View Details << Back

ਸੰਦੀਪ ਮਸਾਣੀ ਯਾਦਗਾਰੀ ਟੂਰਨਾਮੈਂਟ ਸਮਾਪਤ
ਖੂਨਦਾਨ ਅਤੇ 3 ਰੋਜਾ ਕਰਿਕਟ ਟੂਰਨਾਮੈਂਟ ਕਰਵਾਏ

ਭਵਾਨੀਗੜ੍ਹ, 13 ਮਾਰਚ (ਗੁਰਵਿੰਦਰ ਸਿੰਘ )-ਪਿੰਡ ਨਦਾਮਪੁਰ ਵਿਖੇ ਸੰਦੀਪ ਸਿੰਘ ਮਸਾਣੀ ਦੀ ਯਾਦ ਵਿੱਚ ਕਰਵਾਏ ਗਏ ਤਿੰਨ ਰੋਜਾ ਕਿ੍ਕਟ ਟੂਰਨਾਂਮੈਟ ਤੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੋਕੇ ਵੱਖ ਵੱਖ ਪਿੰਡਾ ਤੋ ਆਈਆਂ ਕਰਿਕਟ ਟੀਮਾਂ ਵਲੋ ਭਾਗ ਲਿਆ ਗਿਆ । ਇਸ ਮੋਕੇ ਅਵਤਾਰ ਸਿੰਘ ਕਾਲਾ ਫਾਇਨੈਸਰ ਨੇ ਦੱਸਿਆ ਕਿ ਤਿੰਨ ਰੋਜਾ ਟੂਰਨਾਮੈਂਟ ਵਿੱਚਵੱਖ ਵੱਖ ਥਾਵਾ ਤੋ ਆਈਆ ਟੀਮਾਂ ਨੇ ਬਹੁਤ ਹੀ ਸੋਹਣਾ ਪ੍ਰਦਰਸ਼ਨ ਕੀਤਾ ।ਇਸ ਮੌਕੇ ਤੇ ਮੁੱਖ ਮਹਿਮਾਨ ਡਾ. ਗੁਨਿੰਦਰਜੀਤ ਮਿੰਕੂ ਜਵੰਧਾ ਚੇਅਰਮੈਨ ਭਾਈ ਗੁਰਦਾਸ ਕਾਲਜ (ਜੋਆਇਟ ਸੈਕਟਰੀ ਪੰਜਾਬ, ਵਪਾਰ ਮੰਡਲ, ਆਮ ਆਦਮੀ ਪਾਰਟੀ) ਨੇ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ। ਇਨਾਮ ਵੰਡ ਕੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਸਮੂਹ ਕਲੱਬ ਮੈਂਬਰਜ਼ ਅਤੇ ਗੁਰਤੇਜ ਸਿੰਘ ਝਨੇੜੀ, ਅਵਤਾਰ ਸਿੰਘ ਕਾਲਾ ਭਵਾਨੀਗੜ੍ਹ (ਹੈਪੀ ਫਿਰੋਜਨ), ਮਾਲਵਿੰਦਰ ਸਿੰਘ, ਰਮਨਦੀਪ ਨਦਾਮਪੁਰ, ਜਗਤਾਰ ਸਿੰਘ ਮੱਟਰਾਂ, ਸੁਖਜੀਤ ਸਿੰਘ, ਗੁਰਪ੍ਰੀਤ ਲਾਰਾ ਬਲਿਆਲ, ਰੂਪੀ ਸੰਗਰੂਰ ਹਾਜਿਰ ਸਨ।

ਪਿੰਡ ਨਦਾਮਪੁਰ ਵਿਖੇ ਕਰਵਾਏ ਟੂਰਨਾਮੈਂਟ ਵਿਚ ਪਹੁੰਚੇ ਮੁੱਖ ਮਹਿਮਾਨ ਅਤੇ ਕਲੱਬ ਮੈਂਬਰਜ਼।


   
  
  ਮਨੋਰੰਜਨ


  LATEST UPDATES











  Advertisements