View Details << Back

ਪਿੰਡ ਬਾਲਦ ਖੁਰਦ ਵਿਖੇ ਕਰੋਨਾ ਸੈਪਿਗ ਕੀਤੀ

ਭਵਾਨੀਗੜ੍ਹ, 18 ਮਾਰਚ ( ਗੁਰਵਿੰਦਰ ਸਿੰਘ ) : ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਸਥਾਨਕ ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਡਾ. ਮਹੇਸ਼ ਆਹੂਜਾ ਸੀਨੀਅਰ ਮੈਡੀਕਲ ਅਫਸਰ ਦੀ ਯੋਗ ਅਗਵਾਈ ਵਿੱਚ ਪਿੰਡ ਬਾਲਦ ਖੁਰਦ ਵਿਖੇ ਕਰੋਨਾ ਸੈਪਿਗ ਕੀਤੀ ਗਈ। ਇਸ ਮੌਕੇ ਪਿੰਡ ਬਾਲਦ ਖੁਰਦ ਦੇ ਹੱਬਲ ਆਦਰਸ਼ ਸਕੂਲ ਦੇ ਸਮੂਹ ਸਟਾਫ ਦੇ ਕਰੋਨਾ ਸਬੰਧੀ ਸੈਂਪਲ ਲਏ ਗਏ। ਇਸ ਮੌਕੇ 80 ਦੇ ਕਰੀਬ ਸੈਂਪਲ ਲਏ ਗਏ। ਇਸ ਮੌਕੇ ਡਾ. ਪ੍ਰੀਤੀ ਗਰਗ ਭਵਾਨੀਗੜ੍ਹ, ਸੰਦੀਪ ਕੌਰ ਸੀ ਐਚ ਓ, ਰੁਪਿੰਦਰ ਕੌਰ ਸਟਾਫ ਨਰਸ, ਮਹੇਸ਼ ਫਾਰਮਾਸਿਸਟ, ਪ੍ਰੇਮ ਸਿੰਗਲਾ ਹੈਲਥ ਵਰਕਰ, ਸਕੂਲ ਦੇ ਪਿੰ੍ਰਸੀਪਲ ਵੇਦ ਵਿਰਾਟ ਪਲਾਹ, ਰਾਮ ਸਿੰਘ ਡਰਾਈਵਰ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਵੀ ਕਰਮਚਾਰੀ ਹਾਜਰ ਸਨ।
ਬਾਲਦ ਖੁਰਦ ਵਿਖੇ ਕਰੋਨਾ ਸੈਂਪਿਗ ਤੋਂ ਬਾਅਦ ਸਟਾਫ ਦੀ ਗਰੁੱਪ ਫੋਟੋ


   
  
  ਮਨੋਰੰਜਨ


  LATEST UPDATES











  Advertisements