertisements