View Details << Back

ਨੂਰਪੁਰਾ ਵਿਖੇ ਸਮਰਾਟ ਕਾਰਡਾ ਦੀ ਵੰਡ

ਭਵਾਨੀਗੜ੍ਹ12 ਮਾਰਚ (ਗੁਰਵਿੰਦਰ ਸਿੰਘ ) ਅੱਜ ਸਥਾਨਕ ਇੱਥੇ ਨੇੜਲੇ ਪਿੰਡ ਨੂਰਪੁਰਾ ਵਿਖੇ ਕਾਂਗਰਸ ਦੀ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਮੁਹਿੰਮ ਦੌਰਾਨ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੂੰ ਰਾਸ਼ਨ ਕਾਰਡ ਤੇ ਸਮਾਰਟ ਕਾਰਡ ਵੰਡੇ ਗਏ ।ਇਸ ਮੌਕੇ ਤੇ ਸੁਖਵਿੰਦਰ ਕੌਰ ਸਰਪੰਚ ਨੇ ਕਿਹਾ ਕਿ ਪੰਜਾਬ ਸਰਕਾਰ ਗਰੀਬ ਲੋਕਾਂ ਦੀ ਭਲਾਈ ਬਾਰੇ ਬਹੁਤ ਜ਼ਿਆਦਾ ਕੰਮ ਕਰ ਰਹੀ ਹੈ ।ਤੇ ਇਸ ਮੁਹਿੰਮ ਦੌਰਾਨ ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨਾਂ ਦੁੱਗਣੀਆਂ ਕਰ ਦਿੱਤੀਆਂ ਤੇ ਔਰਤਾਂ ਵਾਸਤੇ ਸਰਕਾਰੀ ਬੱਸਾਂ ਦੇ ਕਿਰਾਏ ਵੀ ਫਰੀ ਕਰ ਦਿੱਤੇ ਹਨ ।ਪਿੰਡ ਵਾਸੀਆਂ ਵੱਲੋਂ ਪੰਜਾਬ ਸਰਕਾਰ ਤੇ ਵਿਜੇਇੰਦਰ ਸਿੰਗਲਾ ਜੀ ਦਾ ਬਹੁਤ ਧੰਨਵਾਦ ਕੀਤਾ ਗਿਆ । ਇਸ ਮੌਕੇ ਤੇ ਸੁਖਪਾਲ ਸਿੰਘ ਮੈਂਬਰ, ਹਰਜੀਤ ਸਿੰਘ ਸਿੱਧੂ ,ਸਤਿੰਦਰਪਾਲ ਸਿੰਘ ਚੀਮਾ ,ਸੋਹਣ ਸਿੰਘ, ਪ੍ਰੇਮ ਸਿੰਘ ,ਰਣਜੀਤ ਸਿੰਘ ,ਕੁਲਜਿੰਦਰ ਕੌਰ ,ਬਲਜਿੰਦਰ ਕੌਰ, ਗੁਰਜੀਤ ਕੌਰ, ਸਿਮਰਨਜੀਤ ਕੌਰ ,ਪੁਸ਼ਪਾ ਰਾਣੀ ਆਦਿ ਪਿੰਡ ਵਾਸੀ ਹਾਜ਼ਰ ਸਨ ॥

   
  
  ਮਨੋਰੰਜਨ


  LATEST UPDATES











  Advertisements