View Details << Back

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੇਟਿੰਗ ਮੁਕਾਬਲੇ ਕਰਵਾਏ

ਭਵਾਨੀਗੜ 10 ਮਾਰਚ (ਗੁਰਵਿੰਦਰ ਸਿੰਘ)ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਫੱਗੂਵਾਲਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੇਟਿੰਗ ਮੁਕਾਬਲੇ ਕਰਵਾਏ ਗਏ । ਮੁਕਾਬਲੇ ਸੁਰੂ ਹੋਣ ਤੋਂ ਪਹਿਲਾਂ ਸਕੂਲ ਦੇ ਪ੍ਰਿੰਸੀਪਲ ਮੈਡਮ ਸ੍ਰੀ ਮਤੀ ਅਰਜੋਤ ਕੌਰ ਨੇ ਗੁਰੂ ਜੀ ਦੇ ਜੀਵਨ- ਜਾਂਚ ਸਬੰਧੀ ਭਰਪੂਰ ਜਾਣਕਾਰੀ ਦਿੱਤੀ । ਸਕੂਲ ਦੇ ਐਕਟੀਵਿਟੀ ਇੰਚਾਰਜ ਸ੍ਰ. ਭੁਪਿੰਦਰ ਸਿੰਘ ਨੇ ਵੀ ਗੁਰੂ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਚਾਨਣਾ ਪਾਇਆ ਅਤੇ ਬੱਚਿਆਂ ਨੂੰ ਅਮਲ ਕਰਨ ਲਈ ਕਿਹਾ।
ਇਹ ਮੁਕਾਬਲੇ ਸ੍ਰੀ ਮਤੀ ਗੁਰਜੋਤ ਕੌਰ ਬਲਾਕ ਕੋਆਰਡੀਨੇਟਰ ਸੰਗਰੂਰ-2 ਦੀ ਯੋਗ ਅਗਵਾਈ ਹੇਠ, ਸ੍ਰੀ ਮਤੀ ਰੀਤਾ ਰਾਣੀ ਅਤੇ ਸ੍ਰੀ ਮਤੀ ਦਵਿੰਦਰ ਕੌਰ ਦੀ ਦੇਖ-ਰੇਖ ਹੇਠ ਕਰਵਾਏ ਗਏ। ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲਿਆ। ਮੁਕਾਬਲਿਆਂ ਤਹਿਤ ਹੇਠ ਲਿਖੇ ਅਨੁਸਾਰ ਵਿਦਿਆਰਥੀਆਂ ਦੀਆਂ ਪੁਜ਼ੀਸ਼ਨਾਂ ਕੱਢੀਆਂ । ਜਿਸ ਵਿੱਚ ਜਸ਼ਨ ਸਿੰਘ ਕਲਾਸ 10ਵੀਂ ਪਹਿਲੀ ,ਦਿਲਪ੍ਰੀਤ ਸਿੰਘ ਕਲਾਸ 10ਵੀਂ ਦੂਸਰੀ ਅਤੇ ਆਰਤੀ ਕੁਮਾਰੀ ਕਲਾਸ +1ਦੀ ਵਿਦਿਆਰਥਣ ਨੇ ਲਗਾਤਾਰ ਤੀਸਰਾ ਸਥਾਨ ਹਾਸਲ ਕੀਤਾ। ਸਕੂਲ ਦੇ ਪ੍ਰਿੰਸੀਪਲ ਮੈਡਮ ਸ੍ਰੀ ਮਤੀ ਅਰਜੋਤ ਕੌਰ ਨੇ ਸਮੂੰਹ ਸਟਾਫ ਦੀ ਹਾਜਰੀ ਵਿੱਚ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਜੇਤੂ ਵਿਦਿਆਰਥੀ ਆਪਣੀਆਂ ਪੇਟਿੰਗਾ ਦਿਖਾ ਕੇ ਯਾਦਗਾਰੀ ਤਸਵੀਰ ਦੋਰਾਨ


   
  
  ਮਨੋਰੰਜਨ


  LATEST UPDATES











  Advertisements