View Details << Back

ਮਸਲਾ ਹੱਲ ਨਾ ਹੋਣ 'ਤੇ 13 ਨੂੰ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ
ਆਨਲਾਈਨ ਬਦਲੀ ਪ੍ਰਕਿਰਿਆ ਦੌਰਾਨ ਸਾਰੇ ਖਾਲੀ ਸਟੇਸ਼ਨਾਂ ਨੂੰ ਸੂਚੀ ਵਿੱਚ ਸ਼ਾਮਲ ਨਾ ਕਰਨ ਤੇ ਅਧਿਆਪਕਾਂ ਵਿੱਚ ਰੋਸ

ਸੰਗਰੂਰ, 27 ਫਰਵਰੀ (ਗੁਰਵਿੰਦਰ ਸਿੰਘ )3582 ਅਧਿਆਪਕ ਯੂਨੀਅਨ ਵੱਲੋਂ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਸਾਰੇ ਖਾਲੀ ਸਟੇਸ਼ਨਾਂ ਨੂੰ ਪੋਰਟਲ ਸੂਚੀ ਵਿੱਚ ਸ਼ਾਮਲ ਕਰਨ ਅਤੇ ਗ੍ਰਹਿ ਜ਼ਿਲਿਆਂ ਤੋਂ ਬਾਹਰ ਭਰਤੀ ਸਾਰੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਬਦਲੀ ਕਰਨ ਦੀ ਮੰਗ ਨੂੰ ਲੈ ਕੇ ਸੂਬਾ ਪ੍ਰਧਾਨ ਦਲਜੀਤ ਸਿੰਘ ਸਫੀਪੁਰ ਦੀ ਅਗਵਾਈ ਵਿੱਚ ਤਹਿਸੀਲਦਾਰ ਸੰਗਰੂਰ ਸ੍ਰੀ ਦਰਸ਼ਨ ਸਿੰਘ ਨੂੰ ਰੋਸ ਪੱਤਰ ਦਿੱਤਾ ਗਿਆ, ਜਿਸ ਵਿੱਚ ਸਮੂਹ ਅਧਿਆਪਕਾਂ ਨੂੰ ਉਨ੍ਹਾਂ ਦੇ ਜੱਦੀ ਜ਼ਿਲ੍ਹਿਆਂ ਵਿੱਚ ਬਿਨਾਂ ਸ਼ਰਤ ਬਦਲੀ ਦਾ ਮੌਕਾ ਦੇਣ ਲਈ ਕਿਹਾ ਗਿਆ। ਇਸ ਦੌਰਾਨ ਜਿਨ੍ਹਾਂ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਮਿਲਿਆ ਹੈ, ਉਨ੍ਹਾਂ ਲਈ ਵੀ ਪੂਰੀਆਂ ਅਸਾਮੀਆਂ ਪੋਰਟਲ ਉੱਪਰ ਦਿਖਾਉਣ ਲਈ ਕਿਹਾ ਗਿਆ। ਇਸ ਵਿੱਚ ਅੰਗਰੇਜ਼ੀ ਵਿਸ਼ੇ ਸੰਬੰਧੀ ਆ ਰਹੀਆਂ ਸਮੱਸਿਆਵਾਂ ਪ੍ਰਤੀ ਚਿੰਤਾ ਜਾਹਿਰ ਕੀਤੀ ਗਈ। ਇਸ ਮੌਕੇ ਸੰਗਰੂਰ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਸੰਗਰੂਰ, ਐੱਸ ਐੱਚ ਓ ਸੰਗਰੂਰ ਅਤੇ ਸਿੱਖਿਆ ਮੰਤਰੀ ਦੇ ਨਿੱਜੀ ਸਹਾਇਕ ਨੇ ਜੱਥੇਬੰਦੀ ਨੂੰ ਸਿੱਖਿਆ ਮੰਤਰੀ ਨਾਲ ਜਲਦ ਮੀਟਿੰਗ ਤੈਅ ਕਰਾਉਣ ਦਾ ਵਿਸ਼ਵਾਸ ਦਵਾਇਆ।ਇਸ ਮੌਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਅਤੇ ਜ਼ਿਲ੍ਹਾ ਪ੍ਰਧਾਨ ਨਿਰਭੈ ਸਿੰਘ ਨੇ ਅਧਿਆਪਕਾਂ ਦੇ ਇਸ ਸੰਘਰਸ਼ ਵਿੱਚ ਡੱਟਵੀਂ ਹਿਮਾਇਤ ਦਾ ਐਲਾਨ ਵੀ ਕੀਤਾ।ਮੀਟਿੰਗ ਨੂੰ ਸੰਬੋਧਨ ਕਰਦਿਆਂ ਜਨਰਲ ਸਕੱਤਰ ਸੁਖਵਿੰਦਰ ਗਿਰ ਨੇ ਕਿਹਾ ਕਿ 3582 ਅਧਿਆਪਕਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਵਿਸ਼ੇਸ਼ ਮੌਕਾ ਮੌਕਾ ਦੇ ਕੇ ਬਦਲੀ ਕੀਤੀ ਜਾਵੇ। ਅਤੇ ਸਾਰੀਆਂ ਖਾਲੀ ਅਸਾਮੀਆਂ ਪੋਰਟਲ ਉੱਪਰ ਦਿਖਾਈਆਂ ਜਾਣ।, ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ੇ ਦੀਆਂ ਖਾਲੀ ਅਸਾਮੀਆਂ ਦੀ ਤਰਕ-ਸੰਗਤ ਢੰਗ ਨਾਲ ਸਹੀ ਵੰਡ ਕਰਕੇ ਖਾਲੀ ਅਸਾਮੀਆਂ ਦੀ ਸੂਚੀ ਪੋਰਟਲ 'ਤੇ ਅਪਡੇਟ ਕੀਤੀ ਜਾਵੇ ਇਸ ਸਮੇਂ ਸੁਖਪਾਲ ਸਿੰਘ ਸ਼ਫੀਪੁਰ, ਮਨਦੀਪ ਕੌਰ, ਪ੍ਰਵੀਨ ਅਲੀਸ਼ੇਰ, ਬਲਵੀਰ ਸਿੰਘ, ਜੁਝਾਰ ਸਿੰਘ, ਸੰਦੀਪ ਸਿੰਘ, ਅਬੇਕ ਗੁਪਤਾ, ਅਮਜਦ ਅਲੀ, ਭਗਵੰਤ ਸਿੰਘ, ਕਰਨਵੀਰ ਸਿੰਘ, ਅਨੀਤਾ ਰਾਣੀ, ਪਰਮਜੀਤ ਕੌਰ ਆਦਿ ਹਾਜਰ ਸਨ।

   
  
  ਮਨੋਰੰਜਨ


  LATEST UPDATES











  Advertisements