View Details << Back

ਕਰਨਵੀਰ ਸਿੰਘ ਕ੍ਰਾਂਤੀ ਵਲੋ ਵਾਰਡ ਨੰਬਰ 6 ਦੇ ਵੋਟਰਾਂ ਦਾ ਕੀਤਾ ਧੰਨਵਾਦ
ਸਿਰਫ 21 ਵੋਟਾਂ ਨਾਲ ਪਛੜੇ ਅਜਾਦ ਓੁਮੀਦਵਾਰ ਕ੍ਰਾਂਤੀ

ਭਵਾਨੀਗੜ 17 ਫਰਵਰੀ ( ਗੁਰਵਿੰਦਰ ਸਿੰਘ ਰੋਮੀ ) ਨਗਰ ਕੋਸਲ ਭਵਾਨੀਗੜ ਦੇ ਕੋਸਲ ਚੋਣਾਂ ਦੇ ਨਤੀਜੇ ਬਿਤੇ ਦਿਨੀਂ ਆਏ ਜਿਸ ਵਿੱਚ ਕਾਗਰਸ ਪਾਰਟੀ ਨੂੰ ਤੇਰਾਂ ਸੀਟਾਂ . ਅਜਾਦ ਓੁਮੀਦਵਾਰ ਇੱਕ ਸੀਟ ਅਤੇ ਇੱਕ ਸੀਟ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਈ ਹੈ । ਭਵਾਨੀਗੜ ਦੇ ਵਾਰਡ ਨੰਬਰ 6 ਤੋ ਅਜਾਦ ਓੁਮੀਦਵਾਰ ਕਰਨਵੀਰ ਸਿੰਘ ਕ੍ਰਾਂਤੀ ਵਲੋ ਜੋਰਦਾਰ ਤਰੀਕੇ ਨਾਲ ਲੜੀ ਗਈ ਇਸ ਚੋਣ ਵਿੱਚ ਕ੍ਰਨਵੀਰ ਕ੍ਰਾਂਤੀ ਵਲੋ ਬਿਨਾ ਕਿਸੇ ਨਸ਼ੇ ਪੱਤੇ ਅਤੇ ਓੁਸਾਰੂ ਸੁਨੇਹਿਆ ਨਾਲ ਨਵੀ ਪੀੜ੍ਹੀ ਨੂੰ ਪ੍ਰਭਾਵਿਤ ਕਰਨ ਵਿੱਚ ਪੂਰੀ ਤਰਾਂ ਸਫਲਤਾ ਪ੍ਰਾਪਤ ਕੀਤੀ । ਕਰਨਵੀਰ ਕ੍ਰਾਂਤੀ ਦਾ ਪਿਛੋਕੜ ਗੈਰ ਸਿਆਸੀ ਹੀ ਹੈ ਫਿਰ ਵੀ ਕ੍ਰਾਂਤੀ ਵਲੋ ਲੜੀ ਗਈ ਪਹਿਲੀ ਚੋਣ ਵਿੱਚ ਹੀ ਬਹੁਤ ਚੰਗੀ ਪ੍ਰਫਾਰਮੈਸ ਕੀਤੀ ਜਿਸ ਦੀ ਪੂਰੇ ਸ਼ਹਿਰ ਵਿੱਚ ਚਰਚਾ ਜੋਰਾ ਤੇ ਹੈ। ਚੋਣ ਨਤੀਜਿਆਂ ਅਨੁਸਾਰ ਵਾਰਡ ਨੰਬਰ 6 ਤੋ ਸ਼੍ਰੋਮਣੀ ਅਕਾਲੀ ਦਲ ਦੇ ਓੁਮੀਦਵਾਰ ਗੁਰਵਿੰਦਰ ਸਿੰਘ ਸੱਗੂ ਨੂੰ 311 ਵੋਟਾਂ . ਕਰਨਵੀਰ ਸਿੰਘ ਕ੍ਰਾਂਤੀ ਨੂੰ 290 ਵੋਟਾਂ ਪ੍ਰਾਪਤ ਹੋਈਆਂ ਤੇ ਗੁਰਵਿੰਦਰ ਸਿੰਘ ਸੱਗੂ 21 ਵੋਟਾਂ ਦੇ ਅੰਤਰ ਨਾਲ ਜੇਤੂ ਕਰਾਰ ਦਿੱਤੇ ਗਏ। ਜਿਸ ਸਬੰਧੀ ਗੱਲਬਾਤ ਕਰਦਿਆਂ ਕਰਨਵੀਰ ਕ੍ਰਾਂਤੀ ਨੇ ਸਮੂਹ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਭਾਵੇ ਓੁਹ 21 ਵੋਟਾਂ ਨਾਲ ਪਛੜ ਗਏ ਹਨ ਪਰ ਜੋ ਪਿਆਰ ਅਤੇ ਸਤਕਾਰ ਵਾਰਡ ਵਾਸੀਆਂ ਵਲੋ ਓੁਹਨਾ ਨੂੰ ਦਿੱਤਾ ਗਿਆ ਓੁਸ ਲਈ ਓੁਹ ਓੁਹਨਾ ਦੇ ਰਿਣੀ ਰਹਿਣਗੇ । ਓੁਹਨਾ ਜੇਤੂ ਓੁਮੀਦਵਾਰ ਗੁਰਵਿੰਦਰ ਸਿੰਘ ਸੱਗੂ ਨੂੰ ਵੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਓੁਹ ਵਾਰਡ ਵਾਸੀਆਂ ਦੇ ਹਰ ਦੁੱਖ ਸੁੱਖ ਦੇ ਸਾਥੀ ਰਹਿਣਗੇ ਅਤੇ ਸਮਾਜਸੇਵਾ ਵਿੱਚ ਬਣਦਾ ਯੋਗਦਾਨ ਸਦਾ ਹੀ ਦਿੰਦੇ ਰਹਿਣਗੇ। ਇਸ ਮੋਕੇ ਓੁਹਨਾ ਆਪਣੇ ਸਪੋਟਰਾ ਅਤੇ ਓੁਹਨਾ ਦੋਸਤ ਮਿੱਤਰਾ ਦਾ ਧੰਨਵਾਦ ਵੀ ਕੀਤਾ ਜਿੰਨਾ ਦਿਨ ਰਾਤ ਇੱਕ ਕਰਕੇ ਓੁਹਨਾ ਦੀ ਚੋਣ ਮੁਹਿੰਮ ਨੂੰ ਭਖਾ ਕੇ ਰੱਖਿਆ । ਇਸ ਮੋਕੇ ਕਰਨਵੀਰ ਸਿੰਘ ਕ੍ਰਾਂਤੀ ਦੇ ਪਿਤਾ ਤੇ ਓੁਘੇ ਸਮਾਜਸੇਵੀ ਮਾਸਟਰ ਚਰਨ ਸਿੰਘ ਚੋਪੜਾ ਵਲੋ ਵੀ ਸਮੂਹ ਵਾਰਡ ਵਾਸੀਆਂ ਜਿੰਨਾ ਵੋਟਾਂ ਪਾਈਆਂ ਅਤੇ ਜਿੰਨਾ ਨਹੀ ਵੀ ਪਾਈਆਂ ਦਾ ਧੰਨਵਾਦ ਕੀਤਾ ਤੇ ਆਸ ਪ੍ਰਗਟ ਕੀਤੀ ਕਿ ਓੁਹਨਾ ਦਾ ਪਰਿਵਾਰ ਪਹਿਲਾਂ ਵਾਗ ਹੀ ਸਮਾਜ ਸੇਵਾ ਨਾਲ ਜੁੜਿਆ ਰਹੇਗਾ । ਇਸ ਮੋਕੇ ਮਾਸਟਰ ਚਰਨ ਸਿੰਘ ਚੋਪੜਾ ਵਲੋ ਭਵਾਨੀਗੜ ਦੇ ਸਾਰੇ ਜੇਤੂ ਓੁਮੀਦਵਾਰਾ ਨੂੰ ਓੁਹਨਾ ਦੀ ਜਿੱਤ ਤੇ ਮੁਬਾਰਕਾ ਦਿੱਤੀਆਂ ।

   
  
  ਮਨੋਰੰਜਨ


  LATEST UPDATES











  Advertisements