View Details << Back

ਟੋਲ ਕੰਪਨੀਆਂ ਮੁਲਾਜਮਾ ਦੇ ਬਕਾਏ ਦੱਬ ਕੇ ਭੱਜਣ ਦੀ ਤਿਆਰ ਚ: ਕਰਮਚਾਰੀ ਆਗੂ
ਟੋਲ ਪਲਾਜਾ ਕਰਮਚਾਰੀਆਂ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਮੰਗ ਪੱਤਰ ਭੇਜਿਆ

ਭਵਾਨੀਗੜ 13 ਮਾਰਚ (ਗੁਰਵਿੰਦਰ ਸਿੰਘ ਰੋਮੀ)ਮਾਲਵਾ ਖੇਤਰ ਦੇ ਟੋਲ ਪਲਾਜਿਆਂ ਦੇ ਕਰਮਚਾਰੀਆਂ ਨੇ ਟੋਲ ਪਲਾਜ਼ਾ ਵਰਕਰਜ ਯੂਨੀਅਨ ਪੰਜਾਬ ਰਜਿ ਦੀ ਅਗਵਾਈ ਹੇਠ ਸੰਯੁਕਤ ਕਿਸਾਨ ਮੋਰਚੇ ਨੂੰ ਭੇਜੇ ਮੰਗ ਪੱਤਰ ਵਿੱਚ ਕਿਹਾ ਕਿ ਪੰਜਾਬ ਵਿੱਚ 49 ਟੋਲ ਪਲਾਜ਼ਾ ਚਲ ਰਹੇ ਹਨ ਜਿਨ੍ਹਾਂ ਟੋਲ ਪਲਾਜ਼ਾ ਤੇ ਟੋਲ ਕੰਪਨੀਆਂ ਤਨਖਾਹਾਂ ਦੇਣ ਦੀ ਬਜਾਏ ਟੋਲ ਪਲਾਜੇ ਬੰਦ ਕਰ ਭੱਜਣ ਨੂੰ ਤਿਆਰ ਬੈਠੀਆਂ ਹਨ ਕਈ ਟੋਲ ਕੰਪਨੀਆਂ ਨੇ ਵਰਕਰਾਂ ਦੀਆਂ ਤਨਖਾਹਾਂ ਤਾਂ ਪਹਿਲਾਂ ਤੋਂ ਹੀ ਰੋਕ ਦਿੱਤੀਆਂ ਹਨ ਅਤੇ ਕੁੱਝ ਨੇ ਅਗਲੇ ਮਹੀਨੇ ਤੋ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ ਇਸ ਮੌਕੇ ਟੋਲ ਪਲਾਜਾ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਜਦੋਂ ਟੋਲ ਕੰਪਨੀਆਂ ਦਾ ਸਰਕਾਰ ਨਾਲ ਟੈਂਡਰ ਸਮਝੋਤੇ ਹੁੰਦੇ ਹਨ ਉਦੋਂ ਟੋਲ ਕੰਪਨੀਆਂ ਨੂੰ ਕੰਪਨਸੈਸਨ ਦੇ ਤੌਰ ਤੇ ਵੱਡੇ ਮੁਨਾਫੇ ਦੇ ਸਮਝੋਤੇ ਹੁੰਦੇ ਹਨ ਪਰ ਵਰਕਰਾਂ ਦੇ ਹਿੱਤਾਂ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਜਾਂਦਾ ਟੋਲ ਕੰਪਨੀਆਂ ਵਰਕਰਾਂ ਦਾ ਸ਼ਰੇਆਮ ਸੋਸਣ ਕਰ ਲੁੱਟ ਖਸੁੱਟ ਕਰਦੀਆਂ ਹਨ ਅਤੇ ਸੰਬੰਧਿਤ ਅਥਾਰਟੀਆਂ ਅੰਨੇ ਬਣ ਦੇਖ ਦੀਆਂ ਰਹਿੰਦੀਆਂ ਹਨ, ਉਹਨਾਂ ਕਿਹਾ ਕਿ ਪੰਜਾਬ ਦੇ ਹਜਾਰਾਂ ਕਰਮਚਾਰੀਆਂ ਦੇ ਕਰੋੜਾਂ ਰੁਪਏ ਬਕਾਏ ਟੋਲ ਕੰਪਨੀਆਂ ਵੱਲ ਬਕਾਏ ਦੇ ਰੂਪ ਵਿੱਚ ਰਹਿੰਦੇ ਹਨ ਪਰ ਕੰਪਨੀਆਂ ਕਰਮਚਾਰੀਆਂ ਨੂੰ ਬਕਾਏ ਦੇਣ ਦੀ ਬਜਾਏ ਨੌਕਰੀਆਂ ਤੋਂ ਹਟਾ ਦਿੰਦੀਆਂ ਹਨ, ਉਹਨਾਂ ਕਿਹਾ ਕਿ ਕੁਝ ਕੰਪਨੀਆਂ ਤਾਂ ਵਰਕਰਾਂ ਨੂੰ ਗੁਮਰਾਹ ਕਰਕੇ ਵੱਖ-ਵੱਖ ਤਰੀਕੇਆਂ ਨਾਲ ਭਰਮਾ ਰਹੀਆਂ ਹਨ ਵਰਕਰਾਂ ਨੂੰ ਪਰਸੈਂਟਿਜ ਦੇ ਨਾਲ ਤਨਖਾਹਾਂ ਦੇਣ ਪਿੱਛੇ ਵੀ ਕੰਪਨੀ ਮੋਟੀ ਕਮਾਈ ਸਰਕਾਰਾਂ ਤੋਂ ਇੰਨਸੈਂਟਿਵ ਦੇ ਰੂਪ ਵਿੱਚ ਲੈਂਦੀਆਂ ਹਨ ਉਹਨਾਂ ਕਿਹਾ ਕਿ ਟੋਲ ਕੰਪਨੀਆਂ ਦੀ ਮਨਮਰਜ਼ੀ ਦੇ ਖਿਲਾਫ ਪੰਜਾਬ ਦੇ ਟੋਲ ਕਰਮਚਾਰੀ ਹੋਰ ਸਹਿਣ ਨਹੀਂ ਕਰਨਗੇ ਕੰਪਨੀਆਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ, ਆਉਣ ਵਾਲੇ ਸਮੇਂ ਵਿੱਚ ਟੋਲ ਵਰਕਰ ਯੂਨੀਅਨ ਵਲੋਂ ਟੋਲ ਪਲਾਜਿਆਂ ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਜੇਕਰ ਸੰਬੰਧਿਤ ਅਥਾਰਟੀਆਂ ਨੇ ਵੀ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਤਾਂ ਉਹਨਾਂ ਦੇ ਦਫਤਰਾਂ ਦਾ ਵੀ ਘਿਰਾਓ ਕੀਤਾ ਜਾਵੇਗਾ, ਉਹਨਾਂ ਟੋਲ ਕੰਪਨੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਵਰਕਰਾਂ ਦੀਆਂ ਤਨਖਾਹਾਂ ਨਾ ਦਿੱਤੀਆਂ ਤਾਂ ਵੱਡੇ ਪੱਧਰ ਤੇ ਸੰਘਰਸ਼ ਵਿੱਢ ਕੇ ਕੰਪਨੀਆਂ ਦੇ ਇੰਨਸੈਂਟਿਵਾਂ ਨੂੰ ਰੋਕਿਆ ਜਾਵੇਗਾ ਭਵਿੱਖ ਵਿੱਚ ਪੰਜਾਬ ਦੇ ਲੋਕਾਂ ਦੀ ਲੁੱਟ ਨਹੀਂ ਹੋਣ ਦਿੱਤੀ ਜਾਵੇਗੀ, ਉਹਨਾਂ ਕਿਹਾ ਕਿ ਦਸ ਦਸ ਸਾਲ ਕੰਮ ਕਰਨ ਦੇ ਬਾਵਜੂਦ ਟੋਲ ਕੰਪਨੀਆ ਕਰਮਚਾਰੀਆਂ ਦੀ ਮਿਹਨਤ ਨੂੰ ਨਜਰ ਅੰਦਾਜ ਕਰ ਰਹੀਆਂ ਹਨ ਜੋ ਬਹੁਤ ਨਿੰਦਣਯੋਗ ਹੈ ਉਹਨਾਂ ਕਿਹਾ ਕਿ ਜਲਦ ਅਸੀਂ ਸੰਯੁਕਤ ਕਿਸਾਨ ਮੋਰਚੇ ਨੂੰ ਪੱਤਰ ਰਾਹੀਂ ਅਪੀਲ ਕੀਤੀ ਹੈ ਕਿ ਟੋਲ ਕਰਮਚਾਰੀ ਕਿਸਾਨ ਅੰਦੋਲਨ ਦੇ ਨਾਲ ਤਨੋਂ ਮਨੋਂ ਉਸੇ ਦਿਨ ਤੋਂ ਖੜੇ ਹਨ ਜਦੋਂ ਤੋਂ ਖੇਤੀ ਬਾੜੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦੀ ਦੀ ਖਿਲਾਫ ਕਿਸਾਨ ਸੰਘਰਸ਼ ਸੁਰੂ ਹੋਇਆ ਹੈ, ਉਹਨਾਂ ਕਰਮਚਾਰੀਆਂ ਦੇ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐਮਰਜੈਂਸੀ ਕਮੇਟੀ ਬਣਾਉਣ ਲਈ ਕਿਹਾ। ਇਸ ਮੌਕੇ ਸਮਾਣਾ ਟੋਲ ਪਲਾਜ਼ਾ ਯੂਨੀਅਨ ਪ੍ਰਧਾਨ ਅਮਰਜੀਤ ਸਿੰਘ, ਕਾਲਾ ਝਾੜ ਟੋਲ ਪਲਾਜਾ ਪ੍ਰਧਾਨ ਦਵਿੰਦਰਪਾਲ ਸਿੰਘ, ਧਰੇੜੀ ਜੱਟਾਂ ਟੋਲ ਪਲਾਜਾ ਗੁਰਜੰਟ ਫੌਜੀ ਸਿੰਘ, ਚਰਨਜੀਤ ਸਿੰਘ, ਜਸਵੀਰ ਸਿੰਘ, ਮਹੇਸ਼ ਕੁਮਾਰ, ਗੁਰਮੀਤ ਸਿੰਘ ਕਾਲਾ ਝਾੜ, ਜਗਤਾਰ ਸਿੰਘ,ਨਰੈਣ ਸਿੰਘ, ਗੁਰਸੇਵਕ ਸਿੰਘ, ਗੁਰਦੀਪ ਸਿੰਘ,ਤੇਜ ਪਾਲ,ਗੁਰਪ੍ਰਤਾਪ ਸਿੰਘ, ਰਾਜਵਿੰਦਰ ਸਿੰਘ,ਸਿਤਾਰ ਖਾਨ ,ਮਲਕੀਤ ਸਿੰਘ, ਹਰਦੇਵ ਸਿੰਘ, ਲੱਖਾ ਸਿੰਘ, ਰਾਮ ਕਿਸ਼ੋਰ, ਭਰਮਜੀਤ ਮੋਰੀਆ,ਸੁਰਿੰਦਰ ਸਿੰਘ, ਹਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਰਵਿੰਦਰ ਸਿੰਘ, ਪ੍ਰੀਤਮ ਸਿੰਘ, ਸੁਖਪਾਲ ਸਿੰਘ, ਜਾਕਰ ਹੁਸੈਨ, ਪਰਸ਼ੋਤਮ ਦਾਸ, ਨਾਜਰ ਸਿੰਘ, ਅਮਰਜੀਤ ਸਿੰਘ, ਆਦਿ ਵਰਕਰ ਹਾਜਿਰ ਸਨ ।

   
  
  ਮਨੋਰੰਜਨ


  LATEST UPDATES











  Advertisements