View Details << Back

ਸ਼ਹੀਦ ਹੋਏ ਕਿਸਾਨ ਕਰਮਜੀਤ ਕਪਿਆਲ ਦੀ ਅੰਤਿਮ ਅਰਦਾਸ
ਪੰਜਾਬ ਸਰਕਾਰ ਵਲੋ ਕਿਸਾਨ ਦੀ ਪਤਨੀ ਨੂੰ ਪੰਜ ਲੱਖ ਦਾ ਚੈਕ ਭੇਟ

ਭਵਾਨੀਗੜ੍ਹ 2 ਮਾਰਚ (ਗੁਰਵਿੰਦਰ ਸਿੰਘ ਰੋਮੀ) ਤਿੰਨ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਬਾਰਡਰ ਤੇ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਨੇੜਲੇ ਪਿੰਡ ਕਪਿਆਲ ਦੇ ਸ਼ਹੀਦ ਹੋਏ ਕਿਸਾਨ ਕਰਮਜੀਤ ਸਿੰਘ ਨਮਿਤ ਪਾਠ ਦੇ ਭੋਗ ਮੌਕੇ ਅੱਜ ਪੰਜਾਬ ਸਰਕਾਰ ਦੀ ਤਰਫੋਂ ਐਸਡੀਐਮ ਭਵਾਨੀਗੜ੍ਹ ਡਾ ਕਰਮਜੀਤ ਸਿੰਘ ਅਤੇ ਕੈਬਨਿਟ ਮੰਤਰੀ ਸਿੰਗਲਾ ਦੇ ਪੁੱਤਰ ਮੋਹਲ ਸਿੰਗਲਾ ਵੱਲੋਂ ਪੀੜਤ ਪਰਿਵਾਰ ਨੂੰ 5 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ  । ਉਨ੍ਹਾਂ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦੇਣ ਅਤੇ ਪਰਿਵਾਰ ਦਾ ਕਰਜਾ ਮਾਫ ਕਰਨ ਦਾ ਭਰੋਸਾ ਵੀ ਦਿੱਤਾ । ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ,ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਣਜੀਤ ਸਿੰਘ ਤੂਰ  ,ਜਗਤਾਰ ਨਮਾਦਾ  , ਸੁਖਵੀਰ ਸਿੰਘ ਸੁੱਖੀ ਕਪਿਆਲ  ,ਪ੍ਰੇਮ ਚੰਦ ਗਰਗ ਅਤੇ ਸੰਤਪਾਲ ਸਿੰਘ ਕਪਿਆਲ ਨੇ ਕਿਸਾਨ ਸੰਘਰਸ਼ ਪ੍ਰਤੀ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਦੇ ਵਧ ਰਹੇ ਘੇਰੇ ਕਾਰਣ ਕੇਂਦਰ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਵੇਗਾ  ।
ਸਹੀਦ ਕਿਸਾਨ ਦੇ ਪਰਿਵਾਰ ਨੂੰ ਚੈਕ ਸੋਪਦੇ SDM ਭਵਾਨੀਗੜ


   
  
  ਮਨੋਰੰਜਨ


  LATEST UPDATES











  Advertisements